- ਮੁਕੱਦਮਾ ਨੰਬਰ-61 ਮਿਤੀ 04.04.2023 ਅ/ਧ 18/61/85 NDPS Act ਥਾਣਾ ਖੰਨਾ ਸਿਟੀ-2
DMT : ਲੁਧਿਆਣਾ : (05 ਅਪ੍ਰੈਲ 2023) : – ਅਮਨੀਤ ਕੌਂਡਲ IPS, ਸੀਨੀਅਰ ਪੁਲਿਸ ਕਪਤਾਨ ਖੰਨਾ ਦੀ ਰਹਿਨੁਮਾਈ ਹੇਠ ਡਾ. ਪ੍ਰਗਿਆ ਜੈਨ IPS, ਪੁਲਿਸ ਕਪਤਾਨ (ਡੀ), ਖੰਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਡੀ.ਐੱਸ.ਪੀ ਕਰਨੈਲ ਸਿੰਘ, ਸਬ ਡਿਵੀਜਨ ਖੰਨਾ, ਇੰਸਪੈਕਟਰ ਨਛੱਤਰ ਸਿੰਘ, SHO ਥਾਣਾ ਸਿਟੀ-2 ਖੰਨਾ, ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ CIA ਸਟਾਫ ਖੰਨਾ, ਥਾਣੇਦਾਰ ਜਗਜੀਵਨ ਰਾਮ ਇੰਚਾਰਜ ਐਂਟੀ-ਨਾਰਕੋਟਿਕ ਸੈੱਲ ਖੰਨਾ ਦੀ ਅਗਵਾਈ ਹੇਠ, ਖੰਨਾ ਪੁਲਿਸ ਨੇ ਮਿਤੀ 04.04.2023 ਨੂੰ ਮੁਕੱਦਮਾ ਨੰਬਰ 61 ਵਿੱਚ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 03 ਕਿੱਲੋ ਅਫੀਮ ਦੀ ਬ੍ਰਾਮਦਗੀ ਕੀਤੀ ਹੈ। ਨਸ਼ਾ ਵੇਚਣ ਵਾਲਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਖੰਨਾ ਪੁਲਿਸ ਵੱਲੋਂ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਸ਼੍ਰੀਮਤੀ ਅਮਨੀਤ ਕੌਂਡਲ IPS ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 04.04.2023 ਨੂੰ ਮੁੱਖ ਅਫਸਰ ਥਾਣਾ ਸਿਟੀ-2 ਖੰਨਾ ਸਮੇਤ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅਮਲੋਹ ਚੌਂਕ ਖੰਨਾ ਵਿਖੇ ਮੌਜੂਦ ਸੀ, ਜਿਨ੍ਹਾਂ ਨੇ ਦੇਖਿਆ ਕਿ ਇੱਕ ਮੋਨਾ ਨੌਜਵਾਨ ਆਪਣੇ ਮੋਢਿਆਂ ਉੱਤੇ ਪਿੱਠੂ ਬੈਗ ਵਜ਼ਨਦਾਰ ਪਾਈ ਆ ਰਿਹਾ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਿਆ। ਉਕਤ ਵਿਅਕਤੀ ਨੂੰ SHO ਥਾਣਾ ਸਿਟੀ-2 ਨੇ ਸ਼ੱਕ ਦੇ ਬਿਨਾਹ ਪਰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਉਸਦਾ ਨਾਮ ਪੁੱਛਿਆ, ਜਿਸਨੇ ਆਪਣਾ ਨਾਮ ਸਤਿੰਦਰ ਕੁਮਾਰ, ਪੁੱਤਰ ਖੇਰੂ ਯਾਦਵ, ਵਾਸੀ ਪਿੰਡ ਲਾਟਵਿਲਾ ਥਾਣਾ ਬਾਰਾਚੱਟੀ, ਜਿਲ੍ਹਾ ਗਯਾ, ਬਿਹਾਰ ਦੱਸਿਆ। ਉਕਤ ਵਿਅਕਤੀ ਨੇ ਆਪਣੀ ਚੈਕਿੰਗ ਕਿਸੇ ਜੀ.ਓ ਅਫਸਰ ਦੀ ਮੌਜੂਦਗੀ ਵਿੱਚ ਕਰਨ ਦੀ ਸਹਿਮਤੀ ਪ੍ਰਗਟਾਉਣ ਤੇ ਮੌਕੇ ਪਰ ਡੀ.ਐੱਸ.ਪੀ ਕਰਨੈਲ ਸਿੰਘ, ਸਬ ਡਿਵੀਜ਼ਨ ਖੰਨਾ ਨੂੰ ਬੁਲਾ ਕੇ ਸਤਿੰਦਰ ਕੁਮਾਰ ਉਕਤ ਦੀ ਕਾਨੂੰਨ ਅਨੁਸਾਰ ਚੈਕਿੰਗ ਅਮਲ ਵਿੱਚ ਲਿਆਂਦੀ ਗਈ। ਦੈਰਾਨੇ ਚੈਕਿੰਗ ਉਕਤ ਵਿਅਕਤੀ ਪਾਸੋਂ 03 ਕਿੱਲੋ ਅਫੀਮ ਬ੍ਰਾਮਦ ਹੋਣ ਤੇ ਮੁਕੱਦਮਾ ਨੰਬਰ 61 ਮਿਤੀ 04.04.2023 ਅ/ਧ 18/61/85 NDPS Act ਤਹਿਤ ਦਰਜ ਰਜਿਸਟਰ ਕਰਕੇ ਸਤਿੰਦਰ ਕੁਮਾਰ, ਪੁੱਤਰ ਖੇਰੂ ਯਾਦਵ, ਵਾਸੀ ਪਿੰਡ ਲਾਟਵਿਲਾ ਥਾਣਾ ਬਾਰਾਚੱਟੀ, ਜਿਲ੍ਹਾ ਗਯਾ, ਬਿਹਾਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਦੋਸ਼ੀ ਪਾਸੋਂ ਪੁੱਛਗਿਛ ਜਾਰੀ ਹੈ।
ਕੁੱਲ ਬ੍ਰਾਮਦਗੀ :-
- 03 ਕਿੱਲੋ ਅਫੀਮ।
ਗ੍ਰਿਫਤਾਰ ਦੋਸ਼ੀ ਦਾ ਵੇਰਵਾ :-
- ਸਤਿੰਦਰ ਕੁਮਾਰ, ਪੁੱਤਰ ਖੇਰੂ ਯਾਦਵ ਵਾਸੀ ਪਿੰਡ ਲਾਟਵਿਲਾ, ਥਾਣਾ ਬਾਰਾਚੱਟੀ, ਜਿਲ੍ਹਾ ਗਯਾ, ਬਿਹਾਰ[