ਬੀਰ ਦਵਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਬਾਵਾ ਅਤੇ ਦਾਖਾ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ

Ludhiana Punjabi
  • ਬੀਰ ਦਵਿੰਦਰ ਸਿੰਘ ਸਾਹਿਤ, ਸੱਭਿਆਚਾਰ, ਇਤਿਹਾਸ ਅਤੇ ਸਿਆਸੀ ਖੇਤਰ ਦਾ ਨਿਪੁੰਨ ਸ਼ਖਸੀਅਤ ਸਨ

DMT : ਲੁਧਿਆਣਾ : (30 ਜੂਨ 2023) : – ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਅਤੇ 1980 ਵਿਚ ਕਾਂਗਰਸ ਪਾਰਟੀ ਦੇ ਚੀਫ ਵਿਪ ਅਤੇ ਹੋਰ ਅਨੇਕਾਂ ਅਹੁਦਿਆਂ, ਪਾਰਟੀ ‘ਚ ਵੱਖਰੀ ਛਾਪ ਛੱਡਣ ਵਾਲੀ ਉਹ ਮਹਾਨ ਸ਼ਖ਼ਸੀਅਤ ਸੀ। ਜਦ ਉਹ ਮਾਇਕ ‘ਤੇ ਖੜੇ ਹੁੰਦੇ ਸੀ ਤਾਂ ਉਹਨਾਂ ਦੇ ਸ਼ਬਦ ਉਚਾਰਨ ਦਾ ਢੰਗ ਤਰੀਕਾ ਸਾਹਮਣੇ ਬੈਠਿਆਂ ਦੇ ਮਨਾਂ ਨੂੰ ਟੁੰਬਦਾ ਸੀ। ਇਹ ਸ਼ਬਦ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਬਲਦੇਵ ਬਾਵਾ, ਬੈਰਾਗੀ ਮਹਾਂ ਮੰਡਲ ਪੰਜਾਬ ਦੇ ਪ੍ਰਧਾਨ ਬਾਵਾ ਰਵਿੰਦਰ ਨੰਦੀ, ਅਮਰੀਕਾ ਫਾਊਂਡੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਕਰਨੈਲ ਸਿੰਘ ਗਿੱਲ, ਉਮਰਾਓ ਸਿੰਘ ਨੇ ਸਾਂਝੇ ਕੀਤੇ ਅਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਇੱਕ ਵਾਰ ਜਦੋਂ ਉਹ ਰਕਬਾ ਭਵਨ ਆਏ ਤਾਂ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜੋ ਸ਼ਬਦ ਉਚਾਰਨ ਕੀਤੇ ਉਹ ਸੁਣ ਕੇ ਸਭ ਸੰਗਤ ਦੀਆਂ ਅੱਖਾਂ ਨਮ ਹੋ ਗਈਆਂ ਸਨ। ਅੱਜ ਉਹਨਾਂ ਦੀ ਬੇਵਕਤੀ ਮੌਤ ਦੀ ਖਬਰ ਸੁਣਦਿਆਂ ਸਭ ਦੀਆਂ ਅੱਖਾਂ ਨਮ ਸਨ।

Leave a Reply

Your email address will not be published. Required fields are marked *