DMT : ਲੁਧਿਆਣਾ : (17 ਅਪ੍ਰੈਲ 2023) : – ਪੰਜਾਬ ਨਾਲ ਹੋਏ ਵਿਚਾਰ ਵਿਚਾਰ ਵਟਾਂਦਰੇ ਉਪਰੰਤ ਮਿਤੀ 24.01.2023 ਨੂੰ ਮਾਨਯੋਗ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਜੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਨਗਰ ਸੁਧਾਰ ਟਰੱਸਟ, ਲੁਧਿਆਣਾ ਨੂੰ ਨਵੀਂ ਸਕੀਮ ਬਣਾਉਣ ਦੇ ਹੁਕਮ ਕੀਤੇ ਸਨ । ਮਾਨਯੋਗ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਜੀ ਦੇ ਹੁਕਮਾਂ ਅਨੁਸਾਰ ਸਾਈਟ ਸਲੈਕਨ ਕਮੇਟੀ ਬਣਾਕੇ ਸ੍ਰ. ਤਰਸੇਮ ਸਿੰਘ ਭਿੰਡਰ, ਚੇਅਰਮੈਨ ਜੀ ਵੱਲੋਂ ਮਿਤੀ 17.04.202 ਨੂੰ ਟਰੱਸਟ ਦਫ਼ਤਰ ਵਿਖੇ ਸਾਈਟ ਸਲੈਕਨ ਕਮੇਟੀ ਦੀ ਮੀਟਿੰਗ ਕੀਤੀ ਗਈ ਅਤੇ ਸਾਈਟਾਂ ਸਿਲੈਕਟ ਕਰਨ ਵਾਸਤੇ ਵਿਚਾਰ ਵਿਟਾਂਦਰਾ ਕੀਤਾ ਗਿਆ । ਇਸ ਮੀਟਿੰਗ ਉਪਰੰਤ ਸਾਈਟ ਸਲੈਕਨ ਕਮੇਟੀ ਨੇ ਟਰੱਸਟ ਵੱਲੋਂ ਆਪਣੀਆਂ ਨਵੀਆਂ ਸਕੀਮਾਂ ਵਿਕਸਤ ਕਰਨ ਲਈ ਵੱਖ—ਵੱਖ ਸਾਈਟਾਂ ਨੂੰ ਸਿਲੈਕਟ ਕਰਨ ਵਾਸਤੇ ਮੌਕੇ ਦਾ ਜਾਇਜਾ ਲਿਆ ਤਾਂ ਜੋ ਭਵਿੱਖ ਵਿੱਚ ਟਰੱਸਟ ਵੱਲੋਂ ਆਮ ਜਨਤਾ ਨੂੰ ਰਿਹਾਇਸ਼ ਵਾਸਤੇ ਸਸਤੇ ਪਲਾਟ ਅਤੇ ਫ਼ਲੈਟ ਮੁਹੱਈਆ ਕਰਵਾਏ ਜਾ ਸਕਣ ਅਤੇ ਬੇਰੁਜਗਾਰ/ਕੰਮ ਕਰਨ ਦੇ ਚਾਹਵਾਨਾਂ ਨੂੰ ਵਾਜ਼ਬ ਕੀਮਤ ਤੇ ਉਹਨ੍ਹਾਂ ਨੂੰ ਵਪਾਰ ਵਾਸਤੇ ਵਪਾਰਕ ਦੁਕਾਨਾਂ, ਐਸ.ਸੀ.ਐਫ਼., ਐਸ.ਸੀ.ੳ. ਆਦਿ ਵੀ ਮੁਹੱਈਆ ਕਰਵਾਏ ਜਾ ਸਕਣ । ਇਸ ਮੌਕੇ ਚੇਅਰਮੈਨ ਸ੍ਰ.ਤਰਸੇਮ ਸਿੰਘ ਭਿੰਡਰ, ਭੌਂ ਪ੍ਰਾਪਤੀ ਕੁਲੈਕਟਰ ਸ਼੍ਰੀਮਤੀ ਸਵਿਤਾ ਪੀ.ਸੀ.ਐਸ., ਕਾਰਜ ਸਾਧਕ ਅਫ਼ਸਰ ਸ਼੍ਰੀ ਜਤਿੰਦਰ ਸਿੰਘ, ਨਿਗਰਾਨ ਇੰਜੀਨੀਅਰ ਸ਼੍ਰੀ.ਸਤਭੂਨ ਸੱਚਦੇਵਾ, ਜਿ਼ਲ੍ਹਾ ਨਗਰ ਯੋਜਨਾਕਾਰ ਦਫ਼ਤਰ ਵੱਲੋਂ ਸ਼੍ਰੀ ਹਰਮੀਤ ਸਿੰਘ, ਟਰੱਸਟ ਇੰਜੀਨੀਅਰ ਸ਼੍ਰੀ ਨਵੀਨ ਮਲਹੋਤਰਾ, ਟਰੱਸਟ ਇੰਜੀਨੀਅਰ ਸ਼੍ਰੀ ਵਿਕਰਮ ਕੁਮਾਰ, ਟਰੱਸਟ ਇੰਜੀਨੀਅਰ ਸ਼੍ਰੀ ਬੂਟਾ ਰਾਮ ਅਤੇ ਹੋਰ ਸਟਾਫ਼ ਹਾਜ਼ਰ ਰਿਹਾ ।