ਵਿਧਾਇਕ ਅਤੇ ਡੀ.ਸੀ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਯੋਗ ਨੂੰ ਰੋਜਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਕਿਹਾ

Ludhiana Punjabi
  • ਯੋਗਾ ਭਾਰਤ ਦੁਆਰਾ ਦੁਨੀਆ ਨੂੰ ਦਿੱਤਾ ਗਿਆ ਸਭ ਤੋਂ ਮਹਾਨ ਅਤੇ ਪ੍ਰਾਚੀਨ ਤੋਹਫਾ ਹੈ- ਮਦਨ ਲਾਲ ਬੱਗਾ ਅਤੇ ਸੁਰਭੀ ਮਲਿਕ
  • ਲੋਕਾਂ ਨੂੰ ਆਪਣੇ ਖੇਤਰਾਂ ਵਿੱਚ ਮੁਫਤ ਯੋਗਾ ਸਿਖਲਾਈ ਲਈ ਟੋਲ-ਫ੍ਰੀ ਨੰਬਰ 7669400500 ਡਾਇਲ ਕਰਨ ਜਾਂ  … ‘ਤੇ ਲੌਗਇਨ ਕਰਨ ਦੀ ਕੀਤੀ ਅਪੀਲ

DMT : ਲੁਧਿਆਣਾ : (21 ਜੂਨ 2023) : – ਵਿਧਾਇਕ ਮਦਨ ਲਾਲ ਬੱਗਾ ਅਤੇ ਡਿਪਟੀ ਕਮਿਸਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਬੁੱਧਵਾਰ ਨੂੰ ਜਿਲੇ  ਦੇ ਲੋਕਾਂ ਨੂੰ ਸਿਹਤਮੰਦ ਅਤੇ ਖੁਸਹਾਲ ਜੀਵਨ ਜਿਊਣ ਲਈ ਯੋਗਾ ਨੂੰ ਆਪਣੀ ਰੋਜਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।
ਇੱਥੇ ਅੱਜ ਨਿਊ ਟੈਗੋਰ ਨਗਰ ਵਿਖੇ ਅੰਤਰਰਾਸਟਰੀ ਯੋਗ ਦਿਵਸ ਦੇ ਸਬੰਧ ਵਿੱਚ ਇੱਕ ਯੋਗਾ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਯੋਗ ਨੂੰ ਸਿਹਤਮੰਦ, ਸਦਭਾਵਨਾ ਅਤੇ ਖੁਸੀ ਦਾ ਇੱਕ ਜਰੂਰੀ ਮਾਧਿਅਮ ਕਰਾਰ ਦਿੱਤਾ।  ਉਨਾਂ ਕਿਹਾ ਕਿ ਯੋਗ ਸਾਡੇ ਪੂਰਵਜਾਂ ਦੁਆਰਾ ਦੁਨੀਆ ਨੂੰ ਦਿੱਤਾ ਗਿਆ ਸਭ ਤੋਂ ਮਹਾਨ ਅਤੇ ਪ੍ਰਾਚੀਨ ਤੋਹਫਾ ਹੈ।  ਉਨਾਂ ਕਿਹਾ ਕਿ ਯੋਗਾ ਇੱਕ ਕੁਦਰਤੀ ਬੀਮਾ ਕਵਰ ਹੈ ਜੋ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਅਤੇ ਸਰੀਰ, ਮਨ ਅਤੇ ਆਤਮਾ ਦੀ ਸਮੁੱਚੀ ਤੰਦਰੁਸਤੀ ਲਈ ਪ੍ਰਤੀਰੋਧਕ ਸਕਤੀ ਨੂੰ ਵਧਾਉਂਦਾ ਹੈ।  ਉਨਾਂ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਰੋਜਾਨਾ ਘੱਟੋ-ਘੱਟ ਇੱਕ ਘੰਟਾ ਯੋਗਾ ਕਰਨ ਤਾਂ ਜੋ ਉਹ ਸਿਹਤਮੰਦ ਜੀਵਨ ਦਾ ਲਾਭ ਉਠਾ ਸਕਣ।
ਸ੍ਰੀ ਬੱਗਾ ਅਤੇ ਮਲਿਕ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਯੋਗਾ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਪਹਿਲਾਂ ਹੀ ਮੁੱਖ ਮੰਤਰੀ ਦੀ ਯੋਗਸਾਲਾ ਪ੍ਰੋਗਰਾਮ ਸੁਰੂ ਕੀਤਾ ਹੋਇਆ ਹੈ।  ਉਨਾਂ ਕਿਹਾ ਕਿ ਮੁਫਤ ਯੋਗਾ ਸਿਖਲਾਈ ਲਈ ਲੋਕ ਟੋਲ-ਫ੍ਰੀ ਨੰਬਰ 7669400500 ‘ਤੇ ਸੰਪਰਕ ਕਰ ਸਕਦੇ ਹਨ ਜਾਂ … ‘ਤੇ ਲੌਗਇਨ ਕਰ ਸਕਦੇ ਹਨ, ਜਿਹੜੇ ਕਿ ਖੁੱਲੇ ਪਾਰਕਾਂ ਅਤੇ ਹੋਰ ਪਬਲਿਕ ਸਥਾਨਾਂ ਤੇ ਸਿਖਲਾਈ ਪ੍ਰਾਪਤ ਯੋਗਾ ਇੰਸਟ੍ਰਕਟਰ ਵੱਲੋ ਆਮ ਲੋਕਾਂ ਨੂੰ ਯੋਗਾ ਬਾਰੇ ਜਾਣੂ ਕਰਵਾਉਣ ਵਿੱਚ ਮਦਦ ਕਰਨਗੇ।  ਉਨਾਂ ਕਿਹਾ ਕਿ ਇਹ ਯੋਗਸਾਲਾਵਾਂ ਪੰਜਾਬੀਆਂ ਨੂੰ ਸਿਹਤਮੰਦ ਅਤੇ ਖੁਸਹਾਲ ਸੂਬਾ ਬਣਾਉਣ ਵਿੱਚ ਸਹਾਈ ਹੋਣਗੀਆਂ।
ਉਨਾਂ ਨੇ ਅੱਗੇ ਕਿਹਾ ਕਿ ਯੋਗਾ ਤਣਾਅ, ਚਿੰਤਾ ਅਤੇ ਡਿਪਰੈਸਨ ਨੂੰ ਘੱਟ ਕਰਨ ਲਈ ਇੱਕ ਪ੍ਰਭਾਵਸਾਲੀ ਸਾਧਨ ਬਣ ਗਿਆ ਹੈ ਜੋ ਅੱਜ-ਕੱਲ ਮਨੁੱਖੀ ਜੀਵਨ ਲਈ ਖਤਰਾ ਬਣ ਰਹੇ ਹਨ।

Leave a Reply

Your email address will not be published. Required fields are marked *