DMT : ਲੁਧਿਆਣਾ : (14 ਅਪ੍ਰੈਲ 2023) : – ਮੈਂ ਆਪਣੀ ਮਾਂ ਦਾ ਪੇਟ ਘਰੋੜੀ ਦਾ ਪੁੱਤਰ ਹਾਂ। ਸਭ ਤੋਂ ਵੱਡੇ ਭੈਣ ਜੀ ਪ੍ਰਿੰਸੀਪਲ ਮਨਜੀਤ ਕੌਰ ਵੜੈਚ ਹਨ, ਕਰਨਾਲ ਰਹਿੰਦੇ। ਮੈਥੋਂ ਦੋ ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋਃ ਸੁਖਵੰਤ ਸਿੰਘ ਗਿੱਲ ਹਨ। ਵੱਡਾ ਪਰਿਵਾਰ ਹੈ ਮੇਰੇ ਬਾਪੂ ਜੀ ਤੇ ਮਾਤਾ ਤੇਜ ਕੌਰ ਦਾ। ਬਾਪੂ ਜੀ 1987 ‘ਚ ਚਲੇ ਗਏ ਸਨ ਤੇ ਮਾਤਾ 13 ਅਪਰੈਲ 2007 ਵਿੱਚ। ਸੋਲਾਂ ਸਾਲ ਹੋ ਗਏ ਨੇ।
ਮੇਰੀ ਰਚਨਾ ਵਿੱਚ ਮਾਂ ਬਹੁਤ ਕੁਝ ਕਹਿੰਦੀ ਹੈ, ਬੋਲਿਆ ਅਣਬੋਲਿਆ। ਬਾਪੂ ਜੀ ਵੀ ਕਦੇ ਕਦੇ। ਧਰਤੀ ਅੰਬਰ ਸਨ ਦੋਵੇਂ ਮੇਰੇ ਲਈ। ਸਭਵਾਂ ਦੇ ਮਾਪੇ ਇਹੋ ਜਹੇ ਹੀ ਹੁੰਦੇ ਹੋਣਗੇ। ਪਰ ਮੇਰੇ ਲਈ ਉਹ ਬਹੁਤ ਕੁਝ ਵੱਧ ਸਨ। ਮੇਰੀਆਂ ਜਿਦਾਂ ਪੁਗਾਉਣ ਵਾਲੇ। ਸਿਆਣਿਆਂ ਦੀ ਭਾਸ਼ਾ ਚ ਵਿਗਾੜਨ ਵਾਲੇ। ਮੈਂ ਜਿੰਨਾ ਕੁ ਵਿਗੜਿਆ ਹਾਂ, ਆਪਣੇ ਮਾਪਿਆਂ ਦੀ ਬਦੌਲਤ ਹਾਂ।
ਬੀਬੀ ਜੀ ਨੇ ਐਸਕਾਰਟ ਹਸਪਤਾਲ ਅੰਮ੍ਰਿਤਸਰ ‘ਚ ਆਖ਼ਰੀ ਸਵਾਸ ਲਏ। ਬਟਾਲੇ ਅੰਤਿਮ ਸਮਾਧੀ।
ਬਾਪੂ ਜੀ ਦੀ ਗੱਲ ਅਕਸਰ ਦੁਰਹਾਉਂਦੇ, “ਤੁਹਾਡੇ ਬਾਪੂ ਨੇ ਕਿਹਾ ਸੀ, ਕਿੱਲਾ ਨਾ ਛੱਡੀਂ”। ਬਾਪੂ ਜੀ ਘਰ ਨੂੰ ਕਿਲ੍ਹਾ ਨਹੀਂ, ਕਿੱਲਾ ਆਖਦੇ ਸਨ। ਪਰ ਕਿਲ੍ਹਾ ਛੁਟ ਗਿਆ, ਜਦ ਬੀਬੀ ਜੀ ਨੂੰ ਮੇਰੀ ਜੀਵਨ ਸਾਥਣ ਨਿਰਪਜੀਤ ਦੇ 1993 ‘ਚ ਸਦੀਵੀ ਵਿਛੋੜੇ ਮਗਰੋਂ ਸਾਡੇ ਦਰਦ ਨਿਵਾਰਨ ਲਈ ਲੁਧਿਆਣੇ ਆਉਣਾ ਪੈ ਗਿਆ।
ਮੈਂ ਮਰਦੇ ਦਮ ਤੀਕ ਬੀਬੀ ਤੋਂ ਚਪੇੜ ਵੀ ਖਾ ਲੈਂਦਾ ਸਾਂ ਤੇ ਸਿਆਲ ਚ ਮੱਕੀ ਦੀ ਰੋਟੀ ਪਕਵਾ ਕੇ ਵੀ। ਬੀਬੀ ਮਿੱਸੀ ਰੋਟੀ ਚ ਗਰਮੀਆਂ ਦੇ ਮੌਸਮ ਚ ਚੋਂਘੇ ਕੱਢ ਕੇ ਖੁਆਉਂਦੀ ਤੇ ਕਹਿੰਦੀ, ਤੂੰ ਧੌਲੀ ਦਾੜੀ ਵਾਲਾ ਤਾਂ ਹੋ ਗਿਐ, ਪਰ ਅਜੇ ਸਿਆਣਾ ਨਹੀਂ ਹੋਇਆ। ਮਾਂ ਦੇ ਹੁੰਦਿਆਂ ਮੈਂ ਸਿਆਣਾ ਬਣ ਕੇ ਕੀ ਲੈਣਾ ਸੀ?
ਮਾਂ ਦੇ ਜਾਣ ਮਗਰੋਂ ਮੈਂ ਇਹ ਗ਼ਜ਼ਲ ਲਿਖੀ
ਉਹ ਤਾਂ ਕੇਵਲ ਚੋਲ਼ਾ ਬਦਲੇ, ਕੌਣ ਕਹੇ ਮਾਂ ਮਰ ਜਾਂਦੀ ਹੈ।
ਪੁੱਤਰ ਧੀਆਂ ਅੰਦਰ ਉਹ ਤਾਂ, ਆਪਣਾ ਸਭ ਕੁਝ ਧਰ ਜਾਂਦੀ ਹੈ।
ਮਹਿਕ ਸਦੀਵੀ, ਮੋਹ ਦੀਆਂ ਤੰਦਾਂ, ਮਮਤਾ ਮੂਰਤ ਰੂਪ ਬਦਲਦੀ,
ਕਿੰਨੇ ਮਹਿੰਗੇ ਅਸਲ ਖ਼ਜ਼ਾਨੇ, ਦੇ ਕੇ ਝੋਲੀ ਭਰ ਜਾਂਦੀ ਹੈ।
ਸਬਰ, ਸਿਦਕ, ਸੰਤੋਖ, ਸਮਰਪਣ, ਸੇਵਾ, ਸਿਮਰਨ, ਸੁਰਤੀ ਸੁੱਚੀ,
ਸਬਕ ਸਦੀਵੀ ਹੋਰ ਬੜਾ ਕੁਝ, ਆਪ ਹਵਾਲੇ ਕਰ ਜਾਂਦੀ ਹੈ।
ਘਰ ਦੀ ਥੁੜ ਨੂੰ ਕੱਜਦੀ ਕੱਜਦੀ, ਆਪ ਟਾਕੀਆਂ ਲਾਉਂਦੀ ਰਹਿੰਦੀ,
ਰਿਸ਼ਤੇ ਨਾਤੇ ਜੋੜ ਜੋੜ ਕੇ, ਨੀਂਹ ਨੂੰ ਪੱਕਿਆਂ ਕਰ ਜਾਂਦੀ ਹੈ।
ਮਿੱਟੀ ਦੇ ਸੰਗ ਮਿੱਟੀ ਹੋ ਕੇ, ਮਿੱਟੀ ‘ਚੋਂ ਆਕਾਰ ਸਿਰਜਦੀ,
ਟੁੱਟ ਜਾਵੇ ਨਾ ਖੇਡ ਖਿਡਾਉਣਾ, ਸੋਚ ਸੋਚ ਮਾਂ ਡਰ ਜਾਂਦੀ ਹੈ।
ਧਰਤੀ ਮਾਂ ਤੇ ਅੰਬਰ ਬਾਬਲ, ਰੂਹ ਦਾ ਸੂਰਜ ਕੌਣੀ ਟਿੱਕਾ,
ਲੈ ਕੇ ਸੂਹੀ ਸਿਰ ਫੁਲਕਾਰੀ, ਚੰਨ ਨੂੰ ਚਾਨਣੀ ਵਰ ਜਾਂਦੀ ਹੈ।
ਧਰਤੀ ਮਾਂ ਦੀ ਧੀ ਸੁਚਿਆਰੀ, ਮੇਰੀ ਮਾਂ ਦੇ ਵਰਗੀ ਹਰ ਮਾਂ,
ਬਿਨ ਕੋਸ਼ਿਸ਼ ਤੋਂ ਮਾਂ ਬੋਲੀ ਦਾ ਸ਼ਬਦ-ਭੰਡਾਰਾ ਭਰ ਜਾਂਦੀ ਹੈ।
ਮਾਂ ਬਾਰੇ ਮੇਰੀ ਸੱਜਰੀ ਕਿਤਾਬ ਚਰਖ਼ੜੀ ਵਿੱ ਸੱਤ ਕਵਿਤਾਵਾਂ ਹਨ, ਇੱਕ ਉਹਦੀ ਸਹੇਲੀ ਨੰਦੋ ਬਾਜ਼ੀਗਰਨੀ ਬਾਰੇ।
ਮਾਂ ਬਾਰੇ ਉਨ੍ਹਾਂ ਵਿੱਚੋਂ ਇਹ ਕਵਿਤਾ ਤੁਸੀਂ ਵੀ ਪੜ੍ਹੋ ਤੇ ਜਾਣੋ ਕਿ ਮੇਰੀ ਮਾਂ ਕਿਹੋ ਜਹੀ ਸੀ। ਮੈਨੂੰ ਪਤੈ, ਇਸ ਵਿੱਚੋਂ ਤੁਹਾਨੂੰ ਆਪਣੀ ਮਾਂ ਦੇ ਨਕਸ਼ ਵੀ ਲੱਭਣਗੇ।
ਨਮਨ ਹੈ ਮਾਂ।
ਮੇਰੀ ਮਾਂ ਤਾਂ ਰੱਬ ਦੀ ਕਵਿਤਾ
ਮੇਰੀ ਮਾਂ ਤਾਂ ਰੱਬ ਦੀ ਕਵਿਤਾ,
ਸਤਰ ਸਤਰ ਸਰਸਬਜ਼ ਬਗ਼ੀਚਾ ।
ਨੂਰੀ ਚਸ਼ਮਾ ਮੋਹ ਮਮਤਾ ਦਾ ।
ਬਾਜ਼ ਨਜ਼ਰ ਸੂਰਜ ਤੋਂ ਅੱਗੇ ।
ਮੇਰੇ ਦਿਲ ਦੀ ਧੜਕਣ ਵਿੱਚੋਂ,
ਮੇਰੇ ਹੌਕੇ ਪੁਣ ਲੈਂਦੀ ਹੈ ।
ਮੱਥੇ ਅੰਦਰ ਖੁਭ ਗਏ ਕੰਡੇ,
ਬਿਨ ਦੱਸਿਆ ਹੀ ਚੁਣ ਲੈਂਦੀ ਹੈ ।
ਮਾਂ ਦੇ ਪਿਆਰ-ਤਰੌਂਕੇ ਸਦਕਾ
ਹਰ ਪਰਬਤ ਤੇ ਚੜ੍ਹ ਲੈਂਦਾ ਹਾਂ ।
ਸੂਰਜ ਤੀਕ ਪਹੁੰਚਦੀ ਪੌੜੀ,
ਸ਼ਬਦਾਂ ਨਾਲ ਹੀ ਘੜ ਲੈਂਦਾ ਹਾਂ ।
ਵਕਤ-ਦੀਵਾਰ ਤੇ ਜੋ ਵੀ ਲਿਖਦੈ,
ਅੱਖਰ ਅੱਖਰ ਪੜ੍ਹ ਲੈਂਦਾ ਹਾਂ ।
ਹਿੱਕੜੀ ਅੰਦਰ ਜੜ ਲੈਂਦਾ ਹਾਂ ।
ਮੇਰੀ ਮਾਂ ਦੇ ਨੈਣਾਂ ਵਿਚ ਸੀ ਅਜਬ ਕੈਮਰਾ ।
ਆਰ ਪਾਰ ਦੀ ਜਾਨਣਹਾਰਾ ।
ਘਰ ਵੜਦੇ ਹੀ ਬੁੱਝ ਲੈਂਦੀ ਸੀ,
ਅੱਜ ਤੇਰਾ ਮਨ ਠੀਕ ਨਹੀਂ ਲੱਗਦਾ ।
ਬੁਝਿਐ ਬੁਝਿਐਂ ਕੀ ਹੋਇਆ ਹੈ?
ਲੜ ਕੇ ਆਇਐਂ,
ਜਾਂ ਫਿਰ ਤੈਨੂੰ ਕਿਸੇ ਝਿੜਕਿਆ?
ਮੈਨੂੰ ਦੱਸ ਤੂੰ, ਮੈਂ ਵੇਹਦੀਂ ਆਂ ।
ਕਿਹੜਾ ਮੇਰੇ ਲਾਲ ਬਰਾਬਰ ।
ਇਹ ਹੀ ਭਰਮ ਅਜੇ ਤੱਕ ਜੀਂਦਾ ।
ਨਾਲ ਬਰਾਬਰ ਤੁਰਦਾ ਮੇਰੇ ।
ਮੇਰੀ ਪਿੱਠ ਤੇ ਮੇਰੀ ਮਾਂ ਦਾ ਅਜਬ ਥਾਪੜਾ ।
ਹੌਂਸਲਿਆਂ ਦੀ ਭਰੀ ਪੋਟਲੀ ।
ਇਉਂ ਲੱਗਦਾ ਹੈ ਮੇਰੀ ਬੀਬੀ,
ਮੇਰੀ ਮਾਤਾ ਅੰਗ ਸੰਗ ਮੇਰੇ ।
ਕਿਧਰੇ ਗੀਤ ਗ਼ਜ਼ਲ ਵਿੱਚ ਢਲਦੀ ।
ਬਣ ਜਾਂਦੀ ਹੈ ਕਵਿਤਾ ਆਪੇ ।
ਸ਼ਬਦਾਂ ਅੰਦਰ ਰਸਦੀ ਵੱਸਦੀ,
ਮੇਰੀ ਸੁਣਦੀ, ਆਪਣੀ ਦੱਸਦੀ ।
ਜੀਆਂ ਦੀ ਸੁਖਸਾਂਦ ਜਾਣਦੀ ।
ਧਰਤੀ ਜਿੱਡੇ ਦਰਦ-ਹਾਣ ਦੀ ।
ਦੁੱਖ ਤਕਲੀਫ਼ ਦੀ ਸਿਖ਼ਰ ਦੁਪਹਿਰੇ,
ਮੇਰੇ ਸਿਰ ਤੇ ਹੱਥ ਰੱਖਦੀ ਤੇ ਛਤਰ ਤਾਣਦੀ ।
ਮੱਥਾ ਚੁੰਮਦੀ, ਲਾਡ ਲਡਾਉਂਦੀ ।
ਖ਼ੁਦ ਨਾ ਉਹ ਸੁਪਨੇ ਵਿਚ ਆਉਂਦੀ ।
ਹਰ ਸਾਹ ਹਰ ਪਲ ਨਾਲ ਤੁਰਦਿਆਂ,
ਨਿੱਕੀਆਂ ਨਿੱਕੀਆਂ ਝਿੜਕਾਂ ਦੇਂਦੀ ।
ਕਿੱਦਾਂ ਕਿੱਥੇ ਕੀ ਕਰਨਾ ਹੈ,
ਅੱਜ ਤੀਕਰ ਸਭ ਕੁਝ ਸਮਝਾਉਂਦੀ ।
ਬਿੜਕਾਂ ਰੱਖਦੀ, ਕਿੱਥੋਂ ਆਇਆਂ,
ਕਿੱਥੇ ਚੱਲਿਆ, ਦੱਸ ਵੇ ਬੱਲਿਆ?
ਬਹੁਤ ਵਾਰ ਮੈਂ ਤੱਕਿਆ ਅੱਖੀਂ,
ਫੁੱਲ ਪੱਤੀਆਂ ਖ਼ੁਸ਼ਬੋਈਆਂ ਅੰਦਰ ।
ਰੂਪ ਅਨੂਪ ਸਰੂਪ ਵਿਹੂਣੀ,
ਕਾਲ-ਮੁਕਤ ਹਸਤੀ ਦੇ ਵਾਂਗੂੰ,
ਗੁਰਘਰ, ਮਸਜਿਦ ਬਣਦੀ ਮੰਦਰ ।
ਅੱਜ ਤਾਂ ਉਸਦੀ,
ਮਨ-ਪਰਿਕਰਮਾ ਕਰਦੇ ਕਰਦੇ,
ਰੂਹ ਵਿੱਚ ਜੀਕਣ ਚੰਬਾ ਖਿੜਿਆ ।
ਰੋਮ ਰੋਮ ਝਰਨਾਟ ਛਿੜੀ ਹੈ ।
ਤਰਬ-ਤਰੰਗਾਂ ਕਣ ਕਣ ਅੰਦਰ,
ਸੂਰਜ ਪਹਿਲਾਂ ਨਾਲੋਂ ਰੌਸ਼ਨ ।
ਪੌਣ ਵਜਦ ਵਿੱਚ ਗੀਤ ਸੁਣਾਵੇ ।
ਜਿਉਂ ਸ਼ਬਦਾਂ ਤੋਂ ਬਿਨਾ ਬਿਨਾਂ ਹੀ,
ਮੇਰੀ ਬਹੁਤ ਮਾਸੂਮ ਪੋਤਰੀ,
ਸਰਗਮ ਜਹੀ ਅਸੀਸ ਪਿਆਰੀ,
ਤਰਜ਼ਾਂ ਘੜਦੀ, ਆਪੇ ਗਾਉਂਦੀ ।
ਖ਼ੁਦ ਨੂੰ ਆਪਣੇ ਆਪ ਸੁਣਾਉਂਦੀ।
ਸੁਣਦੇ ਸੁਣਦੇ
ਅਨਹਦ ਤੇ ਨਿਰਸ਼ਬਦ ਗੀਤ ਨੂੰ,
ਤਨ ਮਨ ਵਿੱਚ
ਵਿਸਮਾਦ ਭਰ ਗਿਆ ।
ਮੇਰੀ ਮਾਂ ਦੀ ਸੱਜਰੀ ਟਾਹਣੀ,
ਉਸ ਦੀ ਇਸ ਪੜਪੋਤੀ ਦਾ
ਨੂਰੀ ਝਲਕਾਰਾ,
ਮਾਰੂਥਲ ਆਬਾਦ ਕਰ ਗਿਆ।
ਮੈਂ ਆਪਣੀ ਮਾਂ ਦਾ ਪੇਟ ਘਰੋੜੀ ਦਾ ਪੁੱਤਰ ਹਾਂ। ਸਭ ਤੋਂ ਵੱਡੇ ਭੈਣ ਜੀ ਪ੍ਰਿੰਸੀਪਲ ਮਨਜੀਤ ਕੌਰ ਵੜੈਚ ਹਨ, ਕਰਨਾਲ ਰਹਿੰਦੇ। ਮੈਥੋਂ ਦੋ ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋਃ ਸੁਖਵੰਤ ਸਿੰਘ ਗਿੱਲ ਹਨ। ਵੱਡਾ ਪਰਿਵਾਰ ਹੈ ਮੇਰੇ ਬਾਪੂ ਜੀ ਤੇ ਮਾਤਾ ਤੇਜ ਕੌਰ ਦਾ। ਬਾਪੂ ਜੀ 1987 ‘ਚ ਚਲੇ ਗਏ ਸਨ ਤੇ ਮਾਤਾ 13 ਅਪਰੈਲ 2007 ਵਿੱਚ। ਸੋਲਾਂ ਸਾਲ ਹੋ ਗਏ ਨੇ।