ਆਪ ਸਰਕਾਰ ਵਲੋ ਮੰਗਿਆ ਇਕ ਮੌਕਾ ਅੱਜ ਪੰਜਾਬੀਆਂ ਲਈ ਹੋ ਰਿਹਾ ਹੈ ਥੋਖਾ ਸਾਬਿਤ:ਬੈਂਸ  

Ludhiana Punjabi
  • ਅਸਲ ਮੁੱਦਿਆਂ ਨੂੰ  ਛੱਡ ਉਲ੍ਹ ਜਲੂਲ ਮੁੱਦਿਆ ਨੂੰ ਹਵਾ ਦੇ ਰਹੀ ਹੈ ਆਪ ਸਰਕਾਰ 

DMT : ਲੁਧਿਆਣਾ : (10 ਜੂਨ 2023) : – ਸਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਮੁਕਤ ਰਾਜ, ਨਸ਼ਿਆਂ ਤੇ ਠੱਲ੍ਹ ਪਾਉਣ,ਸਸਤੀ ਰੇਤ ਬਜਰੀ,ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਅਤੇ ਨੌਜਵਾਨਾਂ ਨੂੰ ਰੋਜਗਾਰ ਦੇਣ ਸਬੰਧੀ ਕਈ ਵਾਅਦੇ ਪੰਜਾਬੀਆਂ ਨਾਲ ਕੀਤੇ ਸਨ।ਪਰ ਸਤਾ ਤੇ ਕਾਬਿਜ ਹੁੰਦੇ ਹੀ ਆਪ ਆਦਮੀ ਪਾਰਟੀ ਪੰਜਾਬੀਆਂ ਨਾਲ ਕੀਤੇ  ਸਾਰੇ ਵਾਅਦੇ ਭੁੱਲ ਕੇ  ਵਿਰੋਧੀ ਧਿਰ ਦੇ ਆਗੂਆਂ ਦੀਆਂ ਜੜ੍ਹਾਂ ਉਖਾੜਨ ਵਿੱਚ ਲੱਗੀ ਹੋਈ ਹੈ। ਤਾਂ ਜੋਂ ਲੋਕਾਂ ਦਾ ਧਿਆਨ ਅਸਲ  ਮੁੱਦਿਆ ਤੋਂ  ਹਟ ਜਾਵੇ।ਇਹ ਸਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਦੇ ਹੋਏ ਕਹੇ।ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਪੰਜਾਬ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਦੀ ਗੱਲ ਕਰਦੀ ਸੀ।ਪਰ ਅੱਜ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਨਸ਼ਾ ਘਟਨ ਦੀ ਬਜਾਏ ਵੱਧ ਗਿਆ ਹੈ ਅਤੇ ਦੁੱਖ ਦੀ ਗੱਲ ਕਿ ਹੁਣ ਇਹ ਨਸ਼ਾ ਸਕੂਲਾਂ  ਵਿਚ ਵੀ ਪਹੁੰਚ ਗਿਆ ਹੈ।ਅੱਜ ਪੰਜਾਬ ਵਿੱਚ ਡਿਵੈਲਪਮੈਂਟ ਜੀਰੋ ਹੈ।ਪੰਜਾਬ ਵਿਕਾਸ ਦੇ ਪੱਖੋਂ ਪਿੱਛੜ ਰਿਹਾ ਹੈ।ਅਤੇ ਰੇਤਾ ਬਜਰੀ ਦੀ ਬਲੈਕ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ।ਪਰ ਭਗਵੰਤ ਮਾਨ ਸਰਕਾਰ  ਇਹਨਾਂ ਅਸਲ ਮੁੱਦਿਆ ਨੂੰ ਛੱਡ ਅਕਾਲੀ ਅਤੇ ਕਾਂਗਰਸੀ ਆਗੂਆਂ  ਦੇ ਪਿੱਛੇ ਪਈ ਹੋਈ ਹੈ।ਅੱਜ ਸਰਕਾਰ ਆਪਣੀ ਕੰਮਜ਼ੋਰੀਆਂ ਛੁਪਾਉਣ ਵਾਸਤੇ  ਅਤੇ ਅਸਲ  ਮੁੱਦਿਆ ਤੋਂ ਲੋਕਾਂ  ਦਾ ਧਿਆਨ ਹਟਾਉਣ ਵਾਸਤੇ ਇਹੋ ਜਿਹੇ 

ਹੱਥਕੰਢੇ ਆਪਣਾ ਰਹੀ ਹੈ।ਅੱਜ ਸਤਾ ਵਿੱਚ ਆਉਣ ਤੋਂ ਪਹਿਲਾਂ  ਆਪ ਸਰਕਾਰ ਵਲੋ ਮੰਗਿਆ ਇਕ ਮੌਕਾ ਅੱਜ ਪੰਜਾਬੀਆਂ ਲਈ ਥੋਖਾ ਸਾਬਿਤ ਹੋ ਰਿਹਾ ਹੈ।ਬੈਂਸ ਨੇ  ਕਿਹਾ ਕਿ ਆਪ ਸਰਕਾਰ  ਪੰਜਾਬ ਦੇ ਅਸਲ ਮੁੱਦਿਆ ਨੂੰ ਹੱਲ ਕਰੇ  ਉਲ ਜਲੂਲ ਮੁੱਦਿਆ ਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਨਾ ਕਰੇ।ਇਸ ਮੌਕੇ ਕੇ.ਪੀ.ਰਾਣਾ, ਰਾਜੇਸ਼,ਪ੍ਰਧਾਨ ਸੁਖਵਿੰਦਰ ਸਿੰਘ ਦੁੱਗਰੀ, ਪਲਟਾ, ਮੰਧੀਸ਼ ਸ਼ਰਮਾ, ਆਰ.ਐਨ.ਸ਼ਰਮਾ, ਅਸ਼ਵਨੀ ਸ਼ਰਮਾ, ਰਜਿੰਦਰ ਕੁਮਾਰ, ਰਾਜਕੁਮਾਰ ਸਚਦੇਵਾ, ਜਗਦੀਸ਼ ਰਾਣਾ, ਜਤਿੰਦਰ ਗੁਪਤਾ, ਹਰਭਜਨ ਸਿੰਘ ਰੇਲਵੇ, ਪਰਮੋਦ ਕੁਮਾਰ, ਮਣਕੂ ਜੀ, ਜਰਨੈਲ ਸਿੰਘ, ਸੁਮੀਤ ਪਲਟਾ,ਮੁਕੇਸ਼ ਗੁਪਤਾ,ਹਰਭਜਨ ਸਿੰਘ ਗਿੱਲ, ਮਨਦੀਪ ਸਿੰਘ, ਸੋਰਵ, ਮਨਜੀਤ ਸਿੰਘ, ਤਰਸੇਮ ਸਿੰਘ,ਪਿੰਦਰ ਗਰੇਵਾਲ,ਰਵੀ,ਸੁਖਵਿੰਦਰ ਦੁੱਗਰੀ ਆਦਿ ਮੌਜੂਦ ਸਨ।

Leave a Reply

Your email address will not be published. Required fields are marked *