- ਮਜੀਠੀਆ ਦੇ ਬਿਆਨ ਨੇ ਹੀ ਪੰਜਾਬ ਦੀ ਸ਼ਾਂਤੀ ਨੂੰ ਲਾਇਆ ਲਾਂਬੂ
DMT : ਲੁਧਿਆਣਾ : (28 ਮਾਰਚ 2023) : – ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਪਿੱਛਲੇ ਦਿਨੀ ਵਾਰਿਸ ਪੰਜਾਬ ਦੇ ਜਥੇਬੰਦੀ ਆਗੂ ਭਾਈ ਅਮ੍ਰਿੰਤਪਾਲ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਪੁਲਿਸ ਨੂੰ ਚੈਲੰਜ ਕਰਦੇ ਦਸ ਮਿੰਟਾ ਵਿੱਚ ਬੰਦਾ ਬਣਾਉਣੇ ਦੇ ਦਿਤੇ ਬਿਆਨ ਨੇ ਪੰਜਾਬ ਦੇ ਲੋਕਾਂ ਖਾਸ ਕਰ ਨੌਜਵਾਨਾਂ ਦੇ ਅੰਦਰ ਗੁੱਸੇ ਨੂੰ ਜਨਮ ਦਿੱਤਾਅਤੇ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਇਆ ਹੈ ਇਹ ਵਿਚਾਰ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਹੇ। ਉਹਨਾਂ ਕਿਹਾ ਮਜੀਠੀਆ ਦੇ ਬਿਆਨ ਕਾਰਨ ਹੀ ਨੌਜਵਾਨਾਂ ਨੇ ਗੁੱਸੇ ਚ ਆ ਕੇ ਬਿਨਾ ਕੁਸ਼ ਸੋਚੇ ਸਮਝੇ ਅੰਮ੍ਰਿਤਪਾਲ ਸਿੰਘ ਦਾ ਵੱਡੀ ਗਿਣਤੀ ਚ ਸਾਥ ਦੇਣਾ ਸ਼ੁਰੂ ਕਰ ਦਿੱਤਾ। ਅਜ ਪੰਜਾਬ ਪੁਲਿਸ ਬੇਕ਼ਸੂਰ ਨੌਜਵਾਨਾਂ ਨੂੰ ਘਰ ਵਿੱਚੋ ਚੁੱਕ ਚੁੱਕ ਕੇ ਉਹਨੇ ਉਪਰ ਝੂਠੇ ਪਰਚੇ ਦਰਜ਼ ਕਰ ਰਹੀ ਹੈ ਅਤੇ ਸੂਬੇ ਤੋਂ ਬਾਹਰ ਆਸਾਮ ਵਰਗੀਆਂ ਜੇਲ੍ਹਾਂ ਵਿਚ ਸੁੱਟ ਰਹੀ ਹੈ। ਸ ਬੈਂਸ ਨੇ ਕਿਹਾ ਕਿ ਮਜੀਠੀਆ ਦਸ ਮਿੰਟਾ ਵਿਚ ਬੰਦੇ ਬਨਾਉਣੇ ਦੇ ਬਿਆਨ ਦੇਣ ਤੋਂ ਬਾਅਦ ਹੁਣ ਚੁੱਪ ਅਤੇ ਖਾਮੋਸ਼ ਹਨ ਅਤੇ ਦੂਜੇ ਪਾਸੇ ਅਕਾਲੀ ਦਲ ਨੌਜਵਾਨਾਂ ਲਈ ਕਾਨੂੰਨੀ ਮਦਦ ਦੇਣ ਦੀਆਂ ਗੱਲਾਂ ਕਰ ਰਿਹਾ
ਹੈ ।ਸਿਰਫ ਸਤਾ ਤੇ ਕੁਰਸੀ ਪ੍ਰਾਪਤੀ ਕਰਕੇ ਹੀ ਅਕਾਲੀ ਦਲ ਦਾ ਦੋਹਰਾ ਚਿਹਰਾ ਆਮ ਜਨਤਾ ਸਾਮਣੇ ਨੰਗਾ ਹੋ ਚੁੱਕਾ ਹੈ ਅਤੇ ਹੁਣ ਲੋਕ ਇਹਨਾਂ ਦੀਆ ਰਾਜਨੀਤਿਕ ਚਾਲਾਂ ਤੋਂ ਜਾਣੂ ਹੋ ਚੁੱਕੇ ਹਨ ।ਸ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਨ ਵਾਲੇ ਦਿਤੇ ਬਿਆਨ ਦੇ ਸਖ਼ਤ ਖਿਲਾਫ ਹੈ।ਪੰਜਾਬ ਚ ਨੌਜਵਾਨਾਂ ਨੂੰ ਨਸ਼ਾ ਛੁਡਾ ਕੇ ਅੰਮ੍ਰਿਤ ਸ਼ਕਾਉਣਾ ਚੰਗਾ ਕਾਰਜ ਸੀ।ਉਨਾਂ ਕਿਹਾ ਕਿ ਅੰਮ੍ਰਿਤਪਾਲ ਦੀ ਆੜ੍ਹ ਵਿੱਚ ਸੂਬਾ ਸਰਕਾਰ ਦੀ ਸ਼ਹਿ ਉਤੇ ਪੰਜਾਬ ਪੁਲਿਸ ਵਲੋ ਨੌਜੁਵਾਨਾਂ ਤੇ ਅੱਤਿਆਚਾਰ ਕਰਨਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕਰਨਾ ਮੰਦਭਾਗਾ ਹੈ। ਕਿਉ ਕਿ ਪੰਜਾਬ ਪਹਿਲਾਂ ਹੀ 25ਸਾਲ ਸੰਤਾਪ ਭੋਗ ਚੁੱਕਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਅੰਮ੍ਰਿਤਪਾਲ ਦੀ ਆੜ੍ਹ ਵਿੱਚ ਨਾਜਾਇਜ ਤੋਰ ਤੇ ਬੇਕਸੂਰ ਨੌਜਵਾਨਾਂ ਦੀ ਕੀਤੀ ਜਾ ਰਹੀ ਫੜੋ ਫੜਾਈ ਨੂੰ ਸਰਕਾਰ ਤਰੁੰਤ ਬੰਦ ਕਰੇ ਨਹੀਂ ਤਾਂ ਇਸਦੇ ਬਹੁਤ ਮਾੜੇ ਨਤੀਜੇ ਨਿਕਲਣਗੇ ।