ਵੈਸ਼ਨਵ, ਬੈਰਾਗੀ, ਸੁਆਮੀ ਸਮਾਜ ਦੇ ਲੋਕਾਂ ਨਾਲ ਬਾਵਾ ਨੇ ਸਮਾਜ ਦੇ ਸੂਬਾ ਪੱਧਰੀ ਦਫ਼ਤਰ ‘ਚ ਕੀਤੀ ਮੀਟਿੰਗ

Ludhiana Punjabi
  • ਰਾਜਸਥਾਨ ‘ਚ 50 ਲੱਖ ਦੀ ਅਬਾਦੀ ਦੇ ਮਾਲਕ ਬੈਰਾਗੀ, ਵੈਸ਼ਨਵ ਅਤੇ ਸਵਾਮੀ ਲੋਕ ਸਿਆਸੀ ਪਹਿਚਾਣ ਤੋਂ ਵਾਂਝੇ- ਬਾਵਾ
  • ਨਵੰਬਰ ਮਹੀਨੇ ‘ਚ ਸਮਾਜ ਦੇ ਲੋਕਾਂ ਨੇ ਰਥ ਯਾਤਰਾ ਕੱਢਣ ਦਾ ਪ੍ਰੋਗਰਾਮ ਉਲੀਕਿਆ

DMT : ਲੁਧਿਆਣਾ : (13 ਸਤੰਬਰ 2023) : –

ਅੱਜ ਕੁੱਲ ਹਿੰਦ ਬੈਰਾਗੀ, ਵੈਸ਼ਨਵ, ਸੁਆਮੀ ਸਮਾਜ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਕਾਂਗਰਸ ਦੇ ਨੇਤਾ ਸੁਆਮੀ ਰਾਮ ਕੁਮਾਰ ਵੈਸ਼ਨਵ ਸਮਾਜ ਦੇ ਸੂਬਾ ਦਫ਼ਤਰ ਜੈਪੁਰ ਵਿਖੇ ਪਹੁੰਚੇ ਜਿੱਥੇ ਸੂਬਾ ਪ੍ਰਧਾਨ ਮਹੇਸ਼ ਚੰਦਰ ਵੈਸ਼ਨਵ, ਮੂਲ ਚੰਦ ਸੁਆਮੀ, ਰਾਜੇਸ਼ ਸ਼ਰਮਾ, ਸ਼ੰਕਰ ਲਾਲ ਸ਼ਰਮਾ, ਪ੍ਰਕਾਸ਼ ਵੈਸ਼ਨਵ, ਮਹਾਂਵੀਰ ਪ੍ਰਕਾਸ਼ ਵੈਸ਼ਨਵ, ਹਨੂਮਾਨ ਸ਼ਰਮਾ, ਰਾਮ ਜੀ ਲਾਲ ਵੈਸ਼ਨਵ, ਕੇ.ਕੇ. ਸ਼ਰਮਾ, ਸ਼ਿਵ ਜੀ ਲਾਲ ਵੈਸ਼ਨਵ, ਅਜੇ ਸੁਆਮੀ, ਨਰਾਇਣ ਸੁਆਮੀ ਅਤੇ ਨਰਿੰਦਰ ਸੁਆਮੀ ਨੇ ਸ਼੍ਰੀ ਬਾਵਾ ਦਾ ਸਵਾਗਤ ਕੀਤਾ।

           ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਅਜ਼ਾਦ ਭਾਰਤ ‘ਚ ਸਾਡੇ ਸਮਾਜ ਦੇ ਲੋਕ ਗ਼ੁਲਾਮਾਂ ਵਾਲਾ ਜੀਵਨ ਬਤੀਤ ਕਰ ਰਹੇ ਹਨ। ਉਹਨਾਂ ਕਿਹਾ ਕਿ ਰਾਜਸਥਾਨ ਵਿਚ ਬੈਰਾਗੀ, ਸੁਆਮੀ, ਵੈਸ਼ਨਵ ਸਮਾਜ ਦੇ ਲੋਕਾਂ ਦੀ ਗਿਣਤੀ 50 ਲੱਖ ਤੋਂ ਵੱਧ ਹੈ ਪਰ ਸਾਡੀ ਕੋਈ ਸਿਆਸੀ ਪਹਿਚਾਣ ਨਹੀਂ। ਸਾਡੇ ਲੋਕਾਂ ਦੀਆਂ ਡੋਲੀ ਭੂਮੀ ਸਬੰਧੀ ਅਤੇ ਬੱਚਿਆਂ ਦੇ ਭਵਿੱਖ ਸਬੰਧੀ ਅਨੇਕਾਂ ਸਮੱਸਿਆਵਾਂ ਹਨ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਲਾਰਿਆਂ, ਵਾਅਦਿਆਂ ਅਤੇ ਐਲਾਨਾਂ ਤੋਂ ਬਿਨਾਂ ਕੁਝ ਨਹੀਂ ਕੀਤਾ।

           ਉਹਨਾਂ ਕਿਹਾ ਕਿ ਨਵੰਬਰ ਮਹੀਨੇ ਵਿਚ ਬੈਰਾਗੀ, ਵੈਸ਼ਨਵ, ਸੁਆਮੀ ਸਮਾਜ ਦੇ ਲੋਕਾਂ ਨੇ ਰਥ ਯਾਤਰਾ ਦਾ ਪ੍ਰੋਗਰਾਮ ਉਲੀਕਿਆ ਹੈ ਜਿਸ ਅਨੁਸਾਰ ਪੰਜਾਬ ਤੋਂ ਯਾਤਰਾ ਸ਼ੁਰੂ ਹੋਵੇਗੀ ਜੋ ਹਰਿਆਣਾ, ਦਿੱਲੀ, ਰਾਜਸਥਾਨ ਹੁੰਦੀ ਹੋਈ ਮੱਧ ਪ੍ਰਦੇਸ਼ ਪਹੁੰਚੇਗੀ ਅਤੇ ਸਮਾਜ ਦੇ ਲੋਕਾਂ ਲਈ ਇਨਸਾਫ਼ ਦੀ ਮੰਗ ਕਰੇਗੀ।

Leave a Reply

Your email address will not be published. Required fields are marked *