- ਘਰ-ਘਰ ਸੰਵਿਧਾਨ ਪ੍ਰਚਾਰ ਮੁਹਿੰਮ ਚਲਾ ਰਹੇ ਐਨ.ਆਰ.ਆਈ ਆਸਟ੍ਰੇਲੀਆ ਵੀਰ ਸ੍ਰੇਸ਼ਠ ਦੀਪ ਚੰਡਾਲੀਆ:- ਲਵਲੀ, ਸ਼ੀਤਲ ਅਦੀਵੰਸ਼ੀ
DMT : ਲੁਧਿਆਣਾ : (03 ਅਪ੍ਰੈਲ 2023) : – ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਦਕਰ ਦੇ ਵਿਚਾਰਾਂ ‘ਤੇ ਚੱਲਦਿਆਂ ਐਨ.ਆਰ.ਆਈ ਆਸਟ੍ਰੇਲੀਆ ਵੀਰ ਸ੍ਰੇਸ਼ਠ ਦੀਪ ਚੰਡਾਲੀਆ ਦੀ ਅਗਵਾਈ ਹੇਠ ਘਰ-ਘਰ ਸੰਵਿਧਾਨ ਪ੍ਰਚਾਰ ਮੁਹਿੰਮ ਚਲਾ ਰਹੀ ਸ੍ਰਿਸ਼ਟੀ ਕਰਤਾ ਵਾਲਮੀਕਿ ਐਜੂਕੇਸ਼ਨ ਫਾਊਂਡੇਸ਼ਨ ਦੀ ਟੀਮ ਵੀਰ ਸ਼੍ਰੇਸ਼ਠ ਧਰਮਗਿਆਣ ਸ਼ੀਤਲ ਅਦੀਵੰਸ਼ੀ ਵੱਲੋਂ ਅੱਜ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਅਤੇ ਸਮਾਜ ਸੇਵੀ ਸ੍ਰੀ ਰਾਜੀਵ ਕੁਮਾਰ ਲਵਲੀ ਨੂੰ ਭਾਰਤੀ ਸੰਵਿਧਾਨ ਸਮ੍ਰਿਤੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸਾ ਨਗਰੀ ਪੁਲੀ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ।
ਇਸ ਦੌਰਾਨ ਵੀਰ ਸ਼੍ਰੇਸ਼ਠ ਧਰਮਗਿਆਣ ਸ਼ੀਤਲ ਅਦੀਵੰਸ਼ੀ ਨੇ ਕਿਹਾ ਕਿ ਰਾਜੀਵ ਕੁਮਾਰ ਲਵਲੀ ਵੱਲੋਂ ਸਮਾਜ ਨੂੰ ਅੱਗੇ ਲਿਜਾਣ ਲਈ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ। ਅੱਜ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਸਮ੍ਰਿਤੀ ਨਾਲ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸਮਾਜ ਨੂੰ ਡਾ. ਬੀ.ਆਰ. ਅੰਬੇਦਕਰ ਵੱਲੋਂ ਲਿਖੇ ਸੰਵਿਧਾਨ ਨੂੰ ਹਰ ਘਰ ਤੱਕ ਪਹੁੰਚਾਉਣ ਅਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦਾ ਸੱਦਾ ਦਿੱਤਾ।
ਰਾਜੀਵ ਕੁਮਾਰ ਲਵਲੀ ਨੇ ਵੀਰ ਸ੍ਰੇਸ਼ਠ ਦੀਪ ਚੰਡਾਲੀਆ ਤੇ ਉਨ੍ਹਾਂ ਦੀ ਟੀਮ ਵੀਰ ਸ਼੍ਰੇਸ਼ਠ ਧਰਮਗਿਆਣ ਸ਼ੀਤਲ ਅਦੀਵੰਸ਼ੀ ਦਾ ਉਹਨਾਂ ਨੂੰ ਇਹ ਸਨਮਾਨ ਦੇਣ ਲਈ ਧੰਨਵਾਦ ਕੀਤਾ। ਲਵਲੀ ਨੇ ਕਿਹਾ ਕਿ ਭਗਵਾਨ ਸ਼੍ਰੀ ਵਾਲਮੀਕਿ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਵਿਚਾਰਾਂ ‘ਤੇ ਚੱਲਦਿਆਂ ਡਾ. ਬੀ.ਆਰ. ਅੰਬੇਦਕਰ ਦੁਆਰਾ ਲਿਖੇ ਸੰਵਿਧਾਨ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਲੋੜ ਹੈ, ਤਾਂ ਜੋ ਸਮਾਜ ਅਤੇ ਦੇਸ਼ ਤਰੱਕੀ ਵੱਲ ਵਧ ਸਕੇ। ਇਸ ਦੌਰਾਨ ਉਨ੍ਹਾਂ ਨੇ ਡਾ. ਬੀ.ਆਰ. ਅੰਬੇਦਕਰ ਦੇ 132ਵੇਂ ਜਨਮ ਦਿਨ ਨੂੰ ਸਮਰਪਿਤ 14 ਅਪ੍ਰੈਲ ਨੂੰ ਅੰਬੇਡਕਰ ਨਵਯੁਵਕ ਦਲ ਵੱਲੋਂ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।