ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਜਜਰ ਹੋ ਚੁੱਕੀਆਂ ਹਨ – ਸਿਮਰਜੀਤ ਸਿੰਘ ਬੈਂਸ

Ludhiana Punjabi

DMT : ਲੁਧਿਆਣਾ : (24 ਅਗਸਤ 2023) : – ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਜਜਰ ਹੋ ਚੁੱਕੀਆਂ ਹਨ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ  ਇਹਨਾਂ ਇਮਾਰਤਾਂ ਦੀ ਦੇਖਭਾਲ ਕਰਨ ਦੀ ਬਜਾਏ ਸਿੱਖਿਆ ਦੇ ਖੇਤਰ ਵਿੱਚ  ਬਦਲਾਵ ਨੂੰ ਲੈ ਕੇ ਦਿੱਲੀ  ਮਾਡਲ ਸਕੂਲ ਦਾ ਰੌਲਾ ਪਾਈ ਜਾ ਰਹੀ ਹੈ।ਜਿਸਦਾ ਖਮਿਆਜ਼ਾ ਅੱਜ ਇਕ ਅਧਿਆਪਕ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੀਆਂ।ਜੋਂ ਕਿ ਪੰਜਾਬ ਦੇ ਲਈ ਇਕ ਮੰਦ ਭਾਗੀ ਗੱਲ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਵਿਖੇ ਲੇਂਟਰ ਡਿੱਗਣ  ਨਾਲ ਇਕ ਅਧਿਆਪਕ ਦੀ ਮੌਤ ਅਤੇ ਤਿੰਨ ਅਧਿਆਪਕਾਂ ਦੇ ਸੱਟਾਂ ਲੱਗਣ ਕਰਕੇ ਆਪ ਸਰਕਾਰ  ਉਤੇ ਵਰਦੇ ਕਹੇ।ਉਹਨਾਂ ਕਿਹਾ ਕਿ  ਭਗਵੰਤ ਮਾਨ ਸਰਕਾਰ ਸਿਰਫ ਖਾਲੀ ਆਪਣੀ ਮਸ਼ਹੂਰੀ ਵਾਸਤੇ ਦਿੱਲੀ ਮਾਡਲ ਸਕੂਲ ਦਾ ਡੋਲ ਪਿਟ ਰਹੀ ਹੈ।ਅਤੇ ਕਰੋੜਾਂ ਰੁਪਇਆਂ  ਵਿਗਿਆਪਨਾਂ ਉਤੇ ਖਰਚ ਕੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ।ਆਪ ਸਰਕਾਰ ਦਾ  ਉਂਚੀ ਦੁਕਾਨ ਫੀਕਾ ਪਕਵਾਨ  ਵਾਲਾ ਹਾਲ ਹੈ।ਉਹਨਾਂ ਕਿਹਾ ਕਿ ਜਦ ਇਸ ਸਕੂਲ ਦੀ ਇਮਾਰਤ ਅਨ ਸੈਫ ਸੀ ਤਾਂ ਫਿਰ ਕਿਸ ਦੇ ਹੁਕਮਾਂ ਨਾਲ  ਬਿਲਡਿੰਗ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ। ਇਸ ਦੀ ਜਾਂਚ ਕਰਕੇ ਦੋਸ਼ੀਆ ਉਤੇ ਕਾਰਵਾਈ ਕੀਤੀ ਜਾਵੇ।ਬੈਂਸ ਨੇ ਕਿਹਾ ਕਿ ਇਕੱਲੇ ਦਿੱਲੀ  ਮਾਡਲ ਸਕੂਲ  ਬਣਾਉਣ ਨਾਲ ਸਿੱਖਿਆ ਵਿੱਚ ਬਦਲਾਵ ਨਹੀਂ ਆਉਣਾ। ਸਭ ਤੋਂ ਪਹਿਲਾ ਬੱਚਿਆ ਅਤੇ ਅਧਿਆਪਕਾਂ ਦੀ ਸੁਰੱਖਿਆ ਵੀ ਜਰੂਰੀ ਹੈ।ਜਿਸ ਵੱਲ ਆਪ ਸਰਕਾਰ ਦੇ ਨੇਤਾਵਾਂ,ਵਿਧਾਇਕਾਂ ਦਾ ਕੋਈ ਧਿਆਨ ਨਹੀ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੀ ਅਧਿਆਪਕ ਦੀ ਮੌਤ ਹੋਈ ਹੈ ਉਸਦੇ ਪਰਿਵਾਰਿਕ ਮੈਂਬਰਾਂ ਨੂੰ 10ਕਰੋੜ ਰੁਪਏ ਅਤੇ ਜਿਹੜੇ ਜ਼ਖਮੀ ਹੋਏ ਹਨ ਉਨ੍ਹਾਂ ਨੂੰ 50ਲੱਖ ਰੁਪਏ ਮੁਆਵਜ਼ੇ ਵਲੋ ਦਿੱਤੇ ਜਾਣ।

Leave a Reply

Your email address will not be published. Required fields are marked *