ਮੌਜੂਦਾ ਸਰਕਾਰ ਨੂੰ ਲੋਕ ਨਗਰ ਨਿਗਮ ਚੋਣਾਂ ਵਿਚ ਸਬਕ ਸਿਖਾਉਣ ਲਈ  ਤਿਆਰ ਬੈਠੇ ਹਨ :ਬੈਂਸ

Ludhiana Punjabi
  • ਇਲਾਕਾ ਨਿਵਾਸੀਆਂ ਨੇ ਸਿਮਰਜੀਤ ਸਿੰਘ ਬੈਂਸ ਨੂੰ ਆਪਣੀਆਂ ਸਮੱਸਿਆਵਾਂ ਤੋ ਕਰਵਾਇਆ ਜਾਣੂ

DMT : ਲੁਧਿਆਣਾ : (07 ਅਕਤੂਬਰ 2023) : – ਵਾਰਡ ਨੰਬਰ 38 ਵਿਖੇ ਕਾਲਾ ਲੁਹਾਰਾ ਦੀ ਅਗਵਾਈ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਸਿਮਰਜੀਤ ਸਿੰਘ ਬੈਂਸ ਨੂੰ ਆਪਣੀਆਂ ਸਮੱਸਿਆਵਾਂ ਦੇ ਬਾਰੇ ਜਾਣੂ ਕਰਵਾਇਆ ਕਿਹਾ ਕਿ ਜਦੋਂ ਦੀ ਮੌਜੂਦਾ ਸਰਕਾਰ ਬਣੀ ਹੈ । ਵਾਰਡ ਨੰਬਰ 38 ਦੇ ਡਿਵੈਲਪਮੈਂਟ ਦੇ ਸਾਰੇ ਕੰਮ ਰੁਕੇ ਪਏ ਹਨ।ਵਾਰਡ ਵਿਚ ਕਿਸੇ ਵੀ ਤਰ੍ਹਾ ਦਾ ਕੋਈ ਕੰਮ ਨਹੀਂ ਹੋ ਰਿਹਾ। ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤਖੋਰੀ  ਵਧਣ ਨਾਲ ਖੱਜਲ ਖ਼ੁਆਰੀ ਜਿਆਦਾ ਹੋ  ਰਹੀ ਹੈ।ਅਫ਼ਸਰਸ਼ਾਹੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।ਗੁੰਡਾਗਰਦੀ ਵੱਧ ਚੁੱਕੀ ਹੈ।ਨਸ਼ਿਆ ਨੇ ਪੰਜਾਬ ਦੀ ਜਵਾਨੀ ਰੋਲ ਦਿੱਤੀ ਹੈ।ਪਰ ਮੌਜੂਦਾ ਸਰਕਾਰ ਦੇ ਨੁਮਾਇੰਦੇ ਗੂੜ੍ਹੀ ਨੀਂਦ ਸੁੱਤੇ ਪਏ ਹਨ।ਇਸ ਮੌਕੇ ਬੈਂਸ ਨੇ ਉਹਨਾਂ ਦੀਆ ਸਮੱਸਿਆਵਾਂ ਦਾ ਜਲਦ ਹਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਲੋਕ ਸੱਤਾਧਾਰੀ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।ਕਿਉੰ ਕਿ ਸਤਾ ਵਿਚ ਆਉਣ ਤੋਂ ਪਹਿਲਾਂ ਜਿਹੜੇ  ਵਾਦੇ ਲੋਕਾਂ ਨਾਲ ਸਰਕਾਰ ਨੇ ਕੀਤੇ ਸਨ ।ਉਹ ਕੋਈ ਵੀ ਪੂਰੇ ਨਹੀਂ ਕੀਤੇ।ਇਸ ਸਰਕਾਰ ਸਿਰਫ ਇਸ਼ਤਿਹਾਰਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ।ਜਮੀਨੀ ਪੱਧਰ ਤੇ ਕੋਈ ਕੰਮ ਨਹੀਂ ਹੋ ਰਿਹਾ।ਬੈਂਸ ਨੇ ਕਿਹਾ ਕਿ ਆਉਣ ਵਾਲਿਆ ਨਗਰ ਨਿਗਮ ਚੋਣਾਂ ਲੋਕ ਇਨਸਾਫ਼ ਪਾਰਟੀ ਬਹੁਮਤ ਨਾਲ ਜਿੱਤ ਕੇ ਆਪਣੇ ਕੌਂਸਲਰ ਬਣਾਏਗੀ। ਇਸ ਮੌਕੇ ਇਲਾਕ਼ਾ ਨਿਵਾਸੀਆਂ ਵੱਲੋਂ ਸਿਮਰਜੀਤ ਸਿੰਘ ਬੈਂਸ  ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਪਰਮਜੀਤ ਪ੍ਰਧਨ, ਮੋਹਨ ਸਿੰਘ ਲੋਹਾਰਾ, ਕੌਂਸਲਰ ਕਾਲਾ ਲੋਹਾਰਾ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *