ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਮਾਨ ਸਰਕਾਰ ਦੇ ਮਿਕਸ ਲੈਂਡ ਯੂਜ ਇੰਡਸਟਰੀ ਮਸਲੇ ਦਾ ਹੱਲ ਕਰਨ ਦੀ ਕੀਤੀ ਸ਼ਲਾਘਾ

Ludhiana Punjabi

DMT : ਲੁਧਿਆਣਾ : (18 ਜੁਲਾਈ 2023) : – ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸੂਬਾ ਸਰਕਾਰ ਦਾ ਮਿਕਸ ਯੂਜ ਲੈਂਡ ਇੰਡਸਟਰੀ ਦੇ ਚਿਰਾਂ ਤੋਂ ਲਟਕਦੇ ਮਸਲੇ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣ ਲਈ ਧੰਨਵਾਦ ਕੀਤਾ ਗਿਆ।

          ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਊਂਡੇਸ਼ਨ ਦੇ ਸਰਪ੍ਰਸਤ ਚਰਨਜੀਤ ਸਿੰਘ ਵਿਸ਼ਵਕਰਮਾ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਉਨ੍ਹਾਂ ਇਸ ਮੰਗ ਨੂੰ ਵਜੀਰ ਮੀਤ ਹੇਅਰ ਦੇ ਧਿਆਨ ਹੇਠ ਲਿਆਂਦਾ ਗਿਆ ਜਿਸ ‘ਤੇ ਸੂਬਾ ਸਰਕਾਰ ਨੇ ਇਸ ਮੰਗ ਦੀ ਨਬਜ ਫੜਦਿਆਂ ਸਬੰਧਿਤ ਵਿਭਾਗਾਂ ਨੂੰ ਐੱਨ.ਓ.ਸੀ. ਜਾਰੀ ਕਰਨ ਦੇ ਆਦੇਸ਼ ਦੇ ਦਿੱਤੇ ਹਨ ਅਤੇ ਉਹਨਾਂ ਦੇ ਕਾਰਖਾਨੇ ਹੁਣ ਕਿਤੇ ਬਾਹਰ ਨਹੀਂ ਜਾਣਗੇ। ਉਥੇ ਛੋਟੇ ਉਦਯੋਗਾਂ ਦੇ ਨਾਲ ਸਬੰਧਿਤ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਵਿਸ਼ਵਕਰਮਾ ਅਤੇ ਸੱਗੂ ਨੇ ਦੱਸਿਆ ਕਿ ਫਾਉਂਡੇਸ਼ਨ ਛੋਟੇ ਕਾਰਖਾਨੇਦਾਰਾਂ ਅਤੇ ਉਦਯੋਗਾਂ ਨਾਲ ਹਮੇਸ਼ਾ ਤੋਂ ਖੜੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਰੁਜਗਾਰ ਦਿਵਾਉਣ ਲਈ ਯਤਨਸ਼ੀਲ ਰਹੇਗੀ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਮਠਾੜੂ, ਅਵਤਾਰ ਸਿੰਘ ਭੋਗਲ, ਇੰਦਰਜੀਤ ਸਿੰਘ ਨਵਯੁਗ, ਸ. ਅਮਰੀਕ ਸਿੰਘ ਘੜਿਆਲ, ਸਕੱਤਰ ਯਸ਼ਪਾਲ ਸ਼ਰਮਾ, ਜਗਦੀਪ ਸਿੰਘ ਲੋਟੇ, ਸੁਖਵਿੰਦਰ ਸਿੰਘ ਜਗਦੇਵ, ਰੁਪਿੰਦਰ ਸਿੰਘ ਰਿੰਕੂ, ਅਮਰਪਾਲ ਸਿੰਘ, ਏਕਮਕਾਰ ਸਿੰਘ ਆਦਿ ਨੇ ਵੀ ਸੂਬਾ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *