ਪੰਜਾਬ ਚ ਅਮਨ ਕਾਨੂਨ  ਕੰਟਰੋਲ ਕਰਨ ਚ ਆਪ ਸਰਕਾਰ ਬੁਰੀ ਤਰ੍ਹਾ ਫੇਲ – ਬੈਂਸ

Ludhiana Punjabi
  • ਵਿਜਨ 2047 ਦਾ ਹਾਲ ਹੋਵੇਗਾ ਸੁਖਬੀਰ ਦੇ 25 ਸਾਲ ਰਾਜ ਕਰਨ ਦੇ ਸੁਪਨੇ ਵਾਲਾ

DMT : ਲੁਧਿਆਣਾ : (15 ਜੂਨ 2023) : – ਲੁਧਿਆਣਾ ਦੇ ਨਿਊ ਰਾਜਗਰੂ ਨਗਰ ‘ਚ ਏ.ਟੀ.ਐੱਮ ‘ਚ ਕੈਸ਼ ਜਮ੍ਹਾ ਕਰਨ ਵਾਲੀ ਏਜੰਸੀ ਸੀ.ਐੱਮ.ਐੱਸ ਦੇ ਦਫਤਰ ‘ਚ 8 ਕਰੋੜ ਤੋਂ ਵੱਧ ਦੀ ਲੁੱਟ, ਅੰਮ੍ਰਿਤਸਰ ‘ਚ ਦਿਨ ਦਿਹਾੜੇ 10 ਲੱਖ ਰੁਪਏ ਦੀ ਲੁੱਟ ਅਤੇ ਮੋਗਾ ‘ਚ ਇਕ ਜੌਹਰੀ ਦੀ ਹੱਤਿਆ ਭਗਵੰਤ ਮਾਨ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਗੈਂਗਸਟਰਾਂ, ਅਪਰਾਧੀਆਂ, ਅਰਾਜਕਤਾਵਾਦੀ ਅਨਸਰਾਂ ਆਦਿ ਦਾ ਮਨੋਬਲ ਅਸਮਾਨੀ ਚੜ੍ਹਿਆ ਹੈ।  ਇਨ੍ਹਾਂ ਨੂੰ ਸਰਕਾਰ ਜਾਂ ਪੁਲਿਸ ਦਾ ਕੋਈ ਡਰ ਨਹੀਂ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਹੇ ਉਹਨਾਂ ਅੱਗੇ ਕਿਹਾ  ਕਿ ਅੱਜ ਪੰਜਾਬ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।  ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਕਤਲ ਜਾਂ ਲੁੱਟ-ਖੋਹ ਦੀ ਘਟਨਾ ਨਾ ਵਾਪਰਦੀ ਹੋਵੇ।ਪੁਲਿਸ ਦੇ ਨੱਕ ਹੇਠਾਂ ਗੈਂਗਸਟਰ ਅਤੇ ਅਪਰਾਧੀ ਹਰ ਰੋਜ਼ ਅਮਨ-ਕਾਨੂੰਨ ਦੀਆਂ ਧਜੀਆਂ ਉਡਾ ਰਹੇ ਹਨ | ਅਤੇ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ। ਪੰਜਾਬ ਅੰਦਰ ਵਿਉਪਾਰੀ ਪੈਸਾ ਲਗਾਉਣ ਤੋਂ ਦੂਰ ਭੱਜ ਰਹੇ ਹਨ।ਦੂਜੇ ਪਾਸੇ ਪੰਜਾਬ ਸਰਕਾਰ  ਅਖ਼ਬਾਰਾਂ, ਬੋਰਡਾਂ ਉੱਤੇ  ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਵੱਡੀਆਂ ਵੱਡੀਆਂ  ਫੋਟੋ ਲਾ ਕੇ ਪੰਜਾਬ ਵਿੱਚ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ ਦੇ ਇਸਤਿਹਾਰ ਲਗਾ ਕੇ ਲੋਕਾਂ ਨੂੰ ਬੇਫਕੁਫ਼ ਬਣਾ ਰਹੀ ਹੈ।ਬੈਂਸ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ।ਇਸ ਵਿੱਚ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਸਰਕਾਰ ਦੀ ਹੁੰਦੀ ਹੈ।ਪਰ ਭਗਵੰਤ ਮਾਨ ਪੰਜਾਬ ਨੂੰ ਰੱਬ ਆਸਰੇ ਛੱਡ ਦੂਜੇ ਰਾਜਾਂ ਦੀ ਸੈਰ ਸਪਾਟਾ ਕਰਨ ਵਿੱਚ ਲੱਗਿਆ ਹੋਇਆ।ਪੰਜਾਬ ਦੀ ਉਸਨੂੰ ਕੋਈ ਫ਼ਿਕਰ ਨਹੀਂ ਹੈ।ਭਗਵੰਤ ਮਾਨ ਅਤੇ ਕੇਜਰੀਵਾਲ ਦੋਵੇਂ ਹੀ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣ ਲਈ ਤੁਲੇ ਹੋਏ ਹਨ।ਪੰਜਾਬ ਵਿੱਚ ਗੈਂਗਸਟਰਾਂ, ਅਪਰਾਧੀਆਂ, ਅਰਾਜਕਤਾਵਾਦੀ ਅਨਸਰਾਂ ਆਦਿ ਦੇ ਵਧੇ ਹੌਸਲਿਆ ਕਾਰਨ ਪੰਜਾਬ ਪਿੱਛੜ ਰਿਹਾ ਹੈ ਅਤੇ ਭਗਵੰਤ ਮਾਨ ਆਪਣੇ ਮੰਤਰੀਆਂ ਨਾਲ ਆਉਣ ਵਾਲੇ 25ਸਾਲਾਂ ਵਿੱਚ ਪੰਜਾਬ ਨੂੰ  ਵਿਕਾਸ ਦੀ ਰਾਹ ਤੇ ਰੰਗਲਾ ਬਣਾਉਣ ਲਈ  ਪੰਜਾਬ ਵਿਜਨ ਦਸਤਾਵੇਜ 2047 ਜਾਰੀ ਕਰ ਭੋਲੇ ਭਾਲੇ ਪੰਜਾਬੀਆਂ  ਨੂੰ ਗੁੰਮਰਾਹ ਕਰ ਰਿਹਾ ਹੈ।ਪੰਜਾਬ ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਵਿੱਚ ਪੰਜਾਬ ਦਾ ਹਾਲ ਬੇਹਾਲ ਹੋ ਗਿਆ ਹੈ ਅਤੇ ਭਗਵੰਤ ਮਾਨ ਸੁਖਬੀਰ ਬਾਦਲ ਵਾਂਗ 25ਸਾਲ ਰਾਜ ਕਰਨ ਦੇ ਮੰਗੇਰੀ ਲਾਲ ਰੂਪੀ ਸੁਪਨੇ ਦੇਖ ਰਿਹਾ ਹੈ ।

Leave a Reply

Your email address will not be published. Required fields are marked *