ਮਾਰਕੀਟ ਕਮੇਟੀ ਦੇ ਸਕੱਤਰ ਅਮ੍ਰਿਤ ਕੌਰ ਗਿੱਲ ਵਲੋਂ ਦਾਣਾ ਮੰਡੀ ਸਾਹਨੇਵਾਲ ਦਾ ਦੌਰਾ

Ludhiana Punjabi
  • ਕਿਹਾ! ਜ਼ਿਲ੍ਹੇ ਦੀਆਂ ਮੰਡੀਆਂ ‘ਚ ਹੁਣ ਤੱਕ 417337 ਟਨ ਝੋਨੇ ਦੀ ਕੀਤੀ ਗਈ ਖਰੀਦ, 189663 ਟਨ ਝੋਨੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ
  • ਬਿਜਲੀ, ਪਾਣੀ ਤੇ ਮੁੱਢਲੀਆਂ ਸਹੂਲਤਾਂ ਸਬੰਧੀ ਕੀਤੇ ਪ੍ਰਬੰਧਾਂ ‘ਤੇ ਵੀ ਸੰਤੁਸ਼ਟੀ ਪ੍ਰਗਟਾਈ

DMT : ਲੁਧਿਆਣਾ : (23 ਅਕਤੂਬਰ 2023) : – ਸਕੱਤਰ, ਪੰਜਾਬ ਮੰਡੀ ਬੋਰਡ ਸ੍ਰੀਮਤੀ ਅਮ੍ਰਿਤ ਕੌਰ ਗਿੱਲ (ਆਈ.ਏ.ਐਸ)  ਵੱਲੋਂ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੀ ਮਾਰਕੀਟ ਕਮੇਟੀ, ਸਾਹਨੇਵਾਲ ਦੀ ਮੁੱਖ ਮੰਡੀ ਸਾਹਨੇਵਾਲ ਦਾ ਦੌਰਾ ਕੀਤਾ ਗਿਆ।
ਸ੍ਰੀਮਤੀ ਗਿੱਲ ਨੇ ਦੱਸਿਆ ਕਿ ਮਾਰਕੀਟ ਕਮੇਟੀ ਸਾਹਨੇਵਾਲ ਅਧੀਨ ਪੈਂਦੀਆਂ 8 ਮੰਡੀਆਂ ਵਿਖੇ 17867 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਅਤੇ 7034 ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਆਪਣੇ ਦੌਰੇ ਦੌਰਾਨ ਉਨ੍ਹਾਂ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਮੰਡੀ ਵਿੱਚ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਬਿਜਲੀ, ਪਾਣੀ ਅਤੇ ਛਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੀਆਂ ਮੰਡੀਆਂ ਵਿੱਚ ਹੁਣ ਤੱਕ 417337 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਅਤੇ ਇਸ ਵਿੱਚੋਂ 189663 ਟਨ ਝੋਨੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ, ਜਿਸ ‘ਤੇ ਉਨ੍ਹਾਂ ਸੰਤੁਸ਼ਟੀ ਜਾਹਰ ਕੀਤੀ। ਸਕੱਤਰ, ਪੰਜਾਬ ਮੰਡੀ ਬੋਰਡ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਵਿਸੇਸ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਸਖਤ ਹਦਾਇਤ ਕੀਤੀ ਗਈ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ/ਲਿਫਟਿੰਗ ਦਾ ਕੰਮ ਨਿਰਵਿਘਨ ਤਰੀਕੇ ਨਾਲ ਜਾਰੀ ਰੱਖਿਆ ਜਾਵੇ ਅਤੇ ਮੰਡੀਆਂ ਵਿੱਚ ਕਿਸੇ ਵੀ ਜਿਮੀਂਦਾਰ ਨੂੰ ਕੋਈ ਔਕੜ ਪੇਸ਼ ਨਾ ਆਵੇ।
ਸ੍ਰੀਮਤੀ ਗਿੱਲ ਵੱਲੋਂ ਕਿਸਾਨਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਉਹ ਮੰਡੀਆਂ ਵਿੱਚ ਆਪਣਾ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਸਮੇਂ ਸਿਰ ਉਸਦੀ ਵਿਕਰੀ ਹੋ ਸਕੇ।
ਇਸ ਮੌਕੇ ਜਿਲ੍ਹਾ ਮੰਡੀ ਅਫਸਰ, ਸ੍ਰੀ ਬੀਰਇੰਦਰ ਸਿੰਘ ਸਿੱਧੂ, ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ (ਲੁਧਿਆਣਾ ਪੂਰਬੀ) ਸ੍ਰੀਮਤੀ ਸੇਫਾਲੀ ਚੋਪੜਾ, ਅਨੰਤ ਸ਼ਰਮਾ, ਜਿਲ੍ਹਾ ਮੈਨੇਜਰ, ਪਨਸਪ, ਸੁਧੀਰ ਕੁਮਾਰ, ਜਿਲ੍ਹਾ ਮੈਨੇਜਰ, ਮਾਰਕਫੈਡ, ਸੁਖਵਿੰਦਰ ਸਿੰਘ, ਜਿਲ੍ਹਾ ਮੈਨੇਜਰ, ਵੇਅਰਹਾਊਸ, ਦਲਬਾਰਾ ਸਿੰਘ, ਸਹਾਇਕ ਖੁਰਾਕ ਤੇ ਸਿਵਲ ਸਪਲਾਈਜ ਅਫਸਰ, ਸਾਹਨੇਵਾਲ, ਸੁਰਿੰਦਰ ਸਿੰਘ ਸਕੱਤਰ ਮਾਰਕਿਟ ਕਮੇਟੀ ਸਾਹਨੇਵਾਲ, ਸੁਰਜੀਤ ਸਿੰਘ ਚੀਮਾ, ਸਕੱਤਰ ਮਾਰਕਿਟ ਕਮੇਟੀ ਦੋਰਾਹਾ, ਹਰਿੰਦਰ ਸਿੰਘ ਸਕੱਤਰ ਮਾਰਕਿਟ ਕਮੇਟੀ ਲੁਧਿਆਣਾ, ਸੁਖਬੀਰ ਸਿੰਘ ਗਰੇਵਾਲ ਲੇਖਾਕਾਰ, ਗੁਰਸਿਮਰਨਜੀਤ ਸਿੰਘ ਮੰਡੀ ਸੁਪਰਵਾਈਜਰ, ਖ੍ਰੀਦ ਏਜੰਸੀਆਂ ਦੇ ਨਿਰੀਖਕ, ਜਗਵੀਰ ਸਿੰਘ ਪ੍ਰਧਾਨ ਆੜਤੀਆ ਐਸੋਸੀਏਸਨ, ਸਾਹਨੇਵਾਲ, ਆੜਤੀਆ ਸੁਖਵੰਤ ਸਿੰਘ, ਰਮੇਸ ਕੁਮਾਰ ਪੱਪੂ, ਵਿਪਨ ਕੁਮਾਰ, ਅਤੇ ਗੁਰਦੀਪ ਬੇਦੀ ਵੀ ਮੌਜੂਦ ਸਨ।

Leave a Reply

Your email address will not be published. Required fields are marked *