19ਸਤੰਬਰ ਨੂੰ ਜਨਮ ਦਿਹਾੜੇ ਤੇ ਪ੍ਰਕਾਸ਼ਨ ਹਿਤ

Ludhiana Punjabi
  • ਧੜਕਦੇ ਪੇਂਡੂ ਜੀਵਨ ਦਾ ਪੇਸ਼ਕਾਰ ਸੀ ਬੁਲੰਦ ਗੀਤਕਾਰ ਹਰਦੇਵ ਦਿਲਗੀਰ

DMT : ਲੁਧਿਆਣਾ : (18 ਸਤੰਬਰ 2023) : –

ਉੱਘੇ ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕਿਆਂ ਵਾਲਾ)ਦੇ ਗੀਤ ਪੰਜਾਬ ਦੀ ਫਿਜ਼ਾ ਵਿੱਚ ਰੇਡੀਓ ਅਤੇ ਲਾਊਡ ਸਪੀਕਰਾਂ ਰਾਹੀਂ  ਮੇਰੇ ਮਨ ਤੇ ਪਿਛਲੇ ਛੇ ਦਹਾਕਿਆਂ ਤੋਂ ਪ੍ਰਭਾਵ ਅੰਕਤ ਕਰਦੇ ਰਹੇ ਨੇ। ਉਸ ਦੇ ਗੀਤਾਂ ਵਿਚੋਂ ਪੰਜਾਬ ਦੀਆਂ ਮਲਵਈ ਸੁਆਣੀਆਂ, ਮਾਲਵੇ ਦੇ ਚੋਬਰਾਂ, ਇਥੋਂ ਦੇ ਟਿੱਬਿਆਂ, ਰੋਹੀਆਂ ਵਿੱਚ ਕੰਮ ਕਰਦੇ ਮਿਹਨਤੀ ਕਾਮਿਆਂ ਦੇ ਚਾਵਾਂ, ਮਲਾਰਾਂ, ਪਿਆਰ ਅਤੇ ਨੁਹਾਰ ਦਾ ਅਕਸ ਸਜੀਵ ਰੂਪ ਵਿੱਚ ਨਜ਼ਰੀ ਆਉਂਦਾ ਹੈ। ਪੰਜ ਦਹਾਕੇ ਪਹਿਲਾਂ ਉਸ ਦੇ ਲਿਖੇ ਗੀਤ ਨਰਿੰਦਰ ਬੀਬਾ ਨੇ ਗਾਏ ਸੀ।

ਚੜ੍ਹਦੇ ਚੇਤਰ ਗਿਆ ਨੌਕਰੀ
ਆਇਆ ਮਹੀਨਾ ਜੇਠ ਵੇ
ਤੂੰ ਨੌਕਰ ਕਾਹਦਾ,
ਘੋੜਾ ਨਾ ਤੇਰੇ ਕੋਈ ਹੇਠ ਵੇ।

▪️

ਮੁਰਗਾਈ ਵਾਂਗੂੰ ਮੈਂ ਤਰਦੀ ਵੇ
ਤੇਰੇ ਮੁੰਡਿਆ ਪਸੰਦ ਨਾ ਆਈ।
ਮਾਝੇ ਦੀ ਮੈ ਜੱਟੀ ਬੇਲੀਆ ਵੇ
ਮੁੰਡਾ ਮਾਲਵੇ ਦਾ ਜੀਹਦੇ ਲੜ ਲਾਈ।

▪️

ਕਾਹਨੂੰ ਮਾਰਦੈ ਚੰਦਰਿਆ ਛਮਕਾਂ,
ਮੈਂ ਕੱਚ ਦੇ ਗਲਾਸ ਵਰਗੀ।
ਫੇਰ ਰੋਏਗਾ ਢਿੱਲੇ ਜਹੇ ਬੁੱਲ ਕਰਕੇ ,
ਵੇ ਪਾਲੀ ਬੀਬਾ ਜਦੋਂ ਮਰ ਗਈ।

▪️

ਮਾਏ ਦੇਸ਼ ਨੀ ਤੇਰਾ ਛੱਡ ਜਾਣਾ
ਸਾਹਮਣੇ ਪ੍ਰਾਹੁਣਾ ਆ ਗਿਆ।
ਹੁਣ ਆਟਾ ਪੈਣਾ ਹੋਰ ਨੀ ਪਿਹਾਉਣਾ,
ਨਾਲ ਲੈ ਕੇ ਚੌਣਾ ਆ ਗਿਆ।

ਹਰਦੇਵ ਦਿਲਗੀਰ ਦੀ ਖ਼ੂਬਸੂਰਤੀ ਪੰਜਾਬ ਦਾ ਸਭਿਆਚਾਰਕ ਅਕਸ ਚਿਤਰਣ ਵਿੱਚ ਹੈ। ਉਹ ਸ਼ਬਦਾਂ ਦੇ ਬੁਰਸ਼ ਨਾਲ ਤੁਹਾਡੇ ਸਾਹਮਣੇ ਅਜਿਹਾ ਸੱਜਿਆ, ਫੱਬਿਆ ਕੈਂਠੇ ਵਾਲਾ ਪਤੀ ਪੇਸ਼ ਕਰ ਦਿੰਦਾ ਹੈ ਜਿਸ ਨੂੰ ਉਸ ਦੀ ਪਤਨੀ ਨਿਰੰਤਰ ਬਿਰਹਾ ਹੰਢਾਉਂਦੀ ਹੋਈ ਲਗਾਤਾਰਤਾ ਨਾਲ ਉਡੀਕ ਰਹੀ ਹੈ। ਚੜਦੀ ਉਮਰੇ ਉਸ ਦੇ ਲਿਖੇ ਅਤੇ ਸੁਰਿੰਦਰ ਕੌਰ ਦੇ ਗਾਏ ਗੀਤ “ਦੀਵਿਆਂ ਵੇਲੇ ਦਰ ਆਪਣੇ ਦਾ,
ਕਿਸ ਕੁੰਡਾ ਖੜਕਾਇਆ
ਨੀ ਉੱਠ ਵੇਖ ਨਣਾਨੇ,
ਕੌਣ ਪ੍ਰਾਹੁਣਾ ਆਇਆ।

ਇਸ ਗੀਤ ਵਿੱਚ ਸ਼ਬਦ ਰੰਗਾਂ ਦੀ ਬੁਰ਼ਸ਼ ਕੂਚੀ ਦਾ ਕੰਮ ਕਰ ਰਹੇ ਨੇ, ਸ਼ਬਦ ਸਪਸ਼ਟ ਨਹੀਂ ਦੱਸ ਰਹੇ ਕਿ ਆਉਣ ਵਾਲਾ ਵਿਅਕਤੀ ਉਸ ਉਡੀਕਵਾਨ ਔਰਤ ਦਾ ਪਤੀ ਹੈ। ਇਹ ਸਾਰਾ ਕੁਝ ਅਚਾਨਕ ਨਹੀਂ ਵਾਪਰਦਾ ਸਗੋਂ ਇਸ ਪਿੱਛੇ ਸਮੁੱਚਾ ਸਮਾਜਕ ਵਰਤਾਰਾ ਖੜ੍ਹਾ ਹੈ ਜੋ ਕਿਸੇ ਵੀ ਔਰਤ ਨੂੰ ਉਹਨਾਂ ਸਮਿਆਂ ਵਿੱਚ ਪਿੰਡ ਰਹਿੰਦਿਆਂ ਪਤੀ ਨੂੰ ਉਡੀਕਣ ਦਾ ਸੰਕੇਤ ਦੇ ਸਕੇ ਇਸੇ ਕਰਕੇ ਉਹ ਕੁੰਡਾ ਖ਼ੁਦ ਨਹੀਂ ਖੋਲਦੀ, ਨਨਾਣ ਨੂੰ ਆਖਦੀ ਹੈ। ਨਨਾਣ ਉਸਦੀ ਜ਼ੁਬਾਨ ਹੈ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ 1965 ਦੀ ਹਿੰਦ ਪਾਕਿ ਜੰਗ ਵੇਲੇ ਜਦ ਬਹੁਤੇ ਗੀਤਕਾਰ ਟੈਂਕਾ ਤੋਪਾਂ ਅਤੇ ਮਾਰੋ ਮਾਰ ਦੇ ਗੀਤ ਲਿਖ ਰਹੇ ਸਨ ਤਾਂ ਹਰਦੇਵ ਦਿਲਗੀਰ ਮੁਹਾਜ ਤੇ ਲੜ ਰਹੇ ਸੈਨਿਕ ਦੀ ਪਤਨੀ ਨੂੰ ਆਪਣੇ ਗੀਤ ਰਾਹੀਂ ਉਸ ਦੇ ਢੋਲ ਦਾ ਸੁਨੇਹਾ ਲਿਆਕੇ ਦੇ ਰਿਹਾ ਸੀ। ਅਕਾਸ਼ਬਾਣੀ ਜਲੰਧਰ ਵਲੋਂ, ਮਗਰੋਂ ਬਣੇ ਭਾਈ ਦਵਿੰਦਰ ਸਿੰਘ ਰਾਗੀ ਗੁਰਦਾਸਪੁਰ ਵਾਲਿਆਂ ਦੀ ਅਵਾਜ਼ ਵਿਚ ਇਹ ਗੀਤ ਸ਼ਾਇਦ ਹਜ਼ਾਰਾਂ ਵਾਰ ਪ੍ਰਸਾਰਤ ਕੀਤਾ,

ਤੇਰੇ ਢੋਲ ਦਾ ਸੁਨੇਹਾ ਲੈ ਕੇ ਆਇਆ
ਬਹਿ ਕੇ ਰਤਾ ਸੁਣੀ ਗੋਰੀਏ।

ਹਰਦੇਵ ਦਿਲਗੀਰ ਆਪਣੇ ਗੀਤਾਂ ਦਾ ਪ੍ਰੇਰਕ ਹਮੇਸ਼ਾਂ ਹੀ ਆਪਣੇ ਉਸਤਾਦ ਗੁਰਦੇਵ ਸਿੰਘ ਮਾਨ ਤੇ ਇੰਦਰਜੀਤ ਹਸਨਪੁਰੀ ਨੂੰ ਮੰਨਦਾ ਹੈ ਪਰ ਇਹਨਾਂ ਇਨ੍ਹਾ ਤਿੰਨਾਂ ਦੇ ਗੀਤਾਂ ਦਾ ਮੁਹਾਂਦਰਾ ਬਿਲਕੁਲ ਵੱਖੋ ਵੱਖਰਾ ਹੈ।
ਹਰਦੇਵ ਦਿਲਗੀਰ ਕੋਲ ਬਾਬੂ ਫਿਰੋਜ਼ਦੀਨ ਸ਼ਰਫ ਵਾਲਾ ਪੰਜਾਬ, ਨੰਦ ਲਾਲ ਨੂਰਪੁਰੀ ਵਾਲਾ ਸ਼ਬਦ ਸਲੀਕਾ, ਗੁਰਦੇਵ ਸਿੰਘ ਮਾਨ ਦੇ ਗੀਤਾਂ ਵਿਚਲਾ ਮਲਵਈ ਲਹਿਜਾ ਅਤੇ ਇੰਦਰਜੀਤ ਹਸਨਪੁਰੀ ਵਾਲੀ ਨਵੇਕਲੀ ਸ਼ਬਦ ਬੀੜ ਹੈ। ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਉਸਦਾ ਪਹਿਲ ਪਲੇਠਾ ਸਾਹਿੱਤਕ ਸਾਹਿਤਕ ਉਸਤਾਦ ਤੇ ਪ੍ਰਾਇਮਰੀ ਸਕੂਲ ਅਧਿਆਪਕ ਲਲਤੋਂ ਕਲਾਂ ਵਾਲਾ ਗਿਆਨੀ ਹਰੀ ਸਿੰਘ ਦਿਲਬਰ ਸੀ ਜਿਸਨੇ ਭਾਸ਼ਾ ਦੀ ਸਚਿਆਰੀ ਅਤੇ ਸੁਚਿਆਰੀ ਵਰਤੋਂ ਇਸ ਨੂੰ ਬਚਪਨ ਵਿਚ ਹੀ ਸਿਖਾ ਦਿੱਤੀ ਸੀ। ਜਿਹੜੇ ਲੋਕਾਂ ਨੇ ਹਰੀ ਸਿੰਘ ਦਿਲਬਰ ਦੇ ਲਿਖੇ ਨਾਵਲ, ਕਹਾਣੀਆਂ ਅਤੇ ਕਾਵਿ ਬੋਲ ਪੜੇ ਹਨ, ਉਹ ਮੇਰੇ ਇਸ ਕਥਨ ਦੀ ਜ਼ਰੂਰ ਪੁਸ਼ਟੀ ਕਰਨਗੇ।
ਹਰਦੇਵ ਦਿਲਗੀਰ ਸ਼ਬਦ ਸੰਜਮੀ ਵੀ ਸੀ ਅਤੇ ਵਿਹਾਰ ਸੰਜਮੀ ਵੀ। ਇਸੇ ਸੰਜਮ ਨੇ ਹੀ ਉਸਨੂੰ ਪਿੰਡ ਥਰੀਕੇ ਤੋਂ ਬਾਹਰ ਨਹੀਂ ਨਿਕਲਣ ਦਿੱਤਾ।
ਪਾਲੀ ਦੇਤਵਾਲੀਆ ਨੇ ਉਸ ਦੇ ਬਹੁਤ ਦਰਦੀਲੇ ਗੀਤ
ਚਾਲੀ ਪਿੰਡਾਂ ਦੀ ਜ਼ਮੀਨ
ਲੁਧਿਆਣਾ ਖਾ ਗਿਆ
ਗਾਇਆ ਤਾਂ ਦੇਵ ਦੀ ਹੂਕ ਅੰਬਰਾਂ ਨੇ ਵੀ ਸੁਣੀ।
ਸਾਲ 2005 ਵਿੱਚ ਇੰਗਲੈਂਡ ਵੱਸਦੇ ਵੀਰ ਸੁਖਦੇਵ ਅਟਵਾਲ ਨੇ ਹਰਦੇਵ ਦਿਲਗੀਰ ਬਾਰੇ ਡਾਃ ਨਿਰਮਲ ਜੌੜਾ ਤੋਂ ਪੁਸਤਕ “ਥਰੀਕਿਆਂ ਵਾਲਾ ਦੇਵ” ਸੰਪਾਦਿਤ ਕਰਵਾਈ ਸੀ। ਇਸ ਵਿੱਚੋਂ ਹੀ ਪਤਾ ਲੱਗਿਆ ਕਿ ਦੇਵ ਦਾ ਜੱਦੀ ਪਿੰਡ ਕੁੱਪ ਕਲਾਂ(ਮਲੇਰਕੋਟਲਾ) ਸੀ। ਇਥੇ ਤਾਂ ਉਸ ਦੇ ਪਿਤਾ ਸਃ ਰਾਮ ਸਿੰਘ ਦੇ ਭੂਆ ਜੀ ਰਹਿੰਦੇ ਸਨ, ਉਨ੍ਹਾਂ ਕਰਕੇ ਹੀ ਇਹ ਪਰਿਵਾਰ ਥਰੀਕੇ ਵੱਸ ਗਿਆ।
ਮਾਤਾ ਅਮਰ ਕੌਰ ਦੀ ਕੁਖੋਂ 19 ਸਤੰਬਰ, 1939 ਨੂੰ ਪੈਦਾ ਹੋਏ ਹਰਦੇਵ ਦਿਲਗੀਰ ਦੀ ਸ਼ਾਦੀ ਬੀਬੀ ਪ੍ਰੀਤਮ ਕੌਰ ਨਾਲ ਸਹੌਲੀ(ਲੁਧਿਆਣਾ) ਪਿੰਡ ਚ ਹੋਈ। ਇੱਕ ਵਾਰ ਦੇਵ ਨੂੰ ਮੈਂ ਪੁੱਛਿਆ ਕਿ ਤੈਨੂੰ ਆਪਣੇ ਗੀਤਾਂ ਤੋਂ ਇਲਾਵਾ ਕਿਹੜਾ ਗੀਤ ਹੈ ਜੋ ਤੇਰੀਆਂ  ਰਾਤਾਂ ਦੀ ਨੀਂਦਰ ਵਿੱਚ ਖਲਲ ਪਾਉਂਦਾ ਹੈ।
ਉਸ ਅੰਮ੍ਰਿਤਾ ਪ੍ਰੀਤਮ ਦੇ ਗੀਤ ਦਾ ਜ਼ਿਕਰ ਕੀਤਾ।
ਚਾਨਣ ਦੀ ਫੁਲਕਾਰੀ,
ਤੋਪਾ ਕੌਣ ਭਰੇ।
1977ਵਿੱਚ ਮੈਂ ਦੇਵ ਤੇ ਸ਼ਮਸ਼ੇਰ ਨੂੰ ਆਪਣੇ ਪਿੰਡ ਬਸੰਤਕੋਟ(ਗੁਰਦਾਸਪੁਰ) ਮੇਰੇ ਸ਼ਗਨ ਵਾਲੇ ਦਿਨ ਪਹੁੰਚਣ ਦਾ ਸੱਦਾ ਦਿੱਤਾ ਪਰ ਦੋਵੇਂ ਨਾ ਬਹੁੜੇ। ਮੈਂ ਕਈ ਸਾਲ ਵਿੱਟਰਿਆ ਰਿਹਾ।
2009ਵਿੱਚ ਮੇਰੇ ਪੁੱਤਰ ਪੁਨੀਤ ਦੇ ਵਿਆਹ ਤੇ ਇਨ੍ਹਾਂ ਦੋਹਾਂ ਨੇ ਰਹਿੰਦੀ ਕਸਰ ਪੂਰੀ ਕੀਤੀ।
ਹਰਦੇਵ ਦਿਲਗੀਰ, ਇੰਦਰਜੀਤ ਹਸਨਪੁਰੀ, ਸ਼ਮਸ਼ੇਰ ਸਿੰਘ ਸੰਧੂ, ਗਿੱਲ ਸੁਰਜੀਤ ਨਵਦੀਪ ਸਿੰਘ ਗਿੱਲ ਤੇ ਜਸਮੇਰ ਸਿੰਘ ਢੱਟ ਰਲ਼ ਕੇ ਹਰਭਜਨ ਮਾਨ, ਅਮਰਿੰਦਰ ਗਿੱਲ, ਪੰਮੀ ਬਾਈ, ਮੰਨਾ ਢਿੱਲੋਂ ਤੇ ਮਨਪ੍ਰੀਤ ਅਖ਼ਤਰ ਦੇ ਗੀਤਾਂ ਤੇ ਖ਼ੂਬ ਥਿਰਕੇ। ਡਾਃ ਸ ਸ ਜੌਹਲ,ਸਃ ਜਗਦੇਵ ਸਿੰਘ ਜੱਸੋਵਾਲ,ਸਃ ਜਗਪਾਲ ਸਿੰਘ ਖੰਗੂੜਾ, ਕੈਨੇਡਾ ਵਾਲਾ ਪੀਟਰ ਸੰਧੂ ਐੱਮ ਐੱਲ ਏ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ , ਜਗਦੀਸ਼ ਸਿੰਘ ਗਰਚਾ, ਸੁੱਚਾ ਸਿੰਘ ਛੋਟੇਪੁਰ,ਅਮਰਜੀਤ ਗੁਰਦਾਸਪੁਰੀ ਸਰੋਤਿਆਂ ਚ ਬੈਠੇ ਤਾੜੀਆ ਨਾਲ ਤਾਲ ਦੇ ਰਹੇ ਸਨ।

ਬਹੁਤ ਪੁਰਾਣੀ ਗੱਲਮੈਨੂੰ ਚੰਗੀ ਤਰ੍ਹਾਂ ਯਾਦ ਹੈ। ਸ਼ਾਇਦ 1985-86  ਚ ਅਸੀਂ ਉਸਨੂੰ ਕੁਝ ਦੋਸਤਾਂ ਨੇ ਆਖਿਆ, “ਹਾਲਾਤ ਚੰਗੇ ਨਹੀਂ, ਤੂੰ ਲੁਧਿਆਣੇ ਵਿੱਚ ਆਜਾ। ਇਹ ਗਰਮ ਖ਼ਿਆਲੀਏ ਬੰਦੂਕਾਂ ਵਾਲੇ ਵੀਰ ਤੇਰੇ ਗੀਤਾਂ ਵੱਲ ਵੀ ਉਂਗਲੀ ਕਰਦੇ ਨੇ,” ਉਸਦਾ ਜਵਾਬ ਸੀ, “ਬੰਦੇ ਹੱਥੋਂ ਮੈਂ ਮਰਦਾ ਨਹੀਂ-ਮੌਤ ਕੋਲੋਂ ਮੈਂ ਬਚਦਾ ਨਹੀਂ।
ਮੈਂ ਸ਼ਹਿਰ ਕਿਉਂ ਆਵਾਂ, ਸ਼ਹਿਰ ਹੀ ਮੇਰੇ ਪਿੰਡ ਵੱਲ ਤੁਰਿਆ ਆਉਂਦਾ ਹੈ।”
ਹਰਦੇਵ ਦਿਲਗੀਰ ਦੀਆਂ ਗੱਲਾਂ ਚੇਤੇ ਕਰਦਿਆਂ ਮੈਨੂੰ ਬਹੁਤ ਕੁਝ ਯਾਦ ਆਉਂਦਾ ਹੈ।ਉੱਨੀ ਸੌ ਪਝੰਤਰ ਦੀ ਸਿਆਲੀ ਸ਼ਾਮ ਸੀ, ਐਮਰਜੈਂਸੀ ਦੇ ਦਿਨ। ਪੜ੍ਹਨ  ਲਿਖਣ ਵਾਲੇ ਲੋਕ ਅੰਦਰ ਵੜਕੇ ਦਿਨ ਕਟੀ ਕਰਦੇ ਸਨ ਅਤੇ ਕੁਝ ਲਿਖਾਰੀ ਇੰਦਰਾ ਗਾਂਧੀ ਦੇ ਵੀਹ ਨੁਕਾਤੀ ਵਿਕਾਸ ਪ੍ਰੋਗ੍ਰਾਮ ਦੇ ਸੋਹਿਲੇ ਗਾਉਣ ਵਿੱਚ ਰੁਝੇ ਹੋਏ ਸਨ। ਪ੍ਰੋ. ਮੋਹਨ ਸਿੰਘ, ਸੰਤੋਖ ਸਿੰਘ ਧੀਰ, ਨਵਤੇਜ ਸਿੰਘ ਪ੍ਰੀਤਲੜੀ, ਜਗਜੀਤ ਸਿੰਘ ਅਨੰਦ ਅਤੇ ਇਹੋ ਜਿਹੇ ਸਾਡੇ ਅਨੇਕਾਂ ਹੋਰ ਮਾਣ ਮੱਤੇ ਲਿਖਾਰੀ ਇੰਦਰਾ ਗਾਂਧੀ ਦੇ ਨਾਮ ਦਾ ਜਾਪ ਕਰਵਾਉਣ ਲਈ ਸ਼ਹਿਰ ਸ਼ਹਿਰ ਘੁੰਮ ਰਹੇ ਸਨ।
ਮੈਨੂੰ ਯਾਦ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿੱਚ ਇਹਨਾਂ ਨੇ ਵੀਹ ਨੁਕਾਤੀ ਪ੍ਰੋਗ੍ਰਾਮ ਬਾਰੇ ਡਾ. ਅਵਤਾਰ ਸਿੰਘ ਕਾਹਲੋਂ ਦਾ ਭਾਸ਼ਨ ਰੱਖਿਆ ਤਾਂ ਹਾਲ ਵਿੱਚ ਅੰਦਰ ਸਰੋਤਿਆਂ ਦੇ ਰੂਪ ਵਿੱਚ ਵੀਹ ਆਦਮੀ ਵੀ ਨਹੀਂ ਸਨ। ਅਸੀਂ ਤੇਜਵੰਤ ਸਿੰਘ ਗਿੱਲ, ਸ ਸ ਨਰੂਲਾ ਡਾ. ਸੁਰਿੰਦਰ ਸਿੰਘ ਦੁਸਾਂਝ, ਸੁਰਜੀਤ ਪਾਤਰ ਅਤੇ ਤੀਹ ਪੈਂਤੀ ਹੋਰ ਲੇਖਕ ਪਾਲ ਆਡੀਟੋਰੀਅਮ ਦੇ ਬਾਹਰ ਰੁੱਸਿਆਂ ਵਾਂਗ  ਬਣੇ ਬੈਠੇ ਹੋਏ ਸਾਂ। ਚਿੱਤ ਵਿੱਚ ਘੋਰ ਉਦਾਸੀ ਸੀ ਕਿ ਸਾਡੇ ਵੱਡੇ ਵਡੇਰੇ ਕਿਹੜੇ ਕੰਮ ਵਿੱਚ ਪਏ ਹੋਏ ਨੇ। ਸਾਡੇ ਸਾਰੇ ਦੋਸਤਾਂ ਲਈ ਇਹ ਸ਼ਾਮ ਬੜੀ ਉਦਾਸ ਸੀ। ਅਸੀਂ ਸੁਰਜੀਤ ਪਾਤਰ ਦੇ ਕਮਰੇ ਵਿੱਚ ਜਾਕੇ ਗਰਾਮੋਫ਼ੋਨ ਮਸ਼ੀਨ ਤੇ ਕੁਲਦੀਪ ਮਾਣਕ ਦੀਆਂ ਕਲੀਆਂ ਸੁਣਕੇ ਮਨ ਦੇ ਖਾਲੀਪਨ ਨੂੰ ਭਰਨ ਲੱਗੇ, ਪਾਤਰ ਬੋਲਿਆ, “ਚੱਲੋ ! ਕਿਸੇ ਦਿਨ ਇਹਨਾਂ ਕਲੀਆਂ ਦੇ ਸਿਰਜਕ ਨੂੰ ਮਿਲਕੇ ਆਈਏ।” ਦੂਜੇ ਤੀਜੇ ਦਿਨ ਸ਼ਾਮ ਦੇ ਘੁਸਮੁਸੇ  ਵਿਚ ਅਸੀਂ ਦੋਵੇਂ ਸਕੂਟਰ ਤੇ ਸਵਾਰ ਹੋਕੇ ਹਰਦੇਵ ਦਿਲਗੀਰ ਦੇ ਪਿੰਡ ਥਰੀ ਕੇ ਦਾ ਰਾਹ ਪੁਛਦੇ ਪੁਛਾਉਂਦੇ, ਫਾਟਕ ਪਾਰ ਕਰਕੇ ਥਰੀਕੇ ਜਾ ਪਹੁੰਚੇ। ਹਰਦੇਵ ਦਿਲਗੀਰ ਘਰ ਨਹੀਂ ਸੀ। ਉਸਦੀ ਜੀਵਨ ਸਾਥਣ ਪ੍ਰੀਤਮ ਕੌਰ ਨੇ ਸਾਨੂੰ ਬਿਠਾਇਆ। ਸਾਡੇ ਬਾਰੇ ਪੁੱਛਿਆ ਅਤੇ ਚਾਹ ਧਰ ਦਿੱਤੀ, ਆਉਣ ਦਾ ਮਕਸਦ ਪੁੱਛਿਆ। ਅਸੀਂ ਦੋਹਾਂ ਨੇ ਇੱਕ ਜ਼ਬਾਨ ਹੋਕੇ ਆਖਿਆ, “ਅਸੀਂ ਤਾਂ ਗੀਤ  ਸਿਰਜਕ ਹਰਦੇਵ ਦਿਲਗੀਰ ਦੇ ਪਿੰਡ ਦੀ ਜ਼ਿਆਰਤ ਕਰਨ ਆਏ ਹਾਂ, ਇਹਦੇ ਲਿਖੇ ਗੀਤ ਸਾਡੇ ਦਿਲਾਂ ਦੀ ਧੜਕਣ ਤੱਕ ਪਹੁੰਚ ਚੁੱਕੇ ਹਨ।
ਜ਼ਿੰਦਗੀ ਦੇ ਨਿੱਕੇ ਨਿੱਕੇ ਵੇਰਵੇ ਖ਼ੂਬਸੂਰਤੀ ਨਾਲ ਦੇਵ ਨੇ ਆਪਣੇ ਗੀਤਾਂ ਵਿੱਚ ਪਰੋਏ ਹਨ।” ਅਸੀਂ ਪ੍ਰੀਤਮ ਕੌਰ ਨੂੰ ਮੁਬਾਰਕ ਦਿੱਤੀ ਕਿ ਦੇਵ ਦੇ ਗੀਤਾਂ ਰਾਹੀਂ ਅਸੀਂ ਉਸਦੇ ਨਾਂ, ਪਤੇ, ਸੁਭਾਅ ਦੋਵਾਂ ਤੋਂ ਵੀ ਵਾਕਿਫ਼ ਹੋਏ ਹਾਂ।
ਮੈਂ ਆਖਿਆ,
ਆਜਾ ਗਿੱਧੇ ਵਿੱਚ, ਪੀਤੋ ਲਾਕੇ ਸੱਗੀ ਫੁੱਲ ਨੀ,
ਤੇਰੇ ਇੱਕ ਇੱਕ ਗੇੜੇ ਦਾ ਹਜ਼ਾਰ ਮੁੱਲ ਨੀ,
ਦੇਵ ਨੇ ਕਦੋਂ ਲਿਖਿਆ ਸੀ ਵਿਆਹ ਤੋਂ ਪਹਿਲਾਂ ਕਿ ਮਗਰੋਂ।” ਤਾਂ ਉਹ ਸ਼ਰਮਾ ਕੇ ਚੁੱਪ ਕਰ ਗਈ ਤੇ ਧੀਮੀ ਜ਼ੁਬਾਨ ਬੋਲੀ, ਲਿਖਿਆ ਹੋਣਾ-
ਹੁਣ ਤਾਂ ਕਬੀਲਦਾਰੀ ਸਾਹ ਨੀ ਲੈਣ ਦਿੰਦੀ।”
ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ‘ਪੁੱਤ ਜੱਟਾਂ ਦੇ’ ਫ਼ਿਲਮ ਦੀ ਯੋਜਨਾਕਾਰੀ ਕਰਨ ਵੇਲੇ ਜਗਜੀਤ ਚੂਹੜ ਚੱਕ, ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਿੰਦਰ ਛਿੰਦਾ ਨੇ ਗੀਤ ਲਿਖਵਾਉਣ ਬਾਰੇ ਮੇਰੀ ਰੁਜ਼ਗਾਰ ਭੂਮੀ ਜਗਰਾਉਂ ਦੇ ਲਾਜਪਤ ਰਾਏ ਕਾਲਜ ਵਿੱਚ ਬੈਠਿਆਂ ਮੈਨੂੰ ਗੀਤਾਂ ਲਈ ਕਿਸੇ ਗੀਤਕਾਰ ਪੁੱਛਿਆ ਤਾਂ ਮੇਰਾ ਉੱਤਰ ਸੀ, “ਹਰਦੇਵ ਦਿਲਗੀਰ ਨੂੰ ਆਖੋ, ਬਾਕੀ ਗੀਤਕਾਰ ਤਾਂ ਹੁਣ ਆਪਣੀਆਂ ਪੇਸ਼ਕਾਰੀਆਂ ਕਰ ਚੁੱਕੇ ਨੇ।” ਅਸਲ ਵਿੱਚ ਉਹ ਸਾਰੇ ਪਹਿਲਾਂ ਹੀ ਇਹ ਫ਼ੈਸਲਾ ਕਰ ਚੁਕੇ ਸਨ, ਮੈਥੋਂ ਤਾ ਸਰਕਾਹੀ ਗਵਾਹ ਵਾਂਗ ਅੰਗੂਠਾ ਹੀ ਲੁਆ ਰਹੇ ਸਨ।
ਹਰਦੇਵ ਦਿਲਗੀਰ ਨੇ ਜਿਸ ਸ਼ਿੱਦਤ ਅਤੇ ਲੋਕ ਅੰਦਾਜ਼ ਵਿੱਚ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ ਵਰਗਾ ਟਾਈਟਲ ਗੀਤ ਲਿਖਿਆ, ਉਸ ਤੋਂ ਵੱਡੀ ਲਕੀਰ ਫ਼ਿਲਮ ਸੰਗੀਤ ਵਿੱਚ ਕੋਈ ਨਹੀਂ ਵਾਹ ਸਕਿਆ।
ਹਰਦੇਵ ਦਿਲਗੀਰ ਨੇ ਗੀਤਾਂ ਨੂੰ ਨਵਾਂ ਅੰਦਾਜ਼ ਬਖਸ਼ਿਆ ਹੈ ਉਹ ਆਪਣੇ ਵਰਗਾ ਸਿਰਫ਼ ਆਪ ਹੈ ਅਤੇ ਇਹ ਮਾਣ ਬਹੁਤ ਥੋੜੇ ਗੀਤਕਾਰਾਂ ਨੂੰ ਨਸੀਬ ਹੈ। ਉਹ ਗੀਤ ਲੈਕੇ ਗਾਇਕਾਂ ਦੇ ਮਗਰ ਮਗਰ ਫਿਰਨ ਵਾਲਾ ਲਿਖਾਰੀ ਨਹੀਂ ਅਤੇ ਨਾਂ ਹੀ ਗਾਇਕਾਂ ਨੂੰ ਆਪਣੇ ਮਗਰ ਫੇਰਨ ਵਾਲਾ ਗੀਤਕਾਰ ਹੈ।
ਉਸ ਦੀ ਰਫ਼ਤਾਰ ਅਤੇ ਨੁਹਾਰ ਬਿਲਕੁਲ ਆਪਣੀ ਹੈ।
ਸਾਨੂੰ ਇਸ ਗੱਲ ਦਾ ਮਾਣ ਹੈ ਕਿ  ਹਰਦੇਵ ਦਿਲਗੀਰ ਦੇ ਵਿਛੋੜੇ ਤੋਂ ਪਿਛਲੇ ਦਸ ਜਨਮ ਦਿਨ ਉਸ ਦੇ ਘਰ ਵਿੱਚ ਜਾ ਕੇ ਮਨਾਉਂਦੇ ਰਹੇ ਹਾਂ। ਉਸ ਨੂੰ ਵਿੱਛੜਿਆਂ ਦੋ ਸਾਲ ਹੋ ਚੱਲੇ ਨੇ ਭਾਵੇਂ, ਪਰ ਉਹ ਅੱਜ ਵੀ ਸਾਡੀਆਂ ਯਾਦਾਂ ਵਿੱਚ ਸਲਾਮਤ ਹੈ।
ਪੰਜਾਬੀ ਭਵਨ ਲੁਧਿਆਣਾ ਵਿੱਚ ਕੱਲ੍ਹ 19 ਸਤੰਬਰ ਸਵੇਰੇ 10 ਵਜੇ ਤੋਂ ਦੋ ਵਜੇ ਤੀਕ ਹਰਦੇਵ ਦਿਲਗੀਰ ਦਾ 84ਵਾਂ ਜਨਮ ਦਿਨ ਪੰਜਾਬੀ ਗੀਤਕਾਰ ਸਭਾ ਵੱਲੋ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬਠਿੰਡਾ ਵੱਸਦੇ ਗੀਤਕਾਰ ਮਨਪ੍ਰੀਤ ਟਿਵਾਣਾ ਨੂੰ ਹਰਦੇਵ ਦਿਲਗੀਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *