ਖਾਣੇ ਦੀ ਬਰਬਾਦੀ ਬਚਾਉਣ ਲਈ ਆਮ ਨਾਗਰਿਕ ‌ਵਿਦੇਸ਼ਾਂ ਦੀ ਤਰਜ਼ ‘ਤੇ ਵਿਆਹ ਦੇ ਸਮਾਗਮ ਆਯੋਜਿਤ ਕਰਨ- ਬਾਵਾ

Ludhiana Punjabi
  • ਭਾਰਤ ਵਿਚ ਕਰੋੜਾਂ ਲੋਕ ਭੁੱਖੇ ਪੇਟ ਸੌਂਦੇ ਹਨ, ਜੋ ਭਾਰਤ ਦੀ ਸਭਿਅਤਾ ਦੇ ਨਾਮ ‘ਤੇ ਕਲੰਕ ਹੈ
  • ਵਿਆਹ ਸਮੇਂ ਸੱਦਾ ਪੱਤਰ ਦੇ ਨਾਲ ਮਿਠਾਈ ਦੇ ਡੱਬੇ ਬੰਦ ਕਰਨ ਦੀ ਵੀ ਅਪੀਲ ਕੀਤੀ

DMT : ਲੁਧਿਆਣਾ : (06 ਜੁਲਾਈ 2023) : – ਅੱਜ ਲੁਧਿਆਣਾ ਫ਼ਸਟ ਕਲੱਬ ਦੀ ਮੀਟਿੰਗ ਵਿਚ ਕ੍ਰਿਸ਼ਨ ਕੁਮਾਰ ਬਾਵਾ, ਡਾ. ਰੋਹਿਤ ਦੱਤਾ ਸਾਬਕਾ ਜਨਰਲ ਸਕੱਤਰ ਸਤਲੁਜ ਪ੍ਰੈੱਸ ਕਲੱਬ, ਆਰ.ਐੱਸ. ਖੋਖਰ ਰਿਟਾ. ਜੱਜ, ਅਸ਼ਵਨੀ ਅਰੋੜਾ, ਮਹਿੰਦਰ ਸਿੰਘ ਈਰੋਜ,  ਐੱਸ.ਐੱਸ. ਬੇਦੀ ਐਗਜੈਟਿਵ ਮੈਂਬਰ ਸਤਲੁਜ ਕਲੱਬ, ਮੇਜਰ ਆਈ.ਐੱਸ. ਸੰਧੂ, ਰਿਟਾ. ਕਰਨਲ ਐੱਚ.ਐੱਸ. ਕਾਹਲੋਂ, ਜੋਗਾ ਸਿੰਘ ਮਾਨ, ਵਿਨੋਦ ਤਲਵਾੜ, ਡੀ.ਐੱਸ. ਮਲਹੋਤਰਾ ਰਿਟਾ. ਚੀਫ਼  ਇੰਜੀ., ਸ਼੍ਰੀ ਥਾਪਰ ਅਤੇ ਮਾਨ ਹਾਜ਼ਰ ਹੋਏ।

    ਇਸ ਸਮੇਂ ਫੂਡ (ਖਾਣੇ) ਦੀ ਹੋ ਰਹੀ ਬਰਬਾਦੀ ਸਬੰਧੀ ਵਿਚਾਰਾਂ ਹੋਈਆਂ ਤਾਂ ਇਹ ਇਹ ਗੱਲ ਸਾਹਮਣੇ ਆਈ ਕਿ ਵਿਦੇਸ਼ਾਂ ਦੀ ਤਰ੍ਹਾਂ ਵਿਆਹ ਜਾਂ ਹੋਰ ਸਮਾਗਮਾਂ ‘ਤੇ ਦੋਸਤਾਂ ਮਿੱਤਰਾਂ ਜਾਂ ਰਿਸ਼ਤੇਦਾਰਾਂ ਨੂੰ ਸੱਦਾ ਦੇਣ ਸਮੇਂ ਇਹ ਵਿਚਾਰ ਲਿਆ ਜਾਵੇ ਕਿ ਪਰਿਵਾਰ ਦੇ ਕਿੰਨੇ ਮੈਂਬਰਾਂ ਨੂੰ ਸੱਦਾ ਦਿੱਤਾ ਜਾਣਾ ਹੈ ਅਤੇ ਫਿਰ ਉਹਨਾਂ ਦੇ ਆਉਣ ਬਾਰੇ ਪੱਕਾ ਕਰ ਲਿਆ ਜਾਵੇ ਤਾਂ ਕਿ ਖਾਣਾ ਆਉਣ ਵਾਲੇ ਲੋਕਾਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਜਾਵੇ। ਫਿਰ ਵੀ ਜੇਕਰ ਖਾਣਾ ਬਚਦਾ ਹੈ ਤਾਂ ਲੋੜਵੰਦ ਲੋਕਾਂ ਵਿਚ ਵੰਡਣ ਦਾ ਪ੍ਰਬੰਧ ਕਰਨ ਲਈ ਪੈਲੇਸਾਂ ਵਾਲੇ ਜਾਂ ਸਮਾਜ ਸੇਵੀ ਜਥੇਬੰਦੀਆਂ ਮੋਹਰੀ ਰੋਲ ਅਦਾ ਕਰਨ। ਉਹਨਾਂ ਕਿਹਾ  ਕਿ ਪੰਜਾਬ ਦੀ ਤਰੱਕੀ ਵਿਚ ਸਾਡਾ ਸ਼ੌਅ ਆਫ ਕਰਨਾ ਵੀ ਜ਼ਿਆਦਾ ਰੁਕਾਵਟ ਪੈਦਾ ਕਰਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਸਾਦੇ ਛੋਟੇ ਮਕਾਨ, ਛੋਟੀਆਂ ਗੱਡੀਆਂ, ਸਾਦਾ ਪਹਿਰਾਵਾ, ਵਿਆਹ ਦੇ ਘੱਟ ਖ਼ਰਚੇ ਅਤੇ ਭੋਗਾਂ ‘ਤੇ ਘੱਟ ਅਤੇ ਸਾਦੇ ਵਿਵਹਾਰਾਂ ਵਿਚ ਯਕੀਨ ਕਰਾਂਗੇ ਤਾਂ ਅਸੀਂ ਪੰਜਾਬ ਨੂੰ ਤਰੱਕੀ ਦੇ ਰਸਤੇ ‘ਤੇ ਲਿਜਾ ਰਹੇ ਹੋਵਾਂਗੇ।

    ਉਹਨਾਂ ਕਿਹਾ ਕਿ ਵਿਆਹਾਂ ਵਿਚ ਸੱਦੇ ਪੱਤਰ ਦੇ ਨਾਲ ਡੱਬੇ ਵੰਡਣ ਦਾ ਰਿਵਾਜ ਬੰਦ ਕੀਤਾ ਜਾਵੇ ਤਾਂ ਕਿ ਫ਼ਜ਼ੂਲ ਖਰਚੀ ਅਤੇ ਸਮਾਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਲੋੜ ਹੈ ਵਿਦੇਸ਼ਾਂ ਦੀ ਤਰ੍ਹਾਂ ਸੱਦਾ ਪੱਤਰ ਦੇਣ ਸਮੇਂ ਆਉਣਾ ਪੱਕਾ ਕੀਤਾ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *