ਵੈਟਨਰੀ ਯੂਨੀਵਰਸਿਟੀ ਨੇ ‘ਜੀ-20 ਯੂਨੀਵਰਸਿਟੀ ਕਨੈਕਟ- ਨੌਜਵਾਨ ਦਿਮਾਗਾਂ ਦੀ ਭਾਗੀਦਾਰੀ’ ਵਿਸ਼ੇ ’ਤੇ ਕਰਵਾਏ ਮੁਕਾਬਲੇ

Ludhiana Punjabi

DMT : ਲੁਧਿਆਣਾ : (18 ਅਗਸਤ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ , ਅਤੇ ਵਿਕਾਸਸ਼ੀਲ ਦੇਸ਼ਾਂ ਲਈ ਖੋਜ ਅਤੇ ਸੂਚਨਾ ਪ੍ਰਣਾਲੀ ਮਹਿਕਮੇ ਵੱਲੋਂ ‘ਜੀ-20 ਯੂਨੀਵਰਸਿਟੀ ਕਨੈਕਟ- ਨੌਜਵਾਨ ਦਿਮਾਗਾਂ ਦੀ ਭਾਗੀਦਾਰੀ’ ਵਿਸ਼ੇ ਅਧੀਨ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਭਰਵੀਂ ਸ਼ਮੂਲੀਅਤ ਕੀਤੀ ਗਈ। ਇਸ ਲੜੀ ਦੇ ਤਹਿਤ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਵਿਖੇ ਵਿਦਿਆਰਥੀਆਂ ਦੇ ਵਿਭਿੰਨ ਪ੍ਰੋਗਰਾਮ ਕਰਵਾਏ ਗਏ ਜਿਸ ਵਿਚ ਉਨ੍ਹਾਂ ਕੋਲੋਂ ‘ਰਹਿੰਦ-ਖੂੰਹਦ ਰਹਿਤ ਭੋਜਨ ਲੜੀ’ ਅਤੇ ‘ਬਦਲਦੇ ਜਲਵਾਯੂ ਅਧੀਨ ਸਾਡਾ ਭੋਜਨ ਢਾਂਚਾ ਤੇ ਇਕ ਸਿਹਤ’ ਵਿਸ਼ੇ ’ਤੇ ਤਿੰਨ ਮਿੰਟ ਦੀ ਪੇਸ਼ਕਾਰੀ ਅਤੇ ਈ-ਪੋਸਟਰ ਮੁਕਾਬਲੇ ਕਰਵਾਏ ਗਏ।

          ਡਾ. ਰਾਮ ਸਰਨ ਸੇਠੀ, ਡੀਨ, ਡੇਅਰੀ ਸਾਇੰਸ ਕਾਲਜ ਅਤੇ ਪ੍ਰੋਗਰਾਮ ਕਨਵੀਨਰ ਨੇ ਦੱਸਿਆ ਕਿ ਇਹ ਵਿਸ਼ੇ ਆਲਮੀ ਸੰਦਰਭ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਨਿਰਧਾਰਿਤ ਕੀਤੇ ਗਏ ਸਨ। ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਦੱਸਿਆ ਕਿ ਇਸ ਸਿਲਸਿਲੇ ਵਿਚ ਇਕ ਵੱਡਾ ਸਮਾਗਮ 23 ਅਗਸਤ ਨੂੰ ਕਰਵਾਇਆ ਜਾਵੇਗਾ। ਉਨ੍ਹਾਂ ਨੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਦੋਨਾਂ ਮੁਕਾਬਲਿਆਂ ਵਿਚ ਕੁੱਲ 11 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਦਿਆਰਥੀਆਂ ਨੇ ਵਿਭਿੰਨ ਵਿਸ਼ਿਆਂ ਜਿਵੇਂ ਮੀਟ ਦੇ ਨਵੀਨ ਵਿਕਲਪ, ਪ੍ਰੋਟੀਨ, ਡੇਅਰੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਰੋਗ ਉਪਜਾਊ ਜੀਵਾਂ ਦਾ ਤੁਰੰਤ ਨਿਰੀਖਣ ਅਤੇ ਉੱਚ ਪੱਧਰੀ ਭੋਜਨ ਲੜੀ ਸੰਬੰਧੀ ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਵਿਦਿਆਰਥੀਆਂ ਦੇ ਨਿਵੇਕਲੇ ਵਿਸ਼ਿਆਂ ਲਈ ਉਨ੍ਹਾਂ ਦੀ ਭਰਪੂਰ ਪ੍ਰਸੰਸਾ ਹੋਈ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਪ੍ਰਬੰਧਕਾਂ ਅਤੇ ਪ੍ਰਤੀਭਾਗੀਆਂ ਨੂੰ ਮੁਬਾਰਕਬਾਦ ਦਿੱਤੀ ਕਿ ਉਨ੍ਹਾਂ ਨੇ ਬਹੁਤ ਉਤਸਾਹ ਨਾਲ ਇਨ੍ਹਾਂ ਗਤੀਵਿਧੀਆਂ ਵਿਚ ਹਿੱਸਾ ਲਿਆ ਹੈ ਅਤੇ ਨਵੇਂ ਵਿਸ਼ਿਆਂ ਦੇ ਨਾਲ ਆਪਣੀ ਦਿਮਾਗੀ ਸ਼ਕਤੀ ਦਾ ਸਬੂਤ ਦਿੱਤਾ ਹੈ।  

Leave a Reply

Your email address will not be published. Required fields are marked *