ਲੋਕਾਈ ਦਾ ਦਰਦ ਅੰਜਵੀ ਸਿੰਘ ਹੂਡਾ 

Ludhiana Punjabi

DMT : ਲੁਧਿਆਣਾ : (04 ਅਗਸਤ 2023) : – ਹਰਿਆਣਾ ਦੀ ਪਹਿਚਾਣ, ਕਲਾਕਾਰੀ ਦੀ ਜਿੰਦ ਜਾਨ,  ਅੰਜਵੀ ਸਿੰਘ ਹੂਡਾ ਹਰਿਆਣਾ ਦੀ ਜੰਮਪਲ, ਇੱਕ ਹਿੰਮਤੀ, ਜੁਝਾਰੂ ਪ੍ਰਗਤੀਸ਼ੀਲ ਔਰਤ ਹੈ। ਮਿਸ ਹਰਿਆਣਾ ਦੀ ਜੇਤੂ, 12 ਫਿਲਮਾਂ ਦੀ ਹੀਰੋਇਨ, ਕ੍ਰਾਂਤੀਕਾਰੀ ਕਵਿਤਰੀ ਅੱਜ ਕੱਲ੍ਹ ਪੂਰੀ ਦੁਨੀਆ ਵਿੱਚ ਆਪਣੀ ਕਵਿਤਾ, ਮਨੀਪੁਰ ਚਾਲੋਂ, ਨਾਲ ਚਰਚਿਤ ਹੈ। ਅੰਜਵੀ ਸਿੰਘ ਹੂਡਾ ਨੇ ਕਿਹਾ, ਕਵਿਤਾ ਮੈਂ 15 ਸਾਲ ਦੀ  ਉਮਰ ਤੋਂ ਲਿਖ ਰਹੀ ਹਾਂ। ਮਨੀਪੁਰ ਦੀਆਂ ਔਰਤਾਂ ਨੂੰ ਨੰਗਾ ਕਰਕੇ ਘੁਮਾਇਆ ਗਿਆ, ਸਮੂਹਿਕ ਬਲਾਤਕਾਰ ਕੀਤਾ ਗਿਆ, ਮੈਂ ਦਰਦ ਨਾਲ ਤੜਫਦੀ ਰਹੀ, ਮੇਰੇ ਸਾਰੇ ਸਰੀਰ ਅੰਦਰ ਜਵਾਲਾ ਮਚਲਦੀ ਰਹੀ। ਮਨੀਪੁਰ ਚਾਲੋਂ,, ਮੈਂ ਕੁਝ ਮਿੰਟਾਂ ਵਿੱਚ ਹੀ ਲਿਖ ਦਿੱਤੀ, ਅਲੰਕਾਰਾਂ ਦੀ ਵਰਤੋ ਕੀਤੀ ਹੈ ਮੈਂ ਇਸ ਕਵਿਤਾ ਅੰਦਰ। ਦੁਬਾਰਾ ਸੋਧ ਕਰਨ ਬਾਰੇ ਸੋਚਿਆ ਵੀ ਨਹੀਂ। ਇਹ ਆਕ੍ਰੋਸ਼ ਹੈ, ਇਹ ਹੂਕ ਹੈ, ਇਹ ਵੰਗਾਰ ਹੈ, ਔਰਤ ਦੁਰਗਾ ਹੈ, ਦੇਵੀ ਨਾ ਸਮਝੀ ਜਾਵੇ। ਮਰਦ ਦੀ ਸਾਜ਼ਿਸ਼ ਹੈ, ਔਰਤ ਨੂੰ ਦਰੋਪਦੀ ਬਨਾਉਣ ਦੀ। ਮਨੀਪੁਰ ਚਾਲੋਂ,,‌ ਅੰਜਵੀ ਸਿੰਘ ਹੂਡਾ ਹੀ ਨਹੀਂ,ਹਰ ਉਸ ਔਰਤ ਦੀ ਆਵਾਜ਼ ਹੈ ਜਿਸ ਦੇ ਅੰਦਰ ਇਹ ਰੋਹ ਹੈ।ਮੇਰੀ ਜ਼ਿੰਦਗੀ ਦਾ ਇਹ ਸਮਾਂ ਸਭ ਤੋਂ ਵੱਧ ਮਹੱਤਵ ਪੂਰਨ ਹੈ, ਮੈਂ ਇਸ ਆਕ੍ਰੋਸ਼ ਨੂੰ ਮਰਨ ਨਹੀਂ ਦੇਵਾਂਗੀ।  ਮੈਂ ਐਕਟਰਸ ਹਾਂ, ਕਲਾਕਾਰ ਹਾਂ, ਸ਼ਾਦੀ ਸ਼ੁਦਾ ਹਾਂ, ਪਰ ਇਸ ਸਭ ਤੋਂ ਪਹਿਲਾਂ ਮੈਂ ਇੱਕ ਲੜਕੀ ਹਾਂ, ਔਰਤ ਹਾਂ, ਮਨੀਪੁਰ ਦੀ ਪੀੜ ਮੇਰੀ ਪੀੜ ਹੈ। ਮੇਰੇ ਮਨ ਵਿੱਚ ਗੁੱਸਾ ਏਨਾਂ ਹੈ ਕਿ ਉਹਨਾਂ ਦਰਿੰਦੇ ਲੋਕਾਂ ਦੀਆਂ ਧੌਣਾਂ ਕੱਟ ਕੇ ਸੁੱਟਣ ਦੀ ਜ਼ਰੂਰਤ ਹੈ। ਪੰਜਾਬ ਬਾਰੇ ਬੋਲਦਿਆਂ ਕਿਹਾ, ਮੇਰੇ ਬਹੁਤ ਜਾਨਣ ਵਾਲੇ ਇਨਸਾਨ ਇਸ ਧਰਤੀ ਤੇ ਰਹਿ ਰਹੇ ਹਨ। ਮੇਰੇ ਦਾਰ ਜੀ, ਇਥੇ ਹੀ ਰਹਿੰਦੇ ਹਨ। ਮੇਰੇ ਹਮਦਮ ਮੇਰੇ ਰਹਿਬਰ, ਦੀਪਕ ਦਾਹੀਆ ਮੇਰੇ ਨਾਲ ਸੰਪੂਰਨ ਜ਼ਿੰਦਗੀ ਗੁਜ਼ਾਰ ਰਹੇ ਹਨ, ਇਸ ਹਫਤੇ ਮੈਂ ਸਿੰਗਾਪੁਰ, ਫਿਲੀਪੀਨਜ਼ ਜਾ ਰਹੀ ਹਾਂ। ਅੰਜਵੀ ਸਿੰਘ ਹੂਡਾ ਹਰਿਆਣਾ ਦੀ ਬੇਟੀ ਵਲੋਂ ਸਭ ਲਈ ਸਾਦਰ ਨਮਸਕਾਰ।

Leave a Reply

Your email address will not be published. Required fields are marked *