1982 ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ ਸ਼ਰਨਜੀਤ ਕੌਰ ਨੂੰ ਸਦਮਾ, ਪਿਤਾ ਪਿਆਰਾ ਸਿੰਘ ਦੀ ਮੌਤ

Ludhiana Punjabi
  • ਅੰਤਿਮ ਅਰਦਾਸ ਅੱਜ 15 ਸਤੰਬਰ ਨੂੰ

DMT : ਲੁਧਿਆਣਾ : (14 ਸਤੰਬਰ 2023) : – 80ਵੇ ਦਹਾਕੇ ਦੀ ਹਾਕੀ ਦੀ ਸਟਾਰ ਖਿਡਾਰਣ 1982 ਏਸ਼ੀਅਨ ਖੇਡਾਂ ਦੀ ਸੋਨ ਤਮਗਾ ਜੇਤੂ ਸ਼ਰਨਜੀਤ ਕੌਰ ਨੂੰ ਓਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਸਦੇ ਸਤਿਕਾਰ ਯੋਗ ਪਿਤਾ ਪਿਆਰਾ ਸਿੰਘ ਬੀਤੀ 6 ਸਤੰਬਰ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।  ਉਹ 90 ਵਰ੍ਹਿਆ ਦੇ ਸਨ। ਸਵ: ਪਿਆਰਾ ਸਿੰਘ ਆਪਣੇਂ ਪਿੱਛੇ 2 ਬੇਟੀਆਂ ਅਤੇ 2 ਬੇਟੇ ਛੱਡ ਗਏ ਹਨ।

    ਸਵ: ਪਿਆਰਾ ਸਿੰਘ ਪੰਜਾਬ ਪੁਲੀਸ ਦੇ ਵਿੱਚ ਥਾਣੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਉਹਨਾਂ ਨੇ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦੇਕੇ ਅਤੇ ਪੜਾ ਲਿਖਾਕੇ ਸਮਾਜ ਦੇ ਉਚ ਮੁਕਾਮ ਤੇ ਪਹੁੰਚਾਇਆ। ਉਹਨਾਂ ਦੀ ਵੱਡੀ ਬੇਟੀ ਸ਼ਰਨਜੀਤ ਕੌਰ ਨੇ 1982 ਦੀਆਂ ਏਸ਼ੀਅਨ ਖੇਡਾਂ ਵਿੱਚ ਇੰਡਿਆ ਹਾਕੀ ਟੀਮ ਦੀ ਨੁਮਾਇੰਦਗੀ ਕਰਦਿਆਂ ਸੋਨ ਤਮਗਾ ਜਿੱਤਿਆ ਇਸਤੋਂ ਇਲਾਵਾ ਪ੍ਰੀ ਉਲੰਪਿਕ ਅਤੇ ਕਈ ਵੱਡੇ ਟੂਰਨਮੈਂਟ ਭਾਰਤ ਵਲੋਂ ਖੇਡੇ। ਉਹ ਪ੍ਰਿੰਸੀਪਲ ਦੇ ਅਹੁਦੇ ਤੋਂ ਸਰਕਾਰੀ ਕਾਲਜ ਢੁੱਡੀਕੇ ਤੋਂ ਸੇਵਾ ਮੁਕਤ ਹੋਏ। ਉਨ੍ਹਾਂ ਦੇ ਦਮਾਦ ਹਰਦੀਪ ਸਿੰਘ ਵੀ ਕੌਮੀ ਪੱਧਰ ਦੇ ਵੇਟਲਿਫਟਰ ਰੇਲਵੇ ਦੇ ਸਾਬਕਾ ਉਚ ਅਧਿਕਾਰੀ ਅਤੇ ਸਫ਼ਲ ਬਿਜਨਿਸ਼ ਮੈਨ ਹਨ । ਦੂਸਰੀ ਬੇਟੀ ਕੁਲਦੀਪ ਕੌਰ ਕੈਨੇਡਾ ਦੇ ਵਿੱਚ ਆਪਣੇ ਪਰਵਾਰ ਨਾਲ ਵਧੀਆ ਸੈਟਲ ਹੈ। ਉਹਨਾਂ ਦਾ ਵੱਡਾ ਬੇਟਾ ਪਰਮਜੀਤ ਸਿੰਘ ਪੰਜਾਬ ਪੁਲੀਸ ਵਿੱਚ ਡੀ ਐਸ ਪੀ ਰੈਂਕ ਤੋਂ ਸੇਵਾ ਮੁਕਤ ਹੋਏ ਜਦਕਿ ਦੂਸਰਾ ਬੇਟਾ ਗੁਰਨਾਮ ਸਿੰਘ ਸੰਚਾਈ ਵਿਭਾਗ ਐਸ ਡੀ ਓ ਦੇ ਅਹੁਦੇ ਤੋਂ ਰਿਟਾਇਰਡ ਹੋਏ। ਪਿਆਰਾ ਸਿੰਘ ਉਸਾਰੂ ਸੋਚ, ਅਗਾਹਵਧੂ ਅਤੇ ਬਹੁਤ ਹੀ ਵਧੀਆ ਸੁਭਾਅ ਦੇ ਇਨਸਾਨ ਸਨ। ਓਹ ਆਪਣੇ ਪਿੱਛੇ ਪੋਤੇ ਪੋਤੀਆਂ, ਦਹੋਤੇ ਦੋਹਤੀਆਂ ਅਤੇ ਹਰਿਆ ਭਰਿਆ ਪਰਵਾਰ ਛੱਡ ਕੇ ਗਏ ਹਨ।

                   ਸਵ: ਪਿਆਰਾ ਸਿੰਘ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 15 ਸਤੰਬਰ ਦਿਨ ਨੂੰ ਦੁਪਹਿਰ 12 ਤੋਂ 1:30 ਵਜੇ ਤੱਕ ਗੁਰਦਵਾਰਾ ਨੌਵੀਂ ਪਾਤਸ਼ਾਹੀ, ਗੁਰੂ ਤੇਗ਼ ਬਹਾਦਰ ਨਗਰ ਨੇੜੇ ਮਾਡਲ ਟਾਊਨ ਜਲੰਧਰ ਵਿਖੇ ਹੋਵੇਗੀ। ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ।

Leave a Reply

Your email address will not be published. Required fields are marked *