ਉੱਘੇ ਦੇਸ਼ ਭਗਤ, ਸੁਤੰਤਰਤਾ ਸੰਗਰਾਮੀ ਪੰ. ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਦਿਨ 30 ਸਤੰਬਰ ਨੂੰ ਮਨਾਵਾਂਗੇ- ਬਾਵਾ

Ludhiana Punjabi
  • ਸੁਸਾਇਟੀ ਦਾ ਮੁੜ ਗਠਨ ਕਰਦੇ ਹੋਏ ਬਾਵਾ ਅਤੇ ਸਰਪ੍ਰਸਤ ਅਸ਼ੋਕ ਮੱਕੜ ਨੇ ਪੁਰੀਸ਼ ਸਿੰਗਲਾ ਪ੍ਰਧਾਨ ਸੁਸਾਇਟੀ, ਸਤੀਸ਼ ਮਲਹੋਤਰਾ ਸਰਪ੍ਰਸਤ, ਪਰਮਿੰਦਰ ਗਰੇਵਾਲ ਵਾਈਸ ਪ੍ਰਧਾਨ, ਸੁਨੀਲ ਮੈਨੀ, ਡਾ. ਬੀ.ਐੱਸ. ਸ਼ਾਹ ਸਰਪ੍ਰਸਤ, ਪਵਨ ਗਰਗ ਜਨਰਲ ਸਕੱਤਰ, ਮਨਮੋਹਨ ਕੌੜਾ ਵਾਈਸ ਪ੍ਰਧਾਨ, ਨਵਦੀਪ (ਨਵੀ) ਜਨਰਲ ਸਕੱਤਰ ਨਿਯੁਕਤ ਕੀਤੇ

DMT : ਲੁਧਿਆਣਾ : (10 ਸਤੰਬਰ 2023) : – ਅੱਜ ਉੱਘੇ ਦੇਸ਼ ਭਗਤ, ਸੁਤੰਤਰਤਾ ਸੰਗਰਾਮੀ ਅਤੇ ਮਹਾਨ ਲੇਖਕ ਪੰ. ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਦਿਨ 30 ਸਤੰਬਰ ਨੂੰ ਪੂਰਨ ਸ਼ਰਧਾ ਸਤਿਕਾਰ ਨਾਲ ਪੰ. ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਸੁਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਅਸ਼ੋਕ ਮੱਕੜ ਦੀ ਸਰਪ੍ਰਸਤੀ ਹੇਠ ਮਨਾਇਆ ਜਾਵੇਗਾ।

                        ਇਸ ਸਮੇਂ ਸੁਸਾਇਟੀ ਦਾ ਮੁੜ ਗਠਨ ਕਰਦੇ ਹੋਏ ਪਰੀਸ਼ ਸਿੰਗਲਾ ਪ੍ਰਧਾਨ ਸੁਸਾਇਟੀ, ਮੁੱਖ ਸਰਪ੍ਰਸਤ ਸਤੀਸ਼ ਮਲਹੋਤਰਾ, ਸਰਪ੍ਰਸਤ ਡਾ. ਬੀ. ਐੱਸ. ਸ਼ਾਹ, ਵਿਨੈ ਜੈਨ, ਜਨਰਲ ਸਕੱਤਰ ਰਾਕੇਸ਼ ਸਚਦੇਵਾ, ਚਮਨ ਲਾਲ, ਰਾਮ ਗੋਪਾਲ ਗੋਇਲ, ਪੁਰੀਸ਼ ਮਿੱਤਲ, ਪਵਨ ਗਰਗ ਪ੍ਰਧਾਨ ਅਗਰ ਨਗਰ ਸੁਸਾਇਟੀ, ਵਾਈਸ ਪ੍ਰਧਾਨ ਅਜੇ ਭਾਰਤੀ, ਜਨਰਲ ਸਕੱਤਰ ਪਰਮਿੰਦਰ ਗਰੇਵਾਲ, ਵਾਈਸ ਪ੍ਰਧਾਨ ਮਨਮੋਹਨ ਕੌੜਾ, ਜਨਰਲ ਸਕੱਤਰ ਨਵਦੀਪ ਨਵੀ, ਅਸ਼ਵਨੀ ਕੁਮਾਰ, ਪੰਜਾਬੀ ਗੀਤਕਾਰ ਜਗਦੇਵ ਮਾਨ, ਸੁਖਵਿੰਦਰ ਗਰੇਵਾਲ ਜਨਰਲ ਸਕੱਤਰ, ਅਜੀਤ ਸਿੰਘ ਅਖਾੜਾ ਨਿਯੁਕਤ ਕੀਤੇ ਗਏ।

                        ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਸਮੇਂ ਸਮੇਂ ਸਿਰ ਮਹਾਨ ਦੇਸ਼ਭਗਤ, ਲੇਖਕ, ਇਤਿਹਾਸਕਾਰ, ਬੁੱਧੀਜੀਵੀ, ਸੂਰਬੀਰ ਪੈਦਾ ਹੋਏ ਜਿਨ੍ਹਾਂ ਨੇ ਆਪਣੀ ਕਲਮ ਰਾਹੀਂ, ਸੋਚ ਰਾਹੀਂ ਲੜਾਈ ਲੜ ਕੇ ਇਤਿਹਾਸ ਸਿਰਜਿਆ। ਉਹਨਾਂ ਮਹਾਨ ਸ਼ਖ਼ਸੀਅਤਾਂ ਵਿਚੋਂ ਪੰ. ਸ਼ਰਧਾ ਰਾਮ ਫਿਲੌਰੀ ਵੀ ਸਨ ਜੋ ਇੱਕ ਉੱਘੇ ਲੇਖਕ ਸਨ। ਜਿਨ੍ਹਾਂ ਦੀਆਂ ਕ੍ਰਾਂਤੀਕਾਰੀ ਲਿਖਤਾਂ ਨੇ ਸਮਾਜਿਕ ਪਰਿਵਰਤਨ ਲਿਆਂਦਾ। ਉਹਨਾਂ ਬਾਲ ਵਿਆਹ ਅਤੇ ਸਤੀ ਪ੍ਰਥਾ ਦਾ ਵਿਰੋਧ ਕੀਤਾ। ਉਹਨਾਂ “ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ਼ ਹਰੇ” ਆਰਤੀ ਦੀ ਰਚਨਾ ਕਰਕੇ ਵਿਸ਼ਵ ਅੰਦਰ ਪ੍ਰਭੂ ਦੀ ਅਰਾਧਨਾ ਕਰਨ ਦਾ ਰਸਤਾ ਦਿਖਾਇਆ ਅਤੇ ਇਹ ਆਰਤੀ ਜੋ ਹਰ ਮੰਦਰ ਅਤੇ ਦੁੱਖ ਸੁੱਖ ਸਮੇਂ ਗਾਈ ਜਾਂਦੀ ਹੈ। ਬਾਵਾ ਨੇ ਦੱਸਿਆ ਕਿ ਪੰ. ਸਰਧਾ ਰਾਮ ਫਿਲੌਰੀ ਜੀ ਦਾ ਜਨਮ ਦਿਨ 30 ਸਤੰਬਰ ਨੂੰ ਸੂਬਾ ਪੱਧਰੀ ਸਮਾਗਮ ਕਰਕੇ ਮਨਾਇਆ ਜਾਵੇਗਾ।

Leave a Reply

Your email address will not be published. Required fields are marked *