9 ਅਗਸਤ 1942 ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤਾ “ਭਾਰਤ ਛੱਡੋ ਅੰਦੋਲਨ” ਮਹਾਨ ਦੇਸ਼ ਭਗਤਾਂ ਦੀ ਯਾਦ ਦਿਵਾਉਂਦਾ ਹੈ- ਬਾਵਾ

Ludhiana Punjabi
  • ਲੋੜ ਹੈ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ , ਸੁਖਦੇਵ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਦਿਖਾਏ ਰਸਤੇ ‘ਤੇ ਚੱਲੀਏ
  • ਕਾਂਗਰਸ ‘ਚ ਸ਼ਾਮਲ ‘ਦੁੱਧ ਪੀਣੇ ਮਜਨੂੰਆਂ” ਤੋਂ ਬਚਾ ਕੇ ਹੀ ਅਸੀਂ ਕਾਂਗਰਸ ਦਾ ਗੌਰਵਮਈ ਇਤਿਹਾਸ ਦੁਹਰਾ ਸਕਦੇ ਹਾਂ- ਬਾਵਾ
  • ਭਾਰਤ ਦਾ ਭਵਿੱਖ ਨਵੀਂ ਨਰੋਈ, ਨਿਧੜਕ, ਸੱਚੀ, ਸਪਸ਼ਟ ਸੋਚ ਦੇ ਮਾਲਕ ਰਾਹੁਲ ਗਾਂਧੀ ਦੇ ਹੱਥਾਂ ‘ਚ ਦੇਣ ਦੀ ਲੋੜ- ਬਾਵਾ

DMT : ਲੁਧਿਆਣਾ : (09 ਅਗਸਤ 2023) : – ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਭਾਰਤ ਛੱਡੋ ਅੰਦੋਲਨ ਦੀ 81ਵੀਂ ਵਰ੍ਹੇਗੰਢ ਗਿੱਲ ਰੋਡ ਹਲਕਾ ਆਤਮ ਨਗਰ ਜੋ ਜੈਨ ਸਾਧੂਆਂ ਦੀ ਯਾਦ ‘ਚ ਬਣਿਆ ਹੈ, ਵਿਖੇ ਮਨਾਈ ਗਈ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵੱਲੋਂ 9 ਅਗਸਤ 1942 ਨੂੰ ਸ਼ੁਰੂ ਕੀਤੇ “ਭਾਰਤ ਛੱਡੋ ਅੰਦੋਲਨ” ਅਤੇ ਮਹਾਨ ਦੇਸ਼ ਭਗਤ ਲਾਲਾ ਲਾਜਪਤ ਰਾਏ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਖਦੇਵ ਦੀਆਂ ਕੁਰਬਾਨੀਆਂ ਨੇ 15 ਅਗਸਤ 1947 ਨੂੰ ਅੰਗਰੇਜ਼ ਹਕੂਮਤ ਤੋਂ ਭਾਰਤ ਅਜ਼ਾਦ ਕਰਵਾਇਆ। ਅੱਜ ਦੀ ਮੀਟਿੰਗ ਸਮੇਂ ਓ.ਬੀ.ਸੀ. ਦੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਰੇਸ਼ਮ ਸਿੰਘ ਸੱਗੂ, ਰੁਪਿੰਦਰ ਸਿੰਘ ਰਿੰਕੂ ਵਾਈਸ ਪ੍ਰਧਾਨ ਜਿਲ੍ਹਾ ਕਾਂਗਰਸ, ਇਕਬਾਲ ਸਿੰਘ ਰਿਐਤ ਜਨਰਲ ਸਕੱਤਰ ਜਿਲ੍ਹਾ ਕਾਂਗਰਸ, ਗੁਰਮੀਤ ਕੌਰ ਕੋਆਰਡੀਨੇਟਰ ਓ.ਬੀ.ਸੀ, ਮਨਪ੍ਰੀਤ ਕੌਰ, ਮਨਜੀਤ ਸਿੰਘ ਠੇਕੇਦਾਰ, ਕੋਆਰਡੀਨੇਟਰ ਓ.ਬੀ.ਸੀ, ਸੰਜੇ ਠਾਕੁਰ ਹਾਜ਼ਰ ਸਨ।

                        ਉਹਨਾਂ ਕਿਹਾ ਕਿ ਅੱਜ ਭਾਰਤ ਅੰਦਰ ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਡਾ. ਮਨਮੋਹਨ ਸਿੰਘ ਦੇ ਜੀਵਨ ਚਰਿੱਤਰ ਅਤੇ ਭਾਰਤ ਨੂੰ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ‘ਚ ਖੜੇ ਕਰਨ ਦੀ ਚਰਚਾ ਹੈ। ਦੂਸਰੇ ਪਾਸੇ ਫ਼ਿਰਕਾਪ੍ਰਸਤ ਪਾਰਟੀਆਂ ਭਾਰਤ ਨੂੰ ਧਰਮ ਅਤੇ ਜਾਤੀਆਂ ਦੇ ਨਾਮ ‘ਤੇ ਵੰਡ ਰਹੀਆਂ ਹਨ ਪਰ ਲੋੜ ਹੈ ਕਾਂਗਰਸ ਪਾਰਟੀ ਦੇ ਗੌਰਵਮਈ ਇਤਿਹਾਸ ਨੂੰ ਦੁਹਰਾਉਂਦੇ ਹੋਏ “ਦੁੱਧ ਪੀਣੇ ਮਜਨੂੰਆਂ” ਨੂੰ ਬਾਹਰ ਦਾ ਰਸਤਾ ਦਿਖਾਈਏ ਅਤੇ ਮਹਾਤਮਾ ਗਾਂਧੀ ਜੀ ਦੀ ਸੋਚ ‘ਤੇ ਪਹਿਰਾ ਦਿੰਦੇ ਹੋਏ ਕਾਂਗਰਸ ਅੰਦਰ ਸਚਾਈ ਸਪਸ਼ਟਤਾ ਪਾਰਦਰਸ਼ਤਾ ਲਿਆਈਏ ਤਾਂ ਕਿ ਭਾਰਤ ਦਾ ਭਵਿੱਖ ਯੁਵਾ ਨੇਤਾ ਰਾਹੁਲ ਗਾਂਧੀ ਦੇ ਹੱਥ ‘ਚ ਆਵੇ।

                        ਉਹਨਾਂ ਕਿਹਾ ਕਿ ਹਲਕਾ ਆਤਮ ਨਗਰ ਅਤੇ ਹਲਕਾ ਦੱਖਣੀ ਵਿਚ ਓ.ਬੀ.ਸੀ. (ਬੀ.ਸੀ.) ਭਾਰੀ ਗਿਣਤੀ ‘ਚ ਹਨ ਪਰ ਟਿਕਟਾਂ ਸਮੇਂ ਇਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਪੰਜਾਬ ਵਿਚ 35% ਤੋਂ 40% ਅਬਾਦੀ ਓ.ਬੀ.ਸੀ. ਦੀ ਹੈ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਇੰਜ: ਕਾਲਜ ਚੰਡੀਗੜ੍ਹ ਦਾਖ਼ਲੇ ਸਮੇਂ ਵੀ ਮਾਣਯੋਗ ਹਾਈਕੋਰਟ ਦੇ ਦਖ਼ਲ ਕਰਕੇ ਹੀ ਰਿਜ਼ਰਵੇਸ਼ਨ ਮਿਲੀ। ਉਹਨਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਜਨਗਣਨਾ ਸਮੇਂ ਓ.ਬੀ.ਸੀ. ਦਾ ਕਾਲਮ ਬਣਾਉਣ ਜਦਕਿ 1931 ਦੀ ਜਨਗਣਨਾ ਮੁਤਾਬਿਕ ਜੋ ਜਾਣਕਾਰ‌ੀ ਹਾਈਕੋਰਟ ਦੇ ਵਕੀਲ ਸ. ਮੁਲਤਾਨੀ ਨੇ ਦਿੱਤੀ ਉਸ ਮੁਤਾਬਿਕ ਦੇਸ਼ ਅੰਦਰ 42% ਅਬਾਦੀ ਸੀ। ਲੋੜ ਹੈ ਇਸ ਨੂੰ ਭਾਰਤ ਸਰਕਾਰ ਗੰਭੀਰਤਾ ਨਾਲ ਲਵੇ।

Leave a Reply

Your email address will not be published. Required fields are marked *