ਸੇਵਾ ਭਾਵਨਾ ਦੀ ਸੋਚ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣਾ ਰੋਟਰੀ ਇੰਟਰਨੈਸ਼ਨਲ ਦਾ ਮੁੱਖ ਉਦੇਸ਼- ਰੋਟਰੀਅਨ ਸ਼੍ਰੀ ਵਿਪਨ ਭਸੀਨ

Ludhiana Punjabi
  • ਰੋਟਰੀਅਨ ਐਸ.ਐਸ ਬਹਿਲ ਬਣੇ ਰੋਟਰੀ ਕਲੱਬ ਆਫ਼ ਲੁਧਿਆਣਾ ਨੌਰਥ ਦੇ ਨਵੇਂ ਪ੍ਰਧਾਨ
  • ਪ੍ਰਮੁੱਖ ਸ਼ਖਸ਼ੀਅਤਾਂ ਨੂੰ ਕੀਤਾ ਗਿਆ  ਸਨਮਾਨਿਤ 

DMT : ਲੁਧਿਆਣਾ : (24 ਜੁਲਾਈ 2023) : – ਰੋਟਰੀ ਕਲੱਬ ਆਫ਼ ਲੁਧਿਆਣਾ ਨੌਰਥ ਵੱਲੋ ਬੀਤੇ ਸ਼ਾਮ ਸਥਾਨਕ ਇਸ਼ਮੀਤ ਸਿੰਘ ਮਿਉਜ਼ਿਕ ਅਕੈਡਮੀ ਵਿਖੇ ਆਯੋਜਿਤ ਕੀਤੀ ਗਈ ਇੰਸਟਾਲੇਸ਼ਨ ਸੈਰਾਮਨੀ ਦੌਰਾਨ ਉਚੇਚੇ ਤੌਰ ਤੇ ਪੁੱਜੇ ਰੋਟਰੀਅਨ ਸ਼੍ਰੀ ਵਿਪਨ ਭਸੀਨ ਡੀਸਟ੍ਰਿਕ ਗਵਰਨਰ 3070 ਨੇ ਕਿਹਾ ਕਿ ਸੱਚੀ ਸੇਵਾ ਭਾਵਨਾ ਵਾਲੀ ਸੋਚ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣਾ ਰੋਟਰੀ ਇੰਟਰਨੈਸ਼ਨਲ ਦਾ ਮੁੱਖ ਉਦੇਸ਼ ਹੈ।ਇਸੇ ਉਦੇਸ਼ ਦੀ ਪ੍ਰਾਪਤੀ ਲਈ ਰੋਟਰੀ ਇੰਟਰਨੈਸ਼ਨਲ ਵੱਲੋ ਸੰਸਾਰ ਦੇ ਵੱਖ ਵੱਖ ਦੇਸ਼ਾਂ ਅੰਦਰ ਵੱਡੇ ਪੱਧਰ ਤੇ ਮਨੁੱਖੀ ਭਲਾਈ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ।ਉਨ੍ਹਾਂ ਨੇ ਸਮੂਹ ਰੋਟਰੀਅਨ ਨੂੰ ਸੱਦਾ ਦੇਦਿਆ ਹੋਇਆ ਅਪੀਲ ਕੀਤੀ ਕਿ ਉਹ ਮਨੁੱਖੀ ਭਲਾਈ ਕਾਰਜਾਂ ਲਈ ਹੋਰ ਲਾਮਬੰਦ ਹੋਣ ਖਾਸ ਕਰਕੇ ਕੁਦਰਤੀ ਆਫਤਾਂ ਨਾਲ ਪੀੜਤ ਲੋਕਾਂ ਦੀ ਮਦੱਦ ਕਰਨ। ਰੋਟਰੀਅਨ ਸ਼੍ਰੀ ਵਿਪਨ ਭਸੀਨ ਨੇ

ਆਪਣੇ ਸੰਬੋਧਨ ਵਿੱਚ ਕਿਹਾ ਕਿ ਨਿਸ਼ਕਾਮ ਸੇਵਾ ਵਾਲੀ ਸੋਚ ਨੂੰ ਉਭਾਰਨ ਲਈ ਨੌਜਵਾਨ ਪੀੜ੍ਹੀ ਨੂੰ ਆਪਣੇ ਅੰਦਰ ਸੇਵਾ ਭਾਵਨਾ  ਵਾਲੀ ਸੋਚ ਪੈਦਾ ਕਰੇ।ਇਸ ਦੌਰਾਨ ਉਨ੍ਹਾਂ ਨੇ ਰੋਟਰੀ ਕਲੱਬ ਆਫ਼  ਨੌਰਬ  ਵੱਲੋ ਕਰਵਾਈ ਗਈ

ਇੰਸਟਾਲੇਸ਼ਨ ਸੈਰਾਮਨੀ ਦੌਰਾਨ ਕਲੱਬ

ਦੇ  ਨਵ ਨਿਯੁਕਤ ਪ੍ਰਧਾਨ ਰੋਟਰੀਅਨ  ਐਸ.ਐਸ ਬਹਿਲ, ਸਿੰਘ ,ਸੈਕਟਰੀ ਆਤਮਜੀਤ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋ ਪਿਛਲੇ ਸਮੇਂ ਦੌਰਾਨ ਵਿੱਦਿਆ, ਸਿਹਤ ਅਤੇ ਚੌਗਿਰਦੇ ਦੀ ਸੰਭਾਲ ਪ੍ਰਤੀ ਕੀਤੇ ਗਏ ਸਮੂਹ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ।ਇਸ ਮੌਕੇ  ਰੋਟਰੀ ਕਲੱਬ ਆਫ਼  ਨੌਰਥ ਦੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ  ਐਸ.ਐਸ ਬਹਿਲ ,ਸੈਕਟਰੀ ਰੋਟਰੀਅਨ ਆਤਮਜੀਤ ਸਿੰਘ,ਸੀਨੀਅਰ ਵਾਇਸ ਪ੍ਰਧਾਨ ਰੋਹਿਤ ਜਿੰਦਲ,ਵਾਇਸ ਪ੍ਰਧਾਨ ਵਿਕਾਸ ਗੋਇਲ,ਨੇ ਆਪਣੀ ਸਮੁੱਚੀ ਟੀਮ ਦੇ ਮੈਬਰਾਂ ਰੋਟਰੀਅਨ ਰਕੇਸ਼ ਸਿੰਘਾਨੀਆ, ਡਾ. ਗੁਰਪ੍ਰੀਤ ਥਿੰਦ, ਮਨਮੋਹਨ ਸਿੰਘ ਕਲਾਨੌਰੀ, ਅਰੁਨ ਗੁਪਤਾ ,ਰਜ਼ਤਦੀਪ ਬਾਹਰੀ, ਆਰ.ਐਸ ਬਹਿਲ ਦੇ ਨਾਲ ਸਾਂਝੇ ਰੂਪ ਵਿੱਚ ਰੋਟਰੀਅਨ ਸ਼੍ਰੀ ਵਿਪਨ ਭਸੀਨ ਡੀਸਟ੍ਰਿਕ ਗਵਰਨਰ 3070 ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।ਸਮਾਗਮ ਅੰਦਰ ਰੋਟਰੀਅਨ ਡਾ.ਜੀ.ਐਸ ਮਦਾਨ,ਰੋਟਰੀਅਨ ਬ੍ਰਿਗੇਡੀਅਰ ਰਿਟਾ.ਮਸਤਇੰਦਰ ਸਿੰਘ, ਰੋਟਰੀਅਨ ਪੀ.ਡੀ.ਜੀ ਸ਼੍ਰੀ ਸੁਰੇਸ਼ ਚੋਧਰੀ ,ਰੋਟਰੀਅਨ ਡਾ.ਆਰ.ਐਸ ਥਿੰਦ, ਰੋਟਰੀਅਨ ਡੀ.ਐਸ ਮੱਕੜ,

ਸਾਬਕਾ ਪ੍ਰਧਾਨ, ਰੋਟਰੀਅਨ ਗੁਰਜੀਤ ਸਿੰਘ,ਮੋਹਨ ਸਿੰਘ, ਰੋਟਰੀਅਨ ਜਗਮੋਹਨ ਸਿੰਘ, ਰੋਟਰੀਅਨ ਹਰਵਿੰਦਰ ਸਿੰਘ,ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ, ਵੀ.ਕੇ ਗੁਪਤਾ ,ਮੈਡਮ ਮਨੀਸ਼ਾ ਸਮੇਤ ਕਈ ਰੋਟਰੀਅਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *