2023 ਦੇ ਲੋਹੜੀ ਮੇਲੇ ‘ਤੇ ਸ਼ਿੰਦਾ ਨੇ ਗਾਇਕੀ ਦੇ ਜੌਹਰ ਦਿਖਾਏ ਸਨ

Ludhiana Punjabi
  • ਅਫਸੋਸ ਪ੍ਰਗਟ ਕਰਨ ਲਈ ਸੁਰਿੰਦਰ ਸ਼ਿੰਦਾ ਦੇ ਗ੍ਰਹਿ ਬਾਵਾ ਅਤੇ ਦਾਖਾ ਪਹੁੰਚੇ
  • ਸੁਰਿੰਦਰ ਸ਼ਿੰਦਾ ਗਾਇਕੀ ਦਾ ਧਰੂ ਤਾਰਾ ਸੀ, ਉਸ ਨੇ ਦੇਸ਼ ਵਿਦੇਸ਼ ‘ਚ ਬੈਠੇ ਪੰਜਾਬੀਆਂ ਦੇ ਦਿਲਾਂ ‘ਚ ਆਪਣੀ ਥਾਂ ਬਣਾਈ- ਗਿੱਲ ਅਮਰੀਕਾ

DMT : ਲੁਧਿਆਣਾ : (26 ਜੁਲਾਈ 2023) : – ਅੱਜ ਪੰਜਾਬੀ ਗਾਇਕੀ ਦੇ ਪਿਤਾਮਾਂ ਅਤੇ ਧਰੂ ਤਾਰੇ ਵਾਂਗ ਪੰਜਾਬੀ ਸੱਭਿਆਚਾਰ ਦੇ ਖੇਤਰ ਵਿਚ ਵੱਖਰੀ ਪਹਿਚਾਣ ਰੱਖਣ ਵਾਲੇ ਸੁਰਿੰਦਰ ਸ਼ਿੰਦਾ ਦੀ ਬੇਵਕਤੀ ਮੌਤ ‘ਤੇ ਉਹਨਾਂ ਦੇ ਗ੍ਰਹਿ ਵਿਖੇ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੰਚ ਦੇ ਪ੍ਰਧਾਨ ਰਾਜੀਵ ਲਵਲੀ ਅਤੇ ਰੰਗਕਰਮੀ ਗਾਇਕ ਰਵਿੰਦਰ ਰੰਗੂਵਾਲ, ਜਰਨੈਲ ਸਿੰਘ ਤੂਰ ਵਾਇਸ ਪ੍ਰਧਾਨ ਮੰਚ, ਬਾਦਲ ਸਿੰਘ ਸਿੱਧੂ, ਰਾਣਾ ਝਾਂਡੇ ਅਤੇ ਪ੍ਰਗਟ ਸਿੰਘ ਰਰੇਵਾਲ ਪਹੁੰਚੇ। ਇਸ ਸਮੇਂ ਉੁਹਨਾਂ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿੰਆਂ ਕਿਹਾ ਕਿ ਸੁਰਿੰਦਰ ਸ਼ਿੰਦਾ ਨੇ ਪੰਜਾਬੀ ਲੋਕ ਗੀਤ ਦੇ ਖੇਤਰ ਵਿਚ ਦੇਸ਼ ਵਿਦੇਸ਼ ਅੰਦਰ ਵੱਖਰੀ ਪਹਿਚਾਣ ਬਣਾਈ ਹੈ। ਇਸ ਸਮੇਂ ਮੰਚ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਬਰਜਿੰਦਰ ਕੌਰ ਕੌਂਸਲਰ ਨੇ ਕੈਨੇਡਾ ਤੋਂ ਅਤੇ ਅਮਰੀਕਾ ਕਾਂਗਰਸ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਕਿਹਾ ਕਿ ਸ. ਸ਼ਿੰਦਾ ਨੇ ਪੰਜਾਬੀਆਂ ਦੇ ਦਿਲਾਂ ਵਿਚ ਸਥਾਨ ਬਣਾਇਆ ਸੀ। ਉਹ ਸਟੇਜਾਂ ਦਾ ਧਨੀ ਅਤੇ ਸ਼ਬਦਾਂ ਦਾ ਜਾਦੂਗਰ ਸੀ। ਸਰੋਤਿਆਂ ਨੂੰ ਸਟੇਜ ਨਾਲ ਜੋੜਨ ਦੀ ਉਸ ਵਿਚ ਕਲਾ ਸੀ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਆਖਰੀ 2023 ਦੇ ਲੋਹੜੀ ਮੇਲੇ ‘ਤੇ ਸ਼ਿੰਦਾ ਨੇ ਗਾਇਕੀ ਦੇ ਜੌਹਰ ਦਿਖਾਏ ਸਨ।

Leave a Reply

Your email address will not be published. Required fields are marked *