ਸਪੀਕਰ, ਪੰਜਾਬ ਵਿਧਾਨ ਸਭਾ, ਵੈਟਨਰੀ ਯੂਨੀਵਰਸਿਟੀ ਦੀ 06 ਮਈ ਨੂੰ ਹੋਣ ਵਾਲੀ ਕਨਵੋਕੇਸ਼ਨ ਦੇ ਹੋਣਗੇ ਮੁੱਖ ਮਹਿਮਾਨ

Ludhiana Punjabi

DMT : ਲੁਧਿਆਣਾ : (28 ਅਪ੍ਰੈਲ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 06 ਮਈ 2023 ਨੂੰ ਯੂਨੀਵਰਸਿਟੀ ਦੀ ਤੀਸਰੀ ਕਨਵੋਕੇਸ਼ਨ, ਪਾਲ ਆਡੀਟੋਰੀਅਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਵੇਰੇ 10 ਵਜੇ ਕਰਵਾਈ ਜਾਵੇਗੀ। ਕਨਵੋਕੇਸ਼ਨ ਵਿਚ ਸਾਰੇ ਕਾਲਜਾਂ ਦੇ 05 ਮਈ 2023 ਤੱਕ ਪੀਐਚ.ਡੀ, ਮਾਸਟਰ ਅਤੇ ਬੈਚਲਰ ਡਿਗਰੀ ਸੰਪੂਰਨ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕੀਤੀ ਜਾਵੇਗੀ।

          ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਕਿਹਾ ਕਿ ਡਿਗਰੀ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਹੋਣਗੇ ਜਦਕਿ ਸ. ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੰਜਾਬ ਦੇ ਗਵਰਨਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਬੰਧਕੀ ਬੋਰਡ ਅਤੇ ਅਕਾਦਮਿਕ ਕਾਊਂਸਲ ਦੀ ਸਿਫਾਰਸ਼ ਤੋਂ ਬਾਅਦ ਸ਼੍ਰੀ ਆਰ ਐਸ ਸੋਢੀ, ਸਾਬਕਾ ਪ੍ਰਬੰਧਕੀ ਨਿਰਦੇਸ਼ਕ, ਅਮੁਲ ਨੂੰ ਦੁੱਧ ਸਹਿਕਾਰਤਾ ਅਤੇ ਡੇਅਰੀ ਉਦਯੋਗ ਵਿਚ ਜ਼ਿਕਰਯੋਗ ਯੋਗਦਾਨ ਪਾਉਣ ਸੰਬੰਧੀ ਆਨਰੇਰੀ ਡਿਗਰੀ ਪ੍ਰਦਾਨ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ।

          ਡਾ. ਬਾਂਗਾ ਨੇ ਕਿਹਾ ਕਿ ਸਾਰੇ ਡਿਗਰੀ ਲੈਣ ਵਾਲੇ ਵਿਦਿਆਰਥੀ 05 ਮਈ 2023 ਨੂੰ ਜ਼ਰੂਰੀ ਤੌਰ ’ਤੇ ਰਿਹਰਸਲ ਵਾਸਤੇ ਸਵੇਰੇ 9.30 ਵਜੇ ਪਾਲ ਆਡੀਟੋਰੀਅਮ ਵਿਖੇ ਪਹੁੰਚਣ।

          ਸਾਰੇ ਯੋਗ ਉਮੀਦਵਾਰਾਂ ਨੂੰ ਵਿਅਕਤੀਗਤ ਤੌਰ ’ਤੇ ਡਾਕ ਮਾਧਿਅਮ ਰਾਹੀਂ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹ ਕਨਵੋਕੇਸ਼ਨ ਵਿਚ ਸ਼ਾਮਿਲ ਹੋਣ ਸੰਬੰਧੀ ਆਪਣੀ ਸਹਿਮਤੀ ਪ੍ਰੋਫਾਰਮੇ ’ਤੇ ਭੇਜ ਦੇਣ ਜਿਸ ਲਈ ਯੂਨੀਵਰਸਿਟੀ ਨੇ ਈ ਮੇਲ gadvasuconvocation2023@gmail.com ਜਾਰੀ ਕੀਤੀ ਹੈ।

Leave a Reply

Your email address will not be published. Required fields are marked *