ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜੇਕਰ ਦੇਸ਼ ਹਿਤ ‘ਚ ਵੱਡੇ ਫ਼ੈਸਲੇ ਲੈਂਦੀ ਹੋਈ ਆਪ ਪਾਰਟੀ ਨਾਲ ਗੱਠਜੋੜ ਕਰਦੀ ਹੈ ਤਾਂ ਪ੍ਰਦੇਸ਼ ਦੇ ਨੇਤਾ ਨਿੱਜੀ ਹਿੱਤਾਂ ਨੂੰ ਤਰਜੀਹ ਨਾ ਦੇਣ- ਬਾਵਾ

Ludhiana Punjabi
  • ਰਾਹੁਲ ਗਾਂਧੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜਾਈ ਲੜ ਰਿਹਾ ਹੈ- ਕਾਂਗਰਸ ਦਾ ਹਰ ਵਰਕਰ ਅਤੇ ਨੇਤਾ ਉਸ ਦੇ ਹੱਥ ਅਤੇ ਕਾਂਗਰਸ ਦਾ ਹੱਥ ਮਜ਼ਬੂਤ ਕਰੇ

DMT : ਲੁਧਿਆਣਾ : (08 ਸਤੰਬਰ 2023) : –

ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਓ.ਬੀ.ਸੀ. ਵਿਭਾਗ ਦੇ ਏ.ਆਈ.ਸੀ.ਸੀ ਦੇ ਕੋਆਰਡੀਨੇਟਰ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਦੇਸ਼ ਦੇ ਹਿੱਤਾਂ ਲਈ ਵੱਡੇ ਫੈਸਲੇ ਲੈਂਦੀ ਹੋਈ ਆਪ ਪਾਰਟੀ ਨਾਲ ਕੋਈ ਗੱਠਜੋੜ ਕਰਦੀ ਹੈ ਤਾਂ ਪ੍ਰਦੇਸ਼ ਦੇ ਨੇਤਾਵਾਂ ਨੂੰ ਤੰਗ-ਦਿਲੀ ਅਤੇ ਕੁਰਸੀ ਦਾ ਲਾਲਚ ਤਿਆਗ ਕੇ ਦੇਸ਼ ਦੇ ਹਿਤ ‘ਚ ਹਾਈ ਕਮਾਂਡ ਵੱਲੋਂ ਲਏ ਫ਼ੈਸਲਿਆਂ ਦਾ ਸਵਾਗਤ ਕਰਨਾ ਚਾਹੀਦਾ ਹੈ।

          ਉਹਨਾਂ ਕਿਹਾ ਕਿ ਹਾਈ ਕਮਾਂਡ ਨੂੰ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ ਸਗੋਂ ਜੇਕਰ ਮਨ ਅੰਦਰ ਕੋਈ ਠੋਸ ਵਿਚਾਰ ਹੈ ਤਾਂ ਹਾਈ ਕਮਾਂਡ ਨੂੰ ਮਿਲ ਕੇ ਦੱਸਣੇ ਚਾਹੀਦੇ ਹਨ ਪਰ ਆਖ਼ਰੀ  ਫ਼ੈਸਲਾ ਹਮੇਸ਼ਾ ਹਾਈ ਕਮਾਂਡ ਕਰਦੀ ਹੈ ਅਤੇ ਕਰਦੀ ਰਹੇਗੀ।

          ਬਾਵਾ ਨੇ ਕਿਹਾ ਕਿ INDIA ਨਾਮ ਦਾ ਗੱਠਜੋੜ ਫ਼ਿਰਕਾਪ੍ਰਸਤ ਤਾਕਤਾਂ ਤੋਂ ਦੇਸ਼ ਨੂੰ ਬਚਾਉਣ ਲਈ ਬਣਿਆ ਹੈ ਤਾਂ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਕਾਇਮ ਰਹੇ। ਧਰਮ ਅਤੇ ਜਾਤੀਆਂ ਦੇ ਨਾਮ ‘ਤੇ ਵੰਡੀਆਂ ਪਾਉਣ ਵਾਲਿਆਂ ਤੋਂ 2024 ‘ਚ ਨਿਜਾਤ ਪਾ ਸਕੀਏ। ਲੋੜ ਹੈ ਅਸੀਂ ਭਾਰਤ ਦਾ ਭਵਿੱਖ ਨੌਜਵਾਨ ਨੇਤਾ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰੀਏ ਜਿਸ ਨੇ 3700 ਕਿਲੋਮੀਟਰ ਦੀ ਯਾਤਰਾ ਕਰਕੇ ਦੱਸ ਦਿੱਤਾ ਕਿ ਉਸ ਅੰਦਰ ਭਾਰਤ ਦੀ ਅਨੇਕਤਾ ਨੂੰ ਏਕਤਾ ਵਿਚ ਬਦਲਣ ਦਾ ਜੇਕਰ ਜਜ਼ਬਾ ਹੈ ਤਾਂ ਉਹ ਨੇਤਾ ਹੈ ਰਾਹੁਲ ਗਾਂਧੀ।

Leave a Reply

Your email address will not be published. Required fields are marked *