ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਪਿੰਡ ਥਰੀਕੇ ਵਿਖੇ ਸੂਬਾ ਪੱਧਰੀ ਸਮਾਗਮ ਹੋਇਆ

Ludhiana Punjabi
  • ਗਾਇਕ ਮਾਸਟਰ ਸਲੀਮ, ਸਰਤਾਜ ਬਿੱਟਾ, ਪਵਨ ਦ੍ਰਾਵਿੜ, ਰਾਕੇਸ਼ ਰਾਹੀ ਤੇ ਸੂਫ਼ੀ ਐਂਕਰ ਹੇਮੰਤ ਵਾਲੀਆ ਨੇ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਵਿੱਚ ਸ਼ਬਦ ਗਾਏ।
  • ਫ਼ਿਲਮੀ ਐਕਟਰ ਹੋਬੀ ਧਾਲੀਵਾਲ, ਵਿਧਾਇਕ ਸਿੱਧੂ, ਵਿਧਾਇਕ ਗੋਗੀ,ਸਾਬਕਾ ਮੰਤਰੀ ਗਾਬੜੀਆ, ਹਰਪ੍ਰੀਤ ਬੇਦੀ ਨੂੰ ਸੰਨੀ ਥਰੀਕੇ ਦੀ ਅਗਵਾਈ ਹੇਠ ਕੀਤਾ ਸਨਮਾਨਿਤ।

DMT : ਲੁਧਿਆਣਾ : (16 ਅਕਤੂਬਰ 2023) : –

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੇਡ ਗਰਾਊਂਡ ਪਿੰਡ ਥਰੀਕੇ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਸੰਨੀ ਥਰੀਕੇ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਪ੍ਰਸਿੱਧ ਗਾਇਕ ਮਾਸਟਰ ਸਲੀਮ, ਸਰਤਾਜ ਬਿੱਟਾ, ਪਵਨ ਦ੍ਰਾਵਿੜ, ਰਾਕੇਸ਼ ਰਾਹੀ ਤੇ ਸੂਫ਼ੀ ਐਂਕਰ ਹੇਮੰਤ ਵਾਲੀਆ ਨੇ ਭਗਵਾਨ ਵਾਲਮੀਕਿ ਜੀ ਦੇ ਉਤਸ਼ਵ ਵਿਚ ਭਜਨ ਗਾਏ ਅਤੇ ਉਨ੍ਹਾਂ ਦੀ ਜੀਵਨੀ ਤੇ ਚਾਨਣਾ ਪਾਇਆ ਇਸ ਮੌਕੇ ਆਈ ਸੰਗਤ ਨੂੰ ਕਿਲ ਕੇ ਬੈਠਣ ਲਈ ਮਜਬੂਰ ਕਰੀ ਰੱਖਿਆ।
ਇਸ ਮੌਕੇ ਸੰਨੀ ਥਰੀਕੇ ਨੇ ਸੰਬੋਧਨ ਕਰਦਿਆਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਐਕਟਰ ਹੌਬੀ ਧਾਲੀਵਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਗੁਰਪ੍ਰੀਤ ਸਿੰਘ ਗੋਗੀ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਹਰਪ੍ਰੀਤ ਸਿੰਘ ਬੇਦੀ, ਨਰੇਸ਼ ਧੀਂਗਾਨ, ਰਜਿੰਦਰ ਸਿੰਘ ਬਸੰਤ,ਗੁਰਦੀਪ ਸਿੰਘ ਲੀਲ, ਗੁਰਪ੍ਰੀਤ ਸਿੰਘ ਬੇਦੀ ਨੇ ਜਿਥੇ ਭਗਵਾਨ ਵਾਲਮੀਕਿ ਜੀ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਉਥੇ ਉਹਨਾਂ ਨੇ ਭਗਵਾਨ ਵਾਲਮੀਕਿ ਜੀ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਸੰਨੀ ਥਰੀਕੇ,ਅੰਮ੍ਰਿਤਪਾਲ ਗਰੇਵਾਲ, ਰਾਮ ਗਰੇਵਾਲ, ਕਾਕਾ ਗਰੇਵਾਲ, ਰੂਬੀ ਗਰੇਵਾਲ, ਗਗਨਦੀਪ ਥਰੀਕੇ ਤੇ ਸੰਦੀਪ ਲੋਹਟ ਥਰੀਕੇ ਦੀ ਅਗਵਾਈ ਹੇਠ ਕਰਵਾਏ ਸਮਾਗਮ ’ਚ ਵੱਡੀ ਗਿਣਤੀ ’ਚ ਭਾਈਚਾਰੇ ਦੇ ਲੋਕ ਸ਼ਾਮਿਲ ਸਨ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜੁਆਇੰਟ ਕਮਿਸ਼ਨਰ ਜਗਦੇਵ ਸਿੰਘ ਸੇਖੋ ,ਸੰਦੀਪ ਕੁਹਾੜਾ, ਸ਼ਨੀ ਸਾਹਨੇਵਾਲ,ਜਸਕਰਨ ਥਰੀਕੇ, ਵਿੱਕੀ ਵੜੋਚਾ ਦਰਸ਼ਨ ਸਿੰਘ ਧੂਰੀ, ਅਭੈ ਸਹੋਤਾ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *