- ਸੰਗਤਾਂ ਮੁਨੱਖੀ ਸੇਵਾ ਕਾਰਜਾਂ ‘ਚ ਆਪਣਾ ਬਣਦਾ ਯੋਗਦਾਨ ਪਾਉਣ -ਇੰਦਰਜੀਤ ਸਿੰਘ ਮੱਕੜ
DMT : ਲੁਧਿਆਣਾ : (03 ਅਪ੍ਰੈਲ 2023) : – ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਗੁਰੂ ਆਸੇ ਅਨੁਸਾਰ ਮੁਨੱਖੀ ਸੇਵਾ ਕਾਰਜਾਂ ਵਿੱਚ ਲਗਾਉਣਾ ਹੀ ਅਸਲ ਮਨੁੱਖੀ ਸੇਵਾ ਹੈ।ਇਸ ਲਈ ਸੰਗਤਾਂ ਨੂੰ ਮੁਨੱਖੀ ਸੇਵਾ ਕਾਰਜਾਂ ‘ਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।।ਇਨ੍ਹਾਂ ਸ਼ਥਦਾਂ ਦਾ ਪ੍ਰਗਟਾਵਾ ਸ.ਇੰਦਰਜੀਤ ਸਿੰਘ ਮੱਕੜ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਨੇ ਅੱਜ ਗੁਰਦੁਆਰਾ ਸਾਹਿਬ ਵਿਖੇ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਪਰ ਲਗਾਏ ਗਏ ਨਵੇ ਸੋਲਰ ਪਲਾਂਟ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਮੌਕੇ ਇੱਕਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਉਨ੍ਹਾਂ ਨੇ ਕਿਹਾ ਕਿ ਸਵ.ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਫਾਊਡਰ ਪ੍ਰਧਾਨ ਦੀ ਸੁਹਿਰਦਤਾ ਭਰੀ ਪ੍ਰੇਣਾ ਵਾਲੀ ਸੋਚ ਨੂੰ ਅੱਗੇ ਤੋਰਦਿਆ ਹੋਇਆ ਗੁ.ਪ੍ਰਬੰਧਕ ਕਮੇਟੀ ਦੇ ਸਮੂਹ ਮੈਬਰਾਂ ਦੇ ਅਣਥੱਕ ਉਪਰਾਲਿਆਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਸਥਾਪਿਤ ਹੋਇਆ ਉਕਤ ਸੋਲਰ ਪਲਾਂਟ ਦਾ ਵੱਡਾ ਪ੍ਰੋਜੈਕਟ ਸੇਵਾ ਕਾਰਜਾਂ ਦੀ ਵੱਡੀ ਮਿਸਾਲ ਹੈ। ਜਿਸ ਦੇ ਲਈ ਮੈ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਆਪਣੀ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ।ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸੋਲਰ ਪਲਾਂਟ ਪ੍ਰੋਜੈਕਟ ਦੇ ਪ੍ਰਮੁੱਖ ਇੰਜੀ. ਕੇ.ਸੀ ਗਿੱਲ ਇੰਜੀਨੀਅਰ ਇਨ ਚੀਫ਼ ਪੀ.ਐਸ.ਈ.ਬੀ(ਰਿਟਾ.)
ਨੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਗੈਰ ਰਵਾਇਤੀ ਊਰਜਾ ਉਪਕਰਣਾਂ ਦੀ ਵਰਤੋਂ ਕਰਨਾ ਸਮੇਂ ਦੀ ਮੁੱਖ ਲੋੜ ਹੈ।ਇਸੇ ਮਿਸ਼ਨ ਦੀ ਪ੍ਰਾਪਤੀ ਲਈ ਗੁਰਦੁਆਰਾ ਸਾਹਿਬ ਦੀ ਇਮਾਰਤ ਉਪਰ 50 ਕੇ.ਵੀ ਦਾ ਸੋਲਰ ਸਿਸਟਮ ਪਲਾਂਟ ਲਗਾਇਆ ਗਿਆ ਹੈ। ਜੋ ਕਿ ਕੁਦਰਤੀ ਊਰਜਾ ਦੁਆਰਾ ਗੁਰਦੁਆਰਾ ਸਾਹਿਬ ਅੰਦਰ ਬਿਜਲੀ ਪੈਦਾ ਕਰੇਗਾ । ਜਿਸ ਨਾਲ ਬਿਜਲੀ ਦੇ ਬਿੱਲ ਵਿੱਚ ਕਾਫੀ ਰਾਹਤ ਮਿਲੇਗੀ।ਉਨ੍ਹਾਂ ਨੇ ਕਿਹਾ ਕਿ ਲਗਭਗ ਸਤਾਈ ਲੱਖ ਰੁਪਏ ਦੀ ਰਾਸ਼ੀ ਨਾਲ ਲਗਾਇਆ ਗਿਆ ਉਕਤ
ਸੋਲਰ ਪਲਾਂਟ ਦਾ ਪ੍ਰੋਜੈਕਟ ਮਨੁੱਖੀ ਸੇਵਾ ਕਾਰਜਾਂ ਦਾ ਇੱਕ ਹਿੱਸਾ ਹੈ।ਜੋ ਕਿ ਚਾਰ ਪੰਜ ਸਾਲ ਦੇ ਅਰਸੇ ਅੰਦਰ ਆਪਣੀ ਲਾਗਤ ਦਾ ਮੁੱਲ ਕੱਢਕੇ ਲਗਾਤਾਰ 25 ਸਾਲ ਤੱਕ ਬਿਜਲੀ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੈ।ਇਸ ਲਈ ਅਸੀਂ ਪੰਜਾਬ ਦੇ ਵੱਡੇ ਧਾਰਮਿਕ ਅਸਥਾਨਾ ਤੇ ਹੁਣ ਤੱਕ 200 ਤੋ ਵੱਧ ਸੋਲਰ ਪਲਾਂਟ ਸਥਾਪਿਤ ਕਰ ਚੁੱਕੇ ਹਾਂ। ਇਸ ਦੌਰਾਨ ਸ.ਇੰਦਰਜੀਤ ਸਿੰਘ ਮੱਕੜ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਵਿਖੇ ਸੋਲਰ ਪਲਾਂਟ ਲਗਾਉਣ ਵਿੱਚ ਆਪਣਾ ਮਹੱਤਵਪੂਰਨ ਸਹਿਯੋਗ ਦੇਣ ਵਾਲੇ ਇੰਜੀ. ਕੇ.ਸੀ ਗਿੱਲ ਇੰਜੀਨੀਅਰ ਇਨ ਚੀਫ਼ ਪੀ.ਐਸ.ਈ.ਬੀ(ਰਿਟਾ.) ਤੇ ਇੰਜੀਨੀਅਰ ਸ.ਗੁਰਪ੍ਰੀਤ ਸਿੰਘ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਦਘਾਟਨੀ ਸਮਾਗਮ ਮੌਕੇ ਪੁੱਜੀਆਂ ਸਮੂਹ ਸ਼ਖਸ਼ੀਅਤਾਂ ਤੇ ਸੰਗਤਾਂ ਦਾ ਧੰਨਵਾਦ ਵੀ ਪ੍ਰਗਟ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਸ.ਜਗਦੇਵ ਸਿੰਘ ਕਲਸੀ, ਮਹਿੰਦਰ ਸਿੰਘ ਡੰਗ, ਅਤੱਰ ਸਿੰਘ ਮੱਕੜ,ਜਗਜੀਤ ਸਿੰਘ ਆਹੂਜਾ, ਰਜਿੰਦਰ ਸਿੰਘ ਡੰਗ,ਭੁਪਿੰਦਰ ਸਿੰਘ ਮਨੀ ਜਿਊਲਰਜ਼, ਰਣਜੀਤ ਸਿੰਘ ਖਾਲਸਾ, ਅਵਤਾਰ ਸਿੰਘ ਬੀ.ਕੇ, ਗਿਆਨੀ ਰਸ਼ਪਾਲ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।