ਬੇਲਗਾਮ ਟਰਾਂਸਪੋਰਟ ਮਾਫੀਆ ਲੁਧਿਆਣਾ ਦੇ ਅੰਤਰ-ਰਾਜੀ ਬੱਸ ਸਟੈਂਡ ਤੇ ਹੋਇਆ ਕਾਬਜ-ਸਤਨਾਮ ਸਿੰਘ

Ludhiana Punjabi
  • ਪ੍ਰਸ਼ਾਸਨ ਤੇ ਟਰਾਂਸਪੋਰਟ ਦੇ ਉਚ ਅਧਿਕਾਰੀਆਂ ਨੂੰ ਨਹੀਂ ਦਿਖ ਰਹੀਆਂ ਨਜਾਇਜ ਚੱਲ ਰਹੀਆਂ ਬੱਸਾਂ – ਗੁਰਪ੍ਰੀਤ ਬੜੈਚ

DMT : ਲੁਧਿਆਣਾ : (24 ਜੁਲਾਈ 2023) : – ਅੱਜ ਮਿਤੀ 23/07/2023 ਨੂੰ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡਿਪੂ ਦੇ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਬਾਹਰੀ ਸੂਬਿਆਂ ਨੂੰ ਚੱਲ ਰਿਹਾ ਪ੍ਰਾਈਵੇਟ ਟਰਾਂਸਪੋਰਟਰ ਮਾਫੀਆ ਪੂਰੀ ਤਰ੍ਹਾਂ ਨਾਲ ਲੁਧਿਆਣੇ ਦੇ ਬੱਸ ਸਟੈਂਡ ਤੇ ਕਾਬਜ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਰਾਤ ਨੂੰ ਹੀ ਟਰਾਂਸਪੋਰਟ ਮਾਫੀਏ ਦੀਆਂ ਬੱਸਾਂ ਬੱਸ ਸਟੈਂਡ ਦੇ ਬਾਹਰੋਂ ਚੱਲਦੀਆਂ ਸਨ ਪਰ ਹੁਣ ਸ਼ਰੇਆਮ ਦਿਨ ਦਿਹਾੜੇ ਬੱਸ ਸਟੈਂਡ ਦੇ ਗੇਟ ਦੇ ਬਾਹਰੋਂ ਨਜਾਇਜ ਬੱਸਾਂ ਚੱਲ ਰਹੀਆਂ ਹਨ ਤੇ ਟਰਾਂਸਪੋਰਟ ਮਾਫੀਆ ਦੇ ਗੁੰਡੇ ਸ਼ਰੇਆਮ ਬੱਸ ਸਟੈਂਡ ਦੇ ਅੰਦਰੋਂ ਕਾਂਊਟਰ ਤੋਂ ਆ ਕੇ ਰੋਡਵੇਜ ਕਰਮੀਆਂ ਨਾਲ ਧੱਕੇਸ਼ਾਹੀ ਕਰਦੇ ਹੋਏ ਸਵਾਰੀਆਂ ਬਾਹਰ ਲੈ ਜਾਂਦੇ ਹਨ।
ਇੱਥੇ ਹੀ ਜੱਥੇਬੰਦੀ ਦੇ ਜਰਨਲ ਸਕੱਤਰ ਗੁਰਪ੍ਰੀਤ ਬੜੈਚ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਦੇ ਸਾਰੇ ਦਾਵੇ ਝੂਠੇ ਨਜਰ ਆਂਉਦੇ ਹਨ ਕਿਉਂਕਿ ਡਿਪੂਆਂ ਵਿਚ ਵੱਡੇ ਪੱਧਰ ਤੇ ਬੱਸਾਂ ਸਪੇਅਰ ਪਾਰਟ ਅਤੇ ਟਾਇਰਾਂ ਦੀ ਘਾਟ ਕਾਰਨ ਖੜੀਆਂ ਹਨ ਅਤੇ ਬਾਹਰੀ ਸੂਬਿਆਂ ਨੂੰ ਲਗਾਤਾਰ ਟਰਾਂਸਪੋਰਟ ਮਾਫੀਆ ਬੱਸਾਂ ਦੀ ਗਿਣਤੀ ਵਧਾ ਰਿਹਾ। ਪ੍ਰਾਈਵੇਟ ਟਰਾਂਸਪੋਰਟ ਮਾਫੀਆ ਵੱਲੋਂ ਬੱਸ ਸਟੈਂਡ ਦੇ ਬਾਹਰ ਜਗਾ ਜਗ੍ਹਾ ਤੇ ਬੋਰਡ ਲਗਾ ਕੇ ਪ੍ਰਵਾਸੀ ਮਜ਼ਦੂਰ ਤੇ ਯਾਤਰੀਆਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ ਟਰਾਂਸਪੋਰਟ ਮੰਤਰੀ ਇਸ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਤੇ ਕਾਬੂ ਪਾਉਣ ਵਿਚ ਅਸਮਰੱਥ ਹਨ ਕਿਉਂਕਿ ਪੁਲਸ ਪ੍ਰਸ਼ਾਸਨ, ਆ ਰੀ ਟੇ ਸਾਹਿਬਾਨ ਤੇ ਟਰਾਂਸਪੋਰਟ ਦੇ ਹੋਰ ਉੱਚ ਅਧਿਕਾਰੀ ਕਦੇ ਵੀ ਇਸ ਪਾਸੇ ਕੋਈ ਚੈਕਿੰਗ ਕਰਦੇ ਨਜ਼ਰ ਨਹੀਂ ਆਏ। ਦਿਨ ਰਾਤ ਸ਼ਰੇਆਮ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਦੀਆਂ ਬੱਸਾਂ ਅਤੇ ਕਰਿੰਦੇ ਯਾਤਰੂਆਂ ਦੀ ਲੁੱਟ ਕਰਦੇ ਹਨ, ਪੰਜਾਬ ਸਰਕਾਰ ਦੇ ਮਾਲੀਏ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ, ਸਲੀਪਰ ਬੱਸਾਂ ਵਿਚ 250 – 250 ਪ੍ਰਵਾਸੀ ਮਜ਼ਦੂਰਾਂ ਨੂੰ ਮੁਰਗਿਆਂ ਵਾਂਗ ਲੱਦਿਆ ਜਾਂਦਾ, ਜਿਸ ਸਬੰਧੀ ਇੱਕ ਪੱਤਰਕਾਰ ਵੀਰ ਕਾਰਵਾਈ ਕਰਦੇ ਹੋਏ ਬੱਸ ਨੂੰ ਬੱਸ ਸਟੈਂਡ ਚੋਂਕੀ ਲਿਆਂਦਾ ਤੇ 249 ਸਵਾਰੀਆਂ ਇੱਕ ਬੱਸ ਵਿਚ ਗਿਣੀਆਂ । ਡਿਪੂ ਚੇਅਰਮੈਨ ਸੁਖਦੇਵ ਸਿੰਘ ਚੁੰਨੀ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਤੁਰੰਤ ਉੱਚ ਅਧਿਕਾਰੀਆਂ ਨੂੰ ਇਸ ਮਾਫੀਆ ਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾਣ।

Leave a Reply

Your email address will not be published. Required fields are marked *