“ਰੋਮ ਜਲ ਰਹਾ ਥਾ ਨੀਰੂ ਬੰਸਰੀ ਬਜਾ ਰਹਾ ਥਾ” ਸਾਡੇ ਮਾਣਯੋਗ ਪ੍ਰਧਾਨ ਮੰਤਰੀ ‘ਤੇ ਇਹ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ- ਬਾਵਾ

Ludhiana Punjabi
  • ਮਨੀਪੁਰ ਜਲ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਜੀ ਹੱਸ ਹੱਸ ਕੇ ਦੋ ਘੰਟੇ 11 ਮਿੰਟ ਕਾਂਗਰਸ ਨੂੰ ਕੋਸਦੇ ਰਹੇ ਅਤੇ ਮਨੀਪੁਰ ‘ਤੇ ਬੋਲੇ 2 ਮਿੰਟ- ਦੇਸ਼ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਚਿੰਤਾ ਦਾ ਵਿਸ਼ਾ- ਬਾਵਾ

DMT : ਲੁਧਿਆਣਾ : (13 ਅਗਸਤ 2023) : – “ਰੋਮ ਜਲ ਰਹਾ ਥਾ ਨੀਰੂ ਬੰਸਰੀ ਬਜਾ ਰਹਾ ਥਾ” ਇਹ ਕਹਾਵਤ ਜੋ ਉਸ ਸਮੇਂ ਦੀ ਸਚਾਈ ਸੀ ਜੋ ਮਾਣਯੋਗ ਪ੍ਰਧਾਨ ਮੰਤਰੀ ਜੀ ‘ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਇਹ ਸ਼ਬਦ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਇੱਕ ਲਿਖਤੀ ਬਿਆਨ ਰਾਹੀਂ ਸਾਂਝੇ ਕੀਤੇ।

                        ਸ਼੍ਰੀ ਬਾਵਾ ਨੇ ਕਿਹਾ ਕਿ ਮਨੀਪੁਰ ਜਲ ਰਿਹਾ ਹੈ ਮੋਦੀ ਜੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ 2 ਘੰਟੇ 11 ਮਿੰਟ ਕੋਸਦੇ ਰਹੇ ਅਤੇ ਮਨੀਪੁਰ ‘ਤੇ ਸਿਰਫ 2 ਮਿੰਟ ਬੋਲੇ ਜੋ ਹਰ ਭਾਰਤ ਵਾਸੀ ਲਈ ਦੁੱਖ ਅਤੇ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ 1966 ਵਿਚ ਹਵਾਈ ਸੈਨਾ ਵੱਲੋਂ ਮਿਜੋਰਮ ਵਿਚ ਗਿਰਾਈਆਂ ਗਈਆਂ ਖਾਣ ਵਾਲੀਆਂ ਵਸਤਾਂ ਨੂੰ ਪ੍ਰਧਾਨ ਮੰਤਰੀ ਬੰਬ ਕਹਿ ਰਹੇ ਹਨ ਜਦਕਿ ਉਸ ਸਮੇਂ ਦੇ ਏਅਰਚੀਫ ਮਾਰਸ਼ਲ ਨੇ ਸਭ ਸਪੱਸ਼ਟ ਕਰ ਦਿੱਤਾ ਸੀ ਜਾਂ ਤਾਂ ਪ੍ਰਧਾਨ ਮੰਤਰੀ ਜੀ ਕੋਲ ਪੂਰੀ ਜਾਣਕਾਰੀ ਨਹੀਂ ਹੁੰਦੀ ਜਾਂ ਹਰ ਗੱਲ ਨੂੰ ਤੋੜ ਮਰੋੜ ਕੇ ਕਾਂਗਰਸ ਦੇ ਗਲ ਮੜਣ ਦੀ ਕੋਸ਼ਿਸ਼ ਕਰਨਾ ਲੱਗਦਾ ਇਹ ਪ੍ਰਧਾਨ ਮੰਤਰੀ ਜੀ ਦਾ ਸ਼ੌਕ ਹੈ।

                        ਪ੍ਰਧਾਨ ਮੰਤਰੀ ਜੀ ਇਹ ਪਬਲਿਕ ਹੈ ਸਭ ਜਾਨਤੀ ਹੈ। ਅੰਦਰ ਕਿਯਾ ਹੈ, ਬਾਹਰ ਕਿਯਾ ਹੈ। ਲੋੜ ਹੈ ਮਨੀਪੁਰ ਦੀਆਂ ਅਤੀ ਦੁੱਖਦਾਈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਬਣੀਆਂ ਘਟਨਾਵਾਂ ‘ਤੇ ਕੇਂਦਰ ਸਰਕਾਰ ਸੰਜੀਦਗੀ ਦਿਖਾਏ। ਹਰ ਸਮੱਸਿਆ ਨੂੰ ਸਿਆਸੀ ਤੱਕੜੀ ‘ਚ ਨਾ ਤੋਲੇ।

Leave a Reply

Your email address will not be published. Required fields are marked *