DMT : ਲੁਧਿਆਣਾ : (28 ਫਰਵਰੀ 2023) : – ਮਿਤੀ 28 ਫਰਵਰੀ 2023 ਨੂੰ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ “ਜੀ 20 ” ਦੀ ਜਾਗਰੂਕਤਾ ਸਬੰਧੀ ਕਾਲਜ ਵਿਦਿਆਰਥੀਆਂ ਤੋਂ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਜੀ 20 ਸਮਿਟ ਜੋ ਕਿ ਸਤੰਬਰ ਮਹੀਨੇ ਭਾਰਤ ਵਿੱਚ ਹੋਣਾ ਤੈਅ ਹੋ ਗਿਆ ਹੈ ਇਸ ਸੰਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਅਤੇ ਉਹਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਇਹ ਮੁਕਾਬਲੇ ਕਰਵਾਏ ਗਏ । ਫ਼ਾਇਨ ਆਰਟਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਵਾਤਾਵਰਨ ਨੂੰ ਹਰੇ ਭਰੇ ਬਣਾ ਕੇ ਰੱਖਣ ਹਿੱਤ ਪੋਸਟ ਬਣਾਏ ਜਿਹਨਾਂ ਵਿੱਚ ਬੀ .ਏ .ਭਾਗ ਤੀਜਾ ਦੀ ਸੁਮਨਦੀਪ ਕੌਰ ਨੇ ਪਹਿਲਾ ਬੀ. ਏ .ਭਾਗ ਪਹਿਲਾ ਦੀ ਮੁਸਕਾਨ ਨੇ ਦੂਜਾ ਅਤੇ ਅਮਨਦੀਪ ਅਤੇ ਅਕਾਕਸ਼ਾ ਚੌਹਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਪ੍ਰੀਤ ਕੌਰ ਨੇ ਵਿਦਿਆਰਥਣਾਂ ਤੋਂ ਕੁਇਜ਼ ਮੁਕਾਬਲਾ ਕਰਵਾਇਆ । ਪਹਿਲਾਂ ਲਿਖਤੀ ਪ੍ਰੀਖਿਆ ਲਈ ਗਈ ਇਸ ਵਿਚੋਂ ਪਾਸ ਵਿਦਿਆਰਥਣਾਂ ਨੇ ਫਿਰ ਕੁਇਜ਼ ਵਿੱਚ ਭਾਗ ਲਿਆ ਜਿਸ ਵਿੱਚ ਜੋਤੀ ਭਾਰਦਵਾਜ ਅਤੇ ਤਰਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਜੇਤੂ ਵਿਦਿਆਰਥਣਾਂ 4 ਮਾਰਚ 2023 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਣ ਵਾਲੇ ਜੀ 20 ਯੂਥ ਇੰਟਰ ਨੈਸ਼ਨਲ ਸੈਮੀਨਾਰ ਵਿੱਚ ਹਿੱਸਾ ਲੈਣਗੀਆਂ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਪਾਲ ਕੌਰ ਨੇ ਇਸ ਸ਼ਲਾਘਾਯੋਗ ਕੰਮ ਦੇ ਉਦਮ ਦੀ ਪ੍ਰਸੰਸਾ ਕਰਦਿਆਂ ਹੋਇਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਰਲ-ਮਿਲ ਕੇ ਅੱਗੇ ਵੱਧਦੇ ਹੋਏ ਦੇਸ਼ ਨੂੰ ਉੱਨਤੀ ਵੱਲ ਲੈ ਜਾ ਸਕੀਏ।ਇਹ ਮੁਕਾਬਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਜੀ 20 ਦੀ ਜਾਗਰੂਕਤਾ ਅਭਿਆਨ ਦੀ ਇੱਕ ਕੜੀ ਦੇ ਰੂਪ ਵਿੱਚ ਕਰਵਾਏ ਗਏ।
