ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307ਵਾਂ ਸ਼ਹੀਦੀ ਦਿਹਾੜਾ ਅਮਰੀਕਾ (ਨਿਊ ਜਰਸੀ) ਦੇ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਮਨਾਇਆ

Ludhiana Punjabi
  • ਗੁਰਦੁਆਰਾ ਸਾਹਿਬ ਵਿਖੇ ਮਹਾਨ ਵਿਦਵਾਨ ਅਤੇ ਕਥਾ ਵਾਚਕ ਗਿਆਨੀ ਗੁਰਜੀਤ ਸਿੰਘ ਦਾ ਕੀਤਾ ਸਨਮਾਨ
  • ਪ੍ਰਵਾਸੀ ਪੰਜਾਬੀ ਸਭਿਆਚਾਰ, ਸਪੋਰਟਸ ਅਤੇ ਸ਼ਹੀਦਾਂ ਨੂੰ ਯਾਦ ਕਰਨ ‘ਚ ਮੋਹਰੀ ਰੋਲ ਅਦਾ ਕਰਦੇ ਹਨ- ਬਾਵਾ
  • ਫੁੰਮਣ ਸਿੰਘ ਸਰਪ੍ਰਸਤ ਅਤੇ ਰਵੀ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦਾ ਗਿੱਲ ਨੇ ਜਨਰਲ ਸਕੱਤਰ ਐਲਾਨਿਆ

DMT : ਮੁੱਲਾਂਪੁਰ ਦਾਖਾ : (12 ਜੂਨ 2023) : – ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਕੇ ਗੌਰਵਮਈ ਇਤਿਹਾਸ ਦੀ ਰਚਨਾ ਕਰਨ ਵਾਲੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307ਵਾਂ ਸ਼ਹੀਦੀ ਦਿਹਾੜਾ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਨਿਊ ਜਰਸੀ ਅਮਰੀਕਾ ਵਿਖੇ ਮਨਾਇਆ ਗਿਆ। ਇਸ ਸਮੇਂ ਸਮਾਗਮ ਵਿਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਰਾਣਾ ਸਿੱਧੂ ਰਕਬਾ, ਪਰਮਿੰਦਰ ਦਿਉਲ, ਰਾਜਭਿੰਦਰ ਸਿੰਘ ਬਦੇਸ਼ਾ, ਹਰਜੀਤ ਸਿੰਘ ਸਿੱਧੂ, ਤਲਵਿੰਦਰ ਸਿੰਘ ਘੁਮਾਣ, ਸੁੱਖੀ ਗਿੱਲ, ਨਿਰਮਲ ਸਿੰਘ ਨਿੰਮਾ, ਮੇਜਰ ਸਿੰਘ ਢਿੱਲੋਂ, ਹਰਦੀਪ ਸਿੰਘ ਆਦਿ ਮੁੱਖ ਤੌਰ ‘ਤੇ ਸ਼ਾਮਲ ਹੋਏ।

                        ਇਸ ਸਮੇਂ ਗੁਰਮੀਤ ਸਿੰਘ ਗਿੱਲ ਨੇ ਫਾਊਂਡੇਸ਼ਨ ਦੀ ਅਮਰੀਕਾ ਇਕਾਈ ਦਾ ਫੁੰਮਣ ਸਿੰਘ ਨੂੰ ਸਰਪ੍ਰਸਤ ਅਤੇ ਰਵੀ ਸਿੰਘ ਨੂੰ ਜਨਰਲ ਸਕੱਤਰ ਐਲਾਨਿਆ। ਇਸ ਸਮੇਂ ਸ਼੍ਰੀ ਬਾਵਾ ਅਤੇ ਗਿੱਲ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਜੀਤ ਸਿੰਘ ਨੂੰ ਸਨਮਾਨਿਤ ਕੀਤਾ।

                        ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਸਾਡੇ ਪ੍ਰਵਾਸੀ ਪੰਜਾਬੀ ਭਰਾ ਹਮੇਸ਼ਾ ਪੰਜਾਬੀ ਸਭਿਆਚਾਰ, ਸਪੋਰਟਸ, ਸ਼ਹੀਦਾਂ ਅਤੇ ਇਤਿਹਾਸ ਨੂੰ ਯਾਦ ਕਰਨ ‘ਚ ਮੋਹਰੀ ਰੋਲ ਅਦਾ ਕਰਦੇ ਹਨ ਅਤੇ ਆਪਣੀ ਜਨਮ ਭੂਮੀ ਨੂੰ ਪਿਆਰ ਕਰਦੇ ਹੋਏ ਹਮੇਸ਼ਾ ਪੰਜਾਬ ਨੂੰ ਹਰ ਪੱਖੋਂ ਚੜ੍ਹਦੀ ਕਲਾ ‘ਚ ਦੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਮਰੀਕਾ ਦੀ ਧਰਤੀ ‘ਤੇ ਪਹਿਲੀ ਵਾਰ ਯਾਦ ਕਰਨ ਵਾਲੇ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ ਹਨ ਅਤੇ ਇਹਨਾਂ ਨੇ ਹੀ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਭਵਨ ਦੀ ਉਸਾਰੀ ਦੀ ਇੱਟ ਰੱਖਣ ਸਮੇਂ ਦਸ ਲੱਖ ਰੁਪਏ ਦਾ ਯੋਗਦਾਨ ਪਾਇਆ ਸੀ ਅਤੇ ਅੱਜ ਵੀ ਹਰ ਸਾਲ ਰਕਬਾ ਭਵਨ ਵਿਚ ਚਲਦੀ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਲਈ ਭਰਵਾਂ ਯੋਗਦਾਨ ਪਾਉਂਦੇ ਹਨ।

                        ਇਸ ਸਮੇਂ ਸ., ਗਿੱਲ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਹੀ ਹਨ ਜਿਨ੍ਹਾਂ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ‘ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ। ਉਹਨਾਂ ਨੇ ਅੱਜ ਦੇ ਕਿਸਾਨਾਂ ਨੂੰ ਮੁਜ਼ਾਹਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਉਹਨਾਂ ਕਿਹਾ ਕਿ ਅੱਜ ਅਸੀਂ ਜ਼ਮੀਨਾਂ ਦੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਦੌਲਤ ਹਾਂ।

Leave a Reply

Your email address will not be published. Required fields are marked *