- ਅਧਿਕਾਰੀ ਨਾ ਹਟੇ ਤਾਂ ਲੋਕ ਇਨਸਾਫ਼ ਪਾਰਟੀ ਹਾਈ ਕੋਰਟ ਦਾ ਖੜਕਾਵੇਗੀ ਦਰਵਾਜ਼ਾ
DMT : ਲੁਧਿਆਣਾ : (30 ਮਾਰਚ 2023) : – ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਵਾਰਡ ਨੰ.61ਵਿੱਚ ਖੋਲ੍ਹੇ ਦਫਤਰ ਵਿੱਚ ਭੀੜ ਜੁਟਾਉਣ ਲਈ ਨਗਰ ਨਿਗਮ ਜੋਨ ਏ ਦੇ ਕਮਿਸ਼ਨਰ ਵੱਲੋ ਸਰਕਾਰੀ ਅਧਿਕਾਰੀਆਂ ਨੂੰ ਹਾਜਿਰ ਹੋਣ ਦੀ ਹਦਾਇਤ ਦੇਣ ਅਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਲੋਕ ਇਨਸਾਫ਼ ਪਾਰਟੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।ਇਹ ਵਿਚਾਰ
ਲੋਕ ਇਨਸਾਫ਼ ਪਾਰਟੀ ਦੇ ਕੌਸਲਰ ਅਰਜਨ ਸਿੰਘ ਚੀਮਾ,ਹਰਵਿੰਦਰ ਸਿੰਘ ਕਲੇਰ, ਕਾਲ਼ਾ ਲੋਹਾਰਾ,ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੇ। ਉਹਨਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਕੌਸਲਰਾਂ ਵਲੋ ਕਮਿਸ਼ਨਰ ਦੇ ਲੋਕਤੰਤਰ ਦਾ ਕਤਲ ਕਰਨ ਵਾਲੇ ਇਸ ਹੁਕਮ ਦਾ ਡਟ ਕੇ ਪਹਿਰਾ ਲਾਇਆ ਜਾਏਗਾ।ਜੇ ਜਰੂਰਤ ਪਈ ਤਾਂ ਜੋਨਲ ਕਮਿਸ਼ਨਰ ਵਲੋ ਸਰਕਾਰੀ ਅਧਿਕਾਰੀਆਂ ਨੂੰ ਲਿਖੇ ਪੱਤਰ ਨੂੰ ਆਧਾਰ ਬਣਾ ਕੇ ਹਾਈ ਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਜਾਵੇਗਾ। ਕਿਉ ਕਿ ਭਵਿੱਖ ਵਿਚ ਨਗਰ ਨਿਗਮ ਦੀਆ ਚੋਣਾਂ ਹੋਣ ਜਾ ਰਹੀਆਂ ਹਨ।ਲੋਕਾਂ ਅੰਦਰ ਇਹਨਾ ਚੋਣਾਂ ਨੂੰ ਲੇ ਕੇ ਆਮ ਆਦਮੀ ਪਾਰਟੀ ਦੇ ਵਿਰੁਧ ਬੜੀ ਪੱਧਰ ਤੇ ਨਿਰਾਸ਼ਤਾ ਦਾ ਆਲਮ ਹੈ। ਪਰ ਆਮ ਆਦਮੀ ਪਾਰਟੀ ਦੇ ਲੀਡਰ ਇਹ ਸੋਚਦੇ ਹਨ ਕਿ ਅਸੀਂ ਸਰਕਾਰੀ ਅਧਿਕਾਰੀਆਂ ਦੀ ਮਦਦ ਲੈਕੇ ਇਹ ਚੋਣ ਜਿੱਤ ਜਾਵਾਂਗੇ।ਉਹਨਾਂ ਦਾ ਇਹ ਨੀਰਾ ਇਕ ਸੁਪਨਾ ਹੀ ਰਹਿ ਜਾਵੇਗਾ।ਲੋਕ ਇਨਸਾਫ਼ ਪਾਰਟੀ ਹਮੇਸ਼ਾ ਲੋਕਤੰਤਰ ਜਿਸਦੀ ਜੜ੍ਹ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਹਨ ਇਸ ਜੜ੍ਹ ਨੂੰ ਕਮਜੋਰ ਕਰਨ ਵਾਲੇ ਅਧਿਕਾਰੀਆਂ ਨੂੰ ਮਾਫ ਨਹੀ ਕਰੇਗੀ ।ਉਹਨਾਂ ਵਿਰੁੱਧ ਹਰ ਹੀਲੇ ਬਣਦੀ ਕਾਰਵਾਈ ਕੀਤੀ ਜਾਏਗੀ।ਲੋਕ ਇਨਸਾਫ਼ ਪਾਰਟੀ ਬਾਕੀ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕਰਦੀ ਹੈ ਕਿ ਲੋਕਤੰਤਰ ਦੀ ਜੜ੍ਹ ਨੂੰ ਬਚਾਉਣ ਵਾਸਤੇ ਸਾਰਿਆ ਨੂੰ ਇਕ ਸਾਰ ਹੋ ਕੇ ਸਰਕਾਰ ਦੇ ਇਸ ਦਮਨਕਾਰੀ ਕੰਮ ਦਾ ਵਿਰੌਧ ਕਰਨਾ ਚਾਹੀਦਾ। ਤਾ ਜੋਂ ਲੋਕਤੰਤਰ ਨੂੰ ਬਚਾਇਆ ਜਾ ਸਕੇ।