ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਅਪੀਲ, ਪਰਾਲੀ ਨੂੰ ਅੱਗ ਨਾ ਲਾਈ ਜਾਵੇ

Ludhiana Punjabi
  • ਬਲਾਕ ਜਗਰਾਉਂ ਅਧੀਨ ਕੁੱਝ ਪਿੰਡਾਂ ‘ਚ ਸਾੜੀ ਗਈ ਰਹਿੰਦ-ਖੂੰਹਦ
  • ਖੇਤੀਬਾੜੀ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਵਲੋਂ ਪਾਇਆ ਗਿਆ ਅੱਗ ‘ਤੇ ਕਾਬੂ
  • ਦੋਸ਼ੀ ਕਿਸਾਨਾਂ ਦੀ ਪਟਵਾਰੀਆਂ ਵੱਲੋ ਰੈੱਡ ਐਂਟਰੀ ਵੀ ਕੀਤੀ ਗਈ

DMT : ਲੁਧਿਆਣਾ : (23 ਅਕਤੂਬਰ 2023) : – ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੁਧਿਆਣਾ ਅਧੀਨ ਪੈਂਦੇ ਬਲਾਕ ਜਗਰਾਉਂ ਦੇ ਕੁਝ ਪਿੰਡਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਪਤਾ ਚੱਲਣ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋ ਖੇਤਾਂ ਦਾ ਦੌਰਾ ਕਰਕੇ ਅੱਗ ਬੁਝਾਈ ਗਈ ਅਤੇ ਅੱਗ ਲਗਾਉਣ ਵਾਲੇ ਦੋਸ਼ੀ ਕਿਸਾਨਾਂ ਦੀ ਪਟਵਾਰੀਆਂ ਵੱਲੋ ਰੈੱਡ ਐਂਟਰੀ ਕੀਤੀ ਗਈ।
ਇਨ੍ਹਾਂ ਪਿੰਡਾਂ ਵਿੱਚ ਚਚਰਾੜੀ, ਡਾਗੀਆਂ, ਕਾਉਂਕੇ ਕਲਾਂ, ਕੁਲਾਰ, ਢੋਲਣ, ਅਗਵਾੜ ਰਾਹਲਾਂ ਆਦਿ ਸ਼ਾਮਲ ਸਨ।
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਚੇਤਾਵਨੀ ਦਿੱਤੀ ਗਈ ਕਿ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਪ੍ਰਕਿਰਿਆ ਦੁਹਰਾਉਣ ਵਾਲੇ ਕਿਸਾਨਾਂ ਸਬੰਧੀ ਸਾਰੇ ਵਿਭਾਗਾਂ ਨੂੰ ਸੂਚਿਤ ਕੀਤਾ ਜਾਵੇਗਾ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨ ਨੂੰ ਕੋਈ ਵੀ ਸਬਸਿਡੀ ਜਾ ਸਰਕਾਰੀ ਸਹੂਲਤ ਲੈਣ ਵਿੱਚ ਮੁਸ਼ਕਿਲ ਪੇਸ਼ ਆ ਸਕਦੀ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਸਬੰਧਤ ਕਿਸਾਨਾਂ ਦੇ ਚਲਾਨ ਵੀ ਕੱਟੇ ਗਏ।
ਜਿਲੇ ਦੇ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਵੱਲਂੋ ਜਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵੱਖ-ਵੱਖ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਦੀ ਵਰਤੋਂ ਨਾਲ ਸੁਚੱਜਾ ਪ੍ਰਬੰਧਨ ਕਰਨ ‘ਤੇ ਜ਼ੋਰ ਦੇਣ।

Leave a Reply

Your email address will not be published. Required fields are marked *