ਅਜ਼ਾਦੀ ਦੀ 77ਵੀਂ ਵਰ੍ਹੇਗੰਢ ਮਹਾਨ ਦੇਸ਼ ਭਗਤਾਂ, ਸੁਤੰਤਰਤਾ ਸੰਗਰਾਮੀਆਂ ਦੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੇ ਜੇਲ੍ਹਾਂ ਕੱਟ ਕੇ ਅਤੇ ਫਾਂਸੀ ਦਾ ਰੱਸਾ ਸਾਨੂੰ ਅਜ਼ਾਦੀ ਦਿਵਾਉਣ ਲਈ ਚੁੰਮਿਆ- ਬਾਵਾ

Ludhiana Punjabi
  • ਅੱਜ ਸਿਆਸੀ ਪਾਰਟੀ ਦੇ ਨੇਤਾਵਾਂ ਦੀ ਪਹਿਚਾਣ ਕਰਨ ਦ‌ੀ ਲੋੜ, ਜਿਹੜੇ ਸੱਚ ਦੀ ਖ਼ਾਤਰ  ਜੇਲ੍ਹਾਂ ਨਹੀਂ ਝੂਠ ‘ਤੇ ਪਹਿਰਾ ਦਿੰਦੇ ਹੋਏ ਜੇਬਾਂ ਭਰਨ ਵਿਚ ਵਿਸ਼ਵਾਸ ਰੱਖਦੇ ਹਨ
  • 2 ਮਿੰਟ ਦਾ ਮੌਨ ਧਾਰ ਕੇ 1947 ਸਮੇਂ ਭਾਰਤ – ਪਾਕਿਸਤਾਨ ਦੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

DMT : ਲੁਧਿਆਣਾ : (16 ਅਗਸਤ 2023) : – ਅੱਜ ਦੀ ਅਜ਼ਾਦੀ ਦੀ 77ਵੀਂ ਵਰ੍ਹੇਗੰਢ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਅਤੇ ਬਾਬਾ ਵਿਸ਼ਵਕਰਮਾ ਫਾਊਂਡੇਸ਼ਨ ਵੱਲੋਂ ਵਿਸ਼ਵਕਰਮਾ ਪਾਰਕ ਵਿਖੇ ਮਨਾਈ ਗਈ। ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਦੇਸ਼ ਭਗਤ ਯਾਦਗਾਰ ਸੁਸਾਇਟੀ ਪੰਜਾਬ ਨੇ ਨਿਭਾਈ ਜਦਕਿ ਸਮਾਗਮ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਓ.ਬੀ.ਸੀ. ਦੇ ਵਾਈਸ ਪ੍ਰਧਾਨ ਰੇਸ਼ਮ ਸਿੰਘ ਸੱਗੂ, ਸੁਖਵਿੰਦਰ ਸਿੰਘ ਜਗਦੇਵ, ਰਜਿੰਦਰ ਖੁਰਲ, ਇਕਬਾਲ ਸਿੰਘ ਰਿਐਤ, ਜਗਦੀਪ ਲੋਟੇ, ਬੀਬੀ ਗੁਰਮੀਤ ਕੌਰ ਕੋਆਰਡੀਨੇਟਰ ਓ.ਬੀ.ਸੀ. ਵਿਭਾਗ ਮੁੱਖ ਤੌਰ ‘ਤੇ ਸ਼ਾਮਲ ਹੋਏ।

                        ਇਸ ਸਮੇਂ ਸ਼੍ਰੀ ਬਾਵਾ ਨੇ ਬੋਲਦੇ ਹੋਏ ਕਿਹਾ ਕਿ ਅੱਜ ਅਸੀਂ ਅਜ਼ਾਦੀ ਦੀ 77ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਮਹਾਨ ਦੇਸ਼ ਭਗਤਾਂ ਸੁਤੰਤਰਤਾ ਸੰਗਰਾਮੀਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਤਸੀਹੇ ਸਹਿਣ ਕੀਤੇ, ਸਾਡੀ ਅਜ਼ਾਦੀ ਲਈ ਫਾਂਸੀ ਦੇ ਰੱਸੇ ਚੁੰਮੇ ਪਰ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਸਿਆਸੀ ਪਾਰਟੀਆਂ ਵਿਚ ਸੱਤਾ ‘ਤੇ ਕਾਬਜ਼ ਲੋਕ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਖਦੇਵ ਨੂੰ ਭੁੱਲ ਗਏ ਹਨ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਅੱਜ ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸਿਆਸੀ ਪਾਰਟੀਆਂ ਅਤੇ ਨੇਤਾਵਾਂ ‘ਤੇ ਵਿਸ਼ਵਾਸ ਨਾ ਕਰਦੇ ਹੋਏ ਦੇਸ਼ ਦੇ ਨੌਜਵਾਨ ਸਮਾਜ ਪ੍ਰਤੀ ਆਪਣੇ ਫ਼ਰਜ਼ ਪਹਿਚਾਨਣ, ਨਸ਼ੇ ਅਤੇ ਸਮਾਜਿਕ ਬੁਰਾਈਆਂ ਤੋਂ ਪੰਜਾਬ ਨੂੰ ਬਚਾਈਏ। ਵੋਟਾਂ ਸਮੇਂ ਨਸ਼ੇ ਵੰਡਣ ਵਾਲਿਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਲੋਕਾਂ ਦਾ ਡਟ ਕੇ ਵਿਰੋਧ ਕਰੀਏ ਜੋ ਨਸ਼ੇ ਅਤੇ ਨੋਟਾਂ ਬਦਲੇ ਵੋਟਾਂ ਬਟੋਰ ਕੇ ਪੰਜ ਸਾਲ ਮਨਮਾਨੀਆਂ ਕਰਦੇ ਹਨ। ਉਹਨਾਂ ਕਿਹਾ ਕਿ ਧਰਮ ਹਰ ਇਨਸਾਨ ਦਾ ਆਪਣਾ ਨਿੱਜੀ ਵਿਸ਼ਾ ਹੈ, ਧਰਮ ਕੋਈ ਵੀ ਮੰਨੋ ਪਰ ਇਨਸਾਨੀਅਤ ਦੇ ਧਰਮ ਦਾ ਸਤਿਕਾਰ ਕਰੋ ਅਤੇ ਭਾਰਤ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਯੋਗਦਾਨ ਪਾਈਏ।

                        ਇਸ ਸਮੇਂ ਹਰਜੀਤ ਸਿੰਘ ਸੱਗੂ, ਸੁਰਿੰਦਰ ਸਿੰਘ ਘੜਿਆਲ, ਨਰਿੰਦਰ ਮਲਹੋਤਰਾ, ਹਰਪਾਲ ਸਿੰਘ ਸੋਢੀ, ਬਲਜਿੰਦਰ ਸਿੰਘ ਹੂੰਝਣ, ਕੁਲਵੰਤ ਸਿੰਘ, ਨੀਨਾ ਵਰਮਾ, ਅਮਰਜੀਤ ਸਿੰਘ ਮਠਾੜੂ, ਇਕਓਂਕਾਰ ਸਿੰਘ, ਅਮਰਪਾਲ ਸਿੰਘ ਅਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *