DMT : ਲੁਧਿਆਣਾ : (16 ਮਾਰਚ 2023) : – ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਬੀਬੀ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਹਲਕੇ ਵਿੱਚ ਲਗਾਤਾਰ ਕਿਸੇ ਨਾ ਕਿਸੇ ਵਿਕਾਸ ਕਾਰਜ ਨੂੰ ਹਰੀ ਝੰਡੀ ਦੇ ਕੇ ਚਾਲੂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਇੱਕ ਤੋਂ ਬਾਅਦ ਦੂਜੇ ਵਿਕਾਸ ਕਾਰਜ਼ ਦਾ ਉਦਘਾਟਨ ਕਰਦਿਆਂ ਕਿਹਾ ਕਿ 19 ਲੱਖ ਦੀ ਲਾਗਤ ਨਾਲ ਵਾਰਡ ਨੰਬਰ 30 ਗਿਆਸਪੁਰਾ ‘ਚ ਪਾਰਕ ਦੀ ਚਾਰਦੀਵਾਰੀ, ਫੁੱਟਪਾਥ ਅਤੇ ਰੰਗ ਰੋਗਨ ਦਾ ਕੰਮ ਸ਼ੁਰੂ ਕਰਵਾਇਆ, 39.17 ਲੱਖ ਦੀ ਲਾਗਤ ਨਾਲ ਵਾਰਡ ਨੰਬਰ 30 ਦੇ ਈਸਟਮੇਨ ਚੌਕ ਤੋਂ ਲੈਕੇ ਕੰਗਣਵਾਲ ਤਕ ਸੜ੍ਹਕ ਦੇ ਬਰਮਾਂ ਉੱਤੇ ਟਾਈਲਾਂ ਲਗਾਉਣ ਦਾ ਕੰਮ ਅਤੇ ਢੰਡਾਰੀ ਕਲਾਂ ਸ਼ਮਸ਼ਾਨ ਘਾਟ ਵਿੱਚ 17.5 ਲੱਖ ਦੀ ਲਾਗਤ ਨਾਲ ਸ਼ੈੱਡ ਦੀ ਰਿਪੇਅਰ ਅਤੇ ਨਵੀਨੀਕਰਣ ਦਾ ਕੰਮ ਅਤੇ ਮੇਨ ਰੋਡ ‘ਤੇ ਨਵਾਂ ਗੇਟ ਬਣਾਉਣਾ ਦਾ ਕੰਮ ਸ਼ੁਰੂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਕਾਸਵਾਦੀ ਸੋਚ ਦੇ ਮੱਦੇਨਜ਼ਰ ਹਲਕਾ ਦੱਖਣੀ ਵਿੱਚ ਵੱਡੇ ਪੱਧਰ ਉੱਤੇ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ ਜਿਨ੍ਹਾਂ ਦੀ ਬਦੌਲਤ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਸੱਭ ਤੋਂ ਪਿਛਾੜ ਕੇ ਰੱਖਿਆ ਇਹ ਹਲਕਾ ਮਾਡਰਨ ਹਲਕੇ ਵਜੋਂ ਮੋਹਰੀ ਬਣੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਹਲਕੇ ਦੇ ਵੋਟਰਾਂ ਤੋਂ ਵੋਟਾਂ ਬਟੋਰਨ ਵਾਲੇ ਲੋਕ ਬੇਪਰਦਾ ਹੋ ਚੁੱਕੇ ਹਨ ਅਤੇ ਹੁਣ ਉਹ ਭੁੱਲ ਜਾਣ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਦੁਬਾਰਾ ਮੂੰਹ ਲਗਾਉਣਗੇ।
ਵਿਧਾਇਕ ਛੀਨਾ ਨੇ ਨਗਰ ਨਿਗਮ ਚੋਣਾਂ ਵਿੱਚ ਇਸ ਹਲਕੇ ਵਿਚੋਂ ਵਿਰੋਧੀਆਂ ਦਾ ਮੁੰਕਮਲ ਸਫਾਇਆ ਕਰਨ ਦਾ ਦਾਅਵਾ ਕਰਦਿਆ ਕਿਹਾ ਕਿ ਅਸੀਂ ਸਾਰੀਆਂ ਸੀਟਾਂ ਇਕਪਾਸੜ ਲੀਡ ਨਾਲ ਜਿੱਤਾਂਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਰੋਧੀ ਪਾਰਟੀਆਂ ਨੂੰ ਵੱਡੇ ਝਟਕੇ ਦੇਣ ਦੀ ਤਿਆਰੀ ਹੋ ਚੁੱਕੀ ਹੈ ਤੇ ਸਾਡੇ ਵੱਲੋਂ ਬਿਨ੍ਹਾਂ ਕਿਸੇ ਭੇਦਭਾਵ ਤੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬਹੁਤ ਸਾਰੇ ਸੀਨੀਅਰ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।
ਇਸ ਮੌਕੇ ਪੀ ਏ ਹਰਪ੍ਰੀਤ ਸਿੰਘ, ਮਨੀਸ਼ ਟਿੰਕੂ, ਨੂਰ, ਸੁਖਦੇਵ ਸਿੰਘ ਗਰਚਾ, ਬਲਜੀਤ ਸਿੰਘ ਗਰਚਾ, ਸ਼ਮਸ਼ੇਰ ਸਿੰਘ ਗਰਚਾ, ਰਾਜਵੀਰ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਰਿਪਣ,ਅਜੇ ਸ਼ੁਕਲਾ, ਗੁਰਪ੍ਰੀਤ ਚਾਹਲ, ਅਮਰੀਕ ਸਿੰਘ, ਧਰਮਪਾਲ ਅਗਰਵਾਲ, ਰਾਮ ਸਿੰਘ, ਲਲਿਤ ਮੋਹਨ, ਜਸ਼ਨਦੀਪ ਸਿੰਘ, ਨਿੱਪੀ ਜਰਖੜ, ਗੁਰਮੀਤ ਸਿੰਘ, ਗਗਨ ਗੱਗੀ, ਅਜੇ ਮਿੱਤਲ ਅਤੇ ਬਿੰਦਰ ਗਰਚਾ ਵੀ ਮੌਜੂਦ ਸਨ।