ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਦਾ ਆਯੋਜਨ 12 ਜੂਨ ਤੋਂ 20 ਜੂਨ ਤੱਕ

Ludhiana Punjabi

DMT : ਲੁਧਿਆਣਾ : (10 ਜੂਨ 2023) : – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ 12 ਜੂਨ ਤੋਂ 20 ਜੂਨ, 2023 ਤੱਕ, ਰੋਜ਼ਾਨਾ ਸਵੇਰੇ 10 ਵਜੇ ਤੋਂ 11 ਵਜੇ ਤੱਕ, ਡਾ.
ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ, ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਈ ਜਾ ਰਹੀ
ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ.
ਲਖਵਿੰਦਰ ਸਿੰਘ ਜੌਹਲ ਨੇ ਦਸਿਆ ਕਿ ਵਰਕਸ਼ਾਪ ਦੇ ਸੰਚਾਲਕ ਸ੍ਰੀ ਮਦਨ ਪਰਾਸ਼ਰ (ਸਾਬਕਾ
ਪੋ੍ਰਡਿਊਸਰ ਦੂਰਦਰਸ਼ਨ) ਹੋਣਗੇ।
ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਪੰਜਾਬੀ
ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪਿਛਲੇ ਦਿਨਾਂ ਵਿਚ ਅਕਾਡਮੀ ਵਲੋਂ ਗ਼ਜ਼ਲ ਵਰਕਸ਼ਾਪ, ਗੀਤ
ਵਰਕਸ਼ਾਪ ਅਤੇ ਮਿੰਨੀ ਕਹਾਣੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ ਇਸੇ ਲੜੀ ਅਧੀਨ ਫ਼ਿਲਮ
ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਲਗਾਈ ਜਾ ਰਹੀ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਵਰਕਸ਼ਾਪ
ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਵਰਕਸ਼ਾਪ ਦਾ ਉਦੇਸ਼ ਫ਼ਿਲਮ ਨਿਰਦੇਸ਼ਨ ਦੀ ਕਲਾ ਤੇ
ਕਰਾਫਟ ਨੂੰ ਸਮਝਣਾ, ਵਿਚਾਰਾਂ ਨੂੰ ਸਕਰੀਨ (ਫ਼ਿਲਮ) ਵਿਚ ਤਬਦੀਲ ਕਰਨਾ, ਸਿਨੇਮਾ ਦੀ
ਭਾਸ਼ਾ, ਫ਼ਿਲਮ ਵਿਚ ਸਪੇਸ-ਟਾਈਮ ਦੀ ਮਹੱਤਤਾ, ਸ਼ੂਟਿੰਗ ਦੌਰਾਨ ਕੈਮਰਾ ਐਂਗਲ, ਸ਼ਾਟਸ
ਕੰਟੀਨਿਊਟੀ ਤੇ ਫ਼ਿਲਮ ਸੰਪਾਦਨ, ਰੌਸ਼ਨੀ ਤੇ ਆਵਾਜ਼ ਦੀ ਮਹੱਤਤਾ, ਖ਼ਬਰਾਂ ਦੀ ਪੇਸ਼ਕਾਰੀ,
ਰਿਪੋਰਟਿੰਗ ਕਰਨਾ, ਪ੍ਰੋਗਰਾਮ ਲਈ ਸੰਚਾਲਕ ਦੀ ਭੂਮਿਕਾ ਤੇ ਪੱਟ ਕਥਾ ਲੇਖਨ ਬਾਰੇ
ਜਾਣਕਾਰੀ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਦਸਿਆ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ
ਐਕਸ਼ਨ ਸ਼ਾਟਸ ਦੀ ਇਕਸੁਰਤਾ ਕਾਇਮ ਰੱਖਣ, ਸਕਰਿਪਟ ਲਿਖਣ, ਪ੍ਰਸਤੁਤੀ ਤੇ ਫ਼ਿਲਮਾਂਕਣ ਕਰਨਾ
ਵੀ ਸਿਖਾਇਆ ਜਾਏਗਾ। ਉਹ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ ਜਿਨ੍ਹਾਂ ਦਾ ਰੁਝਾਨ
ਟੈਲੀਵਿਜ਼ਨ, ਪੱਤਰਕਾਰਿਤਾ ਤੇ ਮੀਡੀਆ ਵਿਚ ਹੈ। ਉਨ੍ਹਾਂ ਦਸਿਆ ਇਸ ਵਰਕਸ਼ਾਪ ਵਿਚ ਦਾਖ਼ਲਾ
ਮੁਫ਼ਤ ਹੈ।

Leave a Reply

Your email address will not be published. Required fields are marked *