ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਦਾ ਸੰਗਠਨ

Ludhiana Punjabi

DMT : ਲੁਧਿਆਣਾ : (21 ਅਗਸਤ 2023) : – ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਨਵੇਂ ਵਿੱਦਿਅਕ ਵਰ੍ਹੇ 2023-24 ਦੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਦਾ ਸੰਗਠਨ ਕੀਤਾ ਗਿਆ।ਕਾਲਜ ਵਿਖੇ ਆਯੋਜਿਤ ਅਸੈਂਬਲੀ ਦਾ ਅਰੰਭ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ.ਜਸਪਾਲ ਕੌਰ ਜੀ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਮੂਲੀਅਤ ਕੀਤੀ , ਅਸੈਬਲੀ ਇੰਚਾਰਜ ਡਾ.ਹਰਬਿੰਦਰ ਕੌਰ ਤੇ ਪ੍ਰੋ.ਮਨਦੀਪ ਕੌਰ ਅਤੇ ਸੀ. ਐੱਸ.ਏ ਇੰਚਾਰਜ ਪ੍ਰੋ. ਤਜਿੰਦਰ ਕੌਰ ਤੇ ਡਾ. ਅਜੀਤ ਕੌਰ ਨੇ ਮੈਡਮ ਪ੍ਰਿੰਸੀਪਲ ਨੂੰ ਜੀ ਆਇਆ ਕਹਿੰਦੇ ਹੋਏ ਹਰਿਆਵਲ ਦਾ ਚਿੰਨ੍ਹ ਪੌਦਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ । ਇਸ ਮੌਕੇ ਕਾਲਜ ਦੇ ਸਾਰੇ ਸਟਾਫ਼ ਮੈਬਰਜ਼ ਦੀ ਵਿਦਿਆਰਥਣਾਂ ਨਾਲ ਜਾਣ ਪਛਾਣ ਕਰਵਾਈ ਗਈ ਤੇ ਨਾਲ ਹੀ ਕਾਲਜ ਦੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਦਾ ਸੰਗਠਨ ਕੀਤਾ ਗਿਆ। ਇਸ ਮੌਕੇ ਬੀ . ਕਾਮ.ਭਾਗ ਤੀਜਾ ਦੀ ਵਿਦਿਆਰਥਣ ਚਾਹਤ ਸ਼ਰਮਾ ਨੂੰ ਕਾਲਜ ਦੀ ਹੈੱਡ ਗਰਲ, ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਮਨਮੀਤ ਕੌਰ ਨੂੰ ਡਿਪਟੀ ਹੈੱਡ ਗਰਲ,ਨਿਸ਼ੁ ਨੂੰ ਸਪੋਰਟਸ ਪ੍ਰੈਜ਼ੀਡੈਂਟ ,ਸਾਧਨਾ ਰਾਠੌਰ ਨੂੰ ਸਪੋਰਟਸ ਸੈਕਟਰੀ ਘੋਸ਼ਿਤ ਕੀਤਾ ਗਿਆ। ਕਾਲਜ ਪ੍ਰਿੰ: ਮੈਡਮ ਜਸਪਾਲ ਕੌਰ ਕੌਰ ਜੀ ਨੇ ਸਾਰੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਕਿਹਾ ਕਿ,”ਪਿਛਲੇ ਸਾਲਾਂ ਦੇ ਵਾਂਗ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਕਾਲਜ ਉਨਤੀ ਦੇ ਸਿਖਰਾਂ ਨੂੰ ਛੂਹੇ, ਤੁਸੀਂ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਕਾਲਜ ਅਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋ।” ਇਸ ਦੇ ਨਾਲ ਹੀ ਸੀ. ਐੱਸ.ਏ. ਇੰਚਾਰਜ ਪ੍ਰੋ: ਤਜਿੰਦਰ ਕੌਰ ਅਤੇ ਡਾ: ਅਜੀਤ ਕੌਰ ਨੂੰ ਵਧੀਆ ਟੀਮ ਤਿਆਰ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਜੀ ਨੇ ਵਿਦਿਆਰਥਣਾਂ ਨੂੰ ਸਕਾਰਾਤਮਕ ਸੋਚ ਰੱਖਦੇ ਹੋਏ ਜੀਵਨ ਵਿਚ ਅੱਗੇ ਵਧਣ ਦਾ ਸੰਦੇਸ਼ ਦਿੱਤਾ।

Leave a Reply

Your email address will not be published. Required fields are marked *