ਆਪ ਸਰਕਾਰ ਦੇ ਰਾਜ ਵਿੱਚ ਪੰਜਾਬ ਡਿਵੈਲਪਮੈਂਟ ਤੋਂ ਪਿਛੜਿਆ  :ਬੈਂਸ

Ludhiana Punjabi
  • ਬਦਲਾਵ ਨੂੰ ਲੈਕੇ ਸਰਕਾਰ ਨੇ ਲੋਕਾਂ ਦੇ ਸੁਪਨਿਆਂ ’ਤੇ  ਉਤੇ ਫੇਰਿਆ ਪਾਣੀ

DMT : ਲੁਧਿਆਣਾ : (04 ਅਕਤੂਬਰ 2023) : – ਪੰਜਾਬ ਵਿਚ ਲੋਕ ਬਦਲਾਅ ਚਾਹੁੰਦੇ ਸਨ ਪਰ ਜਿਸ ਬਦਲਾਅ ਤੋਂ ਬਾਅਦ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਨਾਲ ਲੋਕਾਂ ਵਿਚ ਨਿਰਾਸ਼ਾ ਹੈ ਅਤੇ ਲੋਕਾਂ ਦੇ ਸੁਪਨਿਆਂ ’ਤੇ ਪਾਣੀ ਫਿਰ ਗਿਆ ਹੈ।ਇਹ ਸ਼ਬਦ ਵਾਰਡ ਨੰਬਰ44 ਵਿੱਚ ਸਿਕੰਦਰ ਸਿੰਘ ਪੰਨੂ ਦੀ ਅਗੁਵਾਈ ਵਿੱਚ ਹੋਈ ਮੀਟਿੰਗ ਵਿੱਚ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਹੇ।ਬੈਂਸ ਨੇ ਕਿਹਾ ਅੱਜ ਪੰਜਾਬ  ਡਿਵੈਲਪਮੈਂਟ ਤੋ ਵੀ ਪਿੱਛੜ ਰਿਹਾ ਹੈ।ਸਰਕਾਰ ਵਲੋ ਪੰਜਾਬ ਵਿੱਚ ਕੋਈ ਨਵਾਂ ਪ੍ਰੋਜੈਕਟ  ਨਹੀਂ ਲਗਾਇਆ ਜਾ ਰਿਹਾ।ਪਿੰਡਾ ਦਾ ਵਿਕਾਸ ਰੁਕਿਆ ਪਿਆ ਹੈ। ਸ਼ਹਿਰਾਂ ਵਿੱਚ ਸੜਕਾਂ ਟੁੱਟਿਆ ਪਇਆ ਹਨ ਅਤੇ ਆਪ ਸਰਕਾਰ ਦੇ ਨੁੰਮਾਇੰਦੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ।ਅੱਜ ਵਿਕਾਸ ਦੇ ਨਾਂਅ ਉੱਤੇ ਵੱਡੇ ਵੱਡੇ ਬੋਰਡ ਲਾ ਕੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ।ਬੈਂਸ ਨੇ ਕਿਹਾ ਕਿ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਵੱਡੀ ਪੱਧਰ ਤੇ ਸਿਰਫ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਜਦੋਂ ਪੰਜਾਬ ਦਾ ਵਿਕਾਸ ਕਰਨ ਦੀ ਗੱਲ ਆਉਂਦੀ ਹੈ ਤਾਂ ਸਰਕਾਰ  ਫੰਡ ਦੀ ਕਮੀ ਦਾ ਰੋਣਾ ਰੋਣ ਲੱਗ ਜਾਂਦੀ ਹੈ।ਆਪ ਸਰਕਾਰ ਹਰ ਪਾਸੇ ਫੇਲ੍ਹ ਸਾਬਿਤ ਹੋਈ ਹੈ।ਅੱਜ ਪੰਜਾਬ ਡਿਵੈਲਪਮੈਂਟ ਦੇ ਨਾਮ ਉੱਤੇ ਪਿੱਛੜ ਰਿਹਾ ਹੈ।ਅੱਜ ਪੰਜਾਬ ਵਿੱਚ ਗੈਂਗਸਟਰ ਦਾ ਬੋਲਬਾਲਾ ਹੋਣ ਕਰਕੇ ਬਾਹਰੋ ਕੋਈ ਵੀ  ਸਨਤਕਾਰ ਇਥੇ ਪੂੰਜੀ ਨਿਵੇਸ਼ ਕਰਨ ਤੋਂ ਦੂਰ ਭੱਜ ਰਿਹਾ ਹੈ।ਮੀਟਿੰਗ ਦੌਰਾਨ ਬੈਂਸ ਵਲੋ ਮੁਹੱਲਾ ਵਾਸੀਆਂ ਦੀਆਂ ਸਿਕਾਇਤਾਂ ਸੁਣਿਆ ਗਈਆਂ ਅਤੇ ਉਹਨਾਂ ਦੇ ਜਲਦੀ ਹੱਲ ਕਰਵਾਉਣ ਦਾ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ।ਮੁਹੱਲਾ ਵਾਸੀਆਂ ਵਲੋ ਬੈਂਸ ਨੂੰ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਮੁਨੀਸ਼ ਪੁੰਜ,ਹਰਜੀਤ ਸਿੰਘ ਮਮੋਂਨ,ਅਮਰੀਕ ਸਿੰਘ,ਸੁਖਦੀਪ ਸਿੰਘ ਕੰਗ,ਮਿੰਟੂ ਚਾਨਾ,ਲਲਿਤ ਕੁਮਾਰ,ਗਗਨ ਪ੍ਰਧਾਨ,ਦਰਸ਼ ਮੱਕੜ ਆਦਿ ਮੌਜੂਦ ਸਨ।

Leave a Reply

Your email address will not be published. Required fields are marked *