ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਆਯੋਜਿਤ

Ludhiana Punjabi

DMT : ਲੁਧਿਆਣਾ : (16 ਅਗਸਤ 2023) : – ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ, ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏ.ਕੇ.ਏ.ਐਮ.) ਤਹਿਤ ਏਅਰ ਫੋਰਸ ਸਟੇਸ਼ਨ, ਹਲਵਾਰਾ ਵਿਖੇ 9 ਤੋਂ 15 ਅਗਸਤ 2023 ਤੱਕ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

ਐਤੀਆਣਾ  ਪਿੰਡ ਵਿੱਚ 15 ਅਗਸਤ 2023 ਨੂੰ ‘ਵਸੁਧਾ ਵੰਦਨ’ ਵਜੋਂ ਧਰਤੀ ਮਾਂ ਨੂੰ ਮੁੜ ਸੁਰਜੀਤ ਕਰਨ ਲਈ
ਦੇਸੀ ਪ੍ਰਜਾਤੀਆਂ ਦੇ ਬੂਟੇ ਲਗਾ ਕੇ ਇੱਕ ‘ਅੰਮ੍ਰਿਤ ਵਾਟਿਕਾ’ ਵਿਕਸਤ ਕੀਤੀ ਜਾ ਰਹੀ ਹੈ। ਸਰਕਾਰੀ ਹਾਈ ਸਕੂਲ ਐਤੀਆਣਾ ਪਿੰਡ ਵਿੱਚ ਹੋਏ ਸਮਾਗਮ ਵਿੱਚ ਏਅਰ ਕਮਾਂਡਰ ਸੰਦੀਪ ਚੌਧਰੀ ਏਅਰ ਅਫਸਰ ਕਮਾਂਡਿੰਗ, ਏਅਰ ਫੋਰਸ ਸਟੇਸ਼ਨ, ਹਲਵਾਰਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ‘ਪੰਚ ਪ੍ਰਣ’ ਸਹੁੰ ਵੀ ਚੁਕਾਈ ਗਈ ਜਿਸ ਵਿੱਚ ਪਿੰਡ ਦੇ ਸਰਪੰਚ ਸਮੇਤ ਸਕੂਲੀ ਬੱਚਿਆਂ, ਸਟਾਫ਼ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ।

ਸਾਡੀ ਕੌਮ ਦੇ ਸੁਤੰਤਰਤਾ ਸੈਨਾਨੀਆਂ ਨੂੰ 15 ਅਗਸਤ 2023 ਨੂੰ ਏਅਰ ਫੋਰਸ ਸਟੇਸ਼ਨ ਹਲਵਾਰਾ ਨੇੜੇ ਐਤੀਆਣਾ ਅਤੇ ਸੁਧਾਰ ਪਿੰਡਾਂ ਵਿੱਚ ‘ਵੀਰੋਂ ਕਾ ਵੰਦਨ’ ਦੇ ਹਿੱਸੇ ਵਜੋਂ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਸੇਵਾਮੁਕਤ ਕਰਮਚਾਰੀਆਂ ਨੇ ਵੀ ਭਾਗ ਲਿਆ।

ਇਸ ਮੁਹਿੰਮ ਦੇ ਹਿੱਸੇ ਵਜੋਂ 14 ਅਗਸਤ 2023 ਨੂੰ ਪਿੰਡ ਟੂਸੇ ਵਿਖੇ  ਵੀ  ਨਹਿਰੂ ਯੁਵਾ ਕੇਂਦਰ ਸੰਗਠਨ ਦੀ ਕੋਆਰਡੀਨੇਟਰ ਸ੍ਰੀਮਤੀ ਰਸ਼ਮੀਤ ਕੌਰ ਦੇ ਪ੍ਰਭਾਵਸ਼ਾਲੀ ਤਾਲਮੇਲ ਨਾਲ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਟੇਸ਼ਨ ਦੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਦੀ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਨੇ ਸਮਾਗਮ ਨੂੰ ਸ਼ਾਨਦਾਰ ਬਣਾਇਆ। 

Leave a Reply

Your email address will not be published. Required fields are marked *