ਆਯੂਸ਼ਮਾਨਭਵ ਮੁਹਿੰਮ ਤਹਿਤ ਸੀ.ਐਚ.ਸੀ. ਪਾਇਲ, ਸੁਧਾਰ ਅਤੇ ਮਾਨੂੰਪੁਰ ‘ਚ ਸਿਹਤ ਮੇਲੇ ਆਯੋਜਿਤ

Ludhiana Punjabi
  • ਮਾਹਰ ਡਾਕਟਰਾਂ ਵੱਲੋਂ ਕੈਂਪਾਂ ਚ 669 ਮਰੀਜਾਂ ਦੀ ਕੀਤੀ ਸਿਹਤ ਜਾਂਚ

DMT : ਲੁਧਿਆਣਾ : (23 ਸਤੰਬਰ 2023) : – ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਮੰਤਵ ਨਾਲ ਆਯੂਸ਼ਮਾਨ ਭੱਵ ਮੁਹਿੰਮ ਤਹਿਤ ਮਨਾਏ ਜਾ ਰਹੇ “ਸੇਵਾ ਪੱਖਵਾੜੇ” ਅਧੀਨ ਅੱਜ ਸੀ.ਐਚ.ਸੀ. ਪਾਇਲ, ਸੁਧਾਰ  ਅਤੇ ਮਾਨੂੰਪੁਰ ਵਿੱਚ ਸਿਹਤ ਮੇਲਿਆ ਦਾ ਆਯੋਜਨ ਕੀਤਾ ਗਿਆ।
ਸਿਹਤ ਮੇਲਿਆ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਕਮ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਕਿਹਾ ਕਿ ਇਹ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਇੱਕ ਵਿਸ਼ੇਸ਼ ਉਪਰਾਲਾ ਹੈ ਜਿਸ ਤਹਿਤ ਲੋਕਾਂ ਨੂੰ ਉਹਨਾ ਦੇ ਘਰਾਂ ਦੇ ਨੇੜੇ ਮਾਹਰ ਡਾਕਟਰਾਂ ਦੀਆ ਸੇਵਾਵਾਂ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਮਰੀਜਾਂ ਨੂੰ ਅਗਲੇਰੇ ਇਲਾਜ ਲਈ ਉੇਚੇਰੀ ਸਿਹਤ ਸੰਸਥਾ ਵਿੱਚ ਭੇਜਿਆ ਜਾ ਸਕੇ। ਉਨਾਂ ਦੱਸਿਆ ਕਿ ਇਨ੍ਹਾਂ ਸਿਹਤ ਮੇਲਿਆ ਵਿੱਚ 669 ਮਰੀਜਾਂ ਵੱਲੋਂ ਸਿਹਤ ਜਾਂਚ ਕਰਵਾਈ ਅਤੇ ਵੱਖੋ ਵੱਖ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਉਠਾਇਆ ਗਿਆ।
ਸਿਹਤ ਮੇਲੇ ਦੋਰਾਨ ਔਰਤ ਰੋਗਾਂ ਦੇ ਮਾਹਿਰ ਡਾਕਟਰ, ਹੱਡੀਆ ਦੇ ਮਾਹਿਰ ਡਾਕਟਰ, ਮਨੋਰੋਗ ਮਾਹਿਰ ਡਾਕਟਰ, ਬੱਚਿਆਂ ਦੇ ਮਾਹਿਰ ਡਾਕਟਰ, ਚਮੜੀ ਦੇ ਮਾਹਿਰ ਡਾਕਟਰ ਅਤੇ ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਸਿਹਤ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਲੋੜਵੰਦ ਮਰੀਜਾਂ ਦੇ ਮੁਫਤ ਲੈਬ ਟੈਸਟ ਕੀਤੇ ਗਏ, ਲਾਭਪਾਤਰੀਆਂ ਦੀਆਂ ਆਭਾ ਆਈ.ਡੀ.ਵੀ ਬਣਾਈਆਂ ਗਈਆਂ, ਐਨ.ਸੀ.ਡੀ. ਸਬੰਧੀ ਸਕਰੀਨਿੰਗ ਕੀਤੀ ਗਈ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਮੋਕੇ ਕਮਿਉਨਿਟੀ ਸਿਹਤ  ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵੀ ਮੌਜੂਦ ਸੀ।

Leave a Reply

Your email address will not be published. Required fields are marked *