ਭ੍ਰਿਸ਼ਟਾਚਾਰ ਵਿਰੁੱਧ ਪਹਿਰੇ ਕਾਰਨ ਹੀ ਲੋਕ ਇਨਸਾਫ ਪਾਰਟੀ ਹਰਮਨ ਪਿਆਰੀ:ਬੈਂਸ

Ludhiana Punjabi
  • ਨਗਰ ਨਿਗਮ ਚੋਣਾਂ ਲਈ ਲੋਕ ਇਨਸਾਫ ਪਾਰਟੀ ਬਣੇਗੀ ਲੋਕਾਂ ਦੀ ਪਹਿਲੀ ਪਸੰਦ 

DMT : ਲੁਧਿਆਣਾ : (02 ਸਤੰਬਰ 2023) : – ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ  

ਦੀ ਅਗੁਵਾਈ ਵਿੱਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਮੀਟਿੰਗ ਵਿੱਚ    ਹਲਕਾ ਸਾਹਨੇਵਾਲ ਤੋਂ ਪੁਰਾਣੇ ਸਾਥੀ ਸ਼ਰਨਜੀਤ ਸਾਹਿਬਆਣਾ ਦੀ ਪ੍ਰੇਰਨਾ ਸਕਦਾ ਜਸ਼ਨ ਸਿੰਘ ਤੇ ਅੰਮ੍ਰਿਤਪਾਲ ਸਿੰਘ  ਆਪਣੇ  ਤਮਾਮ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਚ ਸ਼ਾਮਿਲ ਹੋਏ।ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ 

 ਸਿਮਰਜੀਤ ਸਿੰਘ ਬੈਂਸ ਵਲੋ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਕਰਦੇ ਹੋਏ ਸਿਰੋਪਾ ਪਾ ਕੇ  ਸਾਰਿਆਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਜਸ਼ਨ ਸਿੰਘ ਤੇ ਅੰਮ੍ਰਿਤਪਾਲ ਸਿੰਘ  ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੀਆਂ  ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਪਾਰਟੀ ਵਿੱਚ ਸ਼ਾਮਿਲ ਹੋਏ ਹਨ।ਅੱਜ ਸਿਮਰਜੀਤ ਸਿੰਘ ਬੈਂਸ ਚਾਹੇ ਵਿਧਾਇਕ ਨਹੀਂ ਹਨ। ਪਰ ਉਹਨਾਂ ਵਲੋ ਆਮ ਲੋਕਾਂ  ਦੇ ਭਲੇ ਦੇ ਕੰਮ ਕਰਨ ਦੀ ਕਾਰਜਸ਼ੈਲੀ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ।ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਅੱਜ ਆਪਣੇ ਸਾਥਿਆਂ ਨਾਲ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜਿਆ।ਉਹਨਾਂ ਕਿਹਾ ਕਿ ਬੈਂਸ ਵਰਗਾ ਸ਼ੇਰ ਦਿਲ ਬੰਦਾ ਅੱਜ ਤਕ ਉਹਨਾਂ ਨਹੀਂ ਦੇਖਿਆ।ਜਿਹੜਾ ਦਿਨ ਰਾਤ ਲੋਕਾਂ ਦੇ ਭਲੇ ਦੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ।ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ।ਲੋਕ ਆਪਣੇ ਰੋਜਮਰਾਂ ਦੇ  ਕੰਮਾਂ ਨੂੰ ਲੈਕੇ ਖੱਜਲ ਖੁਆਰ ਹੋ ਰਹੇ ਹਨ। ਲੋਕਾਂ ਵਲੋ ਦਿੱਤੇ ਪਿਆਰ ਸਦਕਾ ਅੱਜ ਲੋਕ ਇਨਸਾਫ਼ ਪਾਰਟੀ ਦੀ ਸਾਰਿਆਂ ਰਾਜਨੀਤਿਕ ਪਾਰਟੀਆਂ ਵਿੱਚੋ ਇਕ ਅਲਗ ਪਹਿਚਾਣ ਹੈ।ਇਸੇ ਪਹਿਚਾਣ ਕਰਕੇ ਹੀ ਲੋਕ ਇਨਸਾਫ਼ ਪਾਰਟੀ ਨੇ ਸਮਾਜ ਵਿਚ ਇਕ ਅਲਗ ਰੁਤਬਾ ਹਾਸਲ ਕੀਤਾ ਹੈ।

Leave a Reply

Your email address will not be published. Required fields are marked *