ਖੰਨਾ ‘ਚ ਪ੍ਰਸ਼ਾਸਨ ਨੇ ਰਾਤੋ ਰਾਤ ਜਲਸ੍ਰੋਤਾਂ ਦੀ ਕੀਤੀ ਮੁਰੰਮਤ, ਪਾਣੀ ਨੂੰ ਰਿਹਾਇਸ਼ੀ ਇਲਾਕਿਆਂ ‘ਚ ਦਾਖ਼ਲ ਹੋਣ ਤੋਂ ਡੱਕਿਆ

Ludhiana Punjabi

DMT : ਲੁਧਿਆਣਾ : (12 ਜੁਲਾਈ 2023) : –  ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਤੇ ਖੰਨਾ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਪਾਣੀ ਨੂੰ ਜਾਣ ਤੋਂ ਡੱਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਬੀਤੀ ਰਾਤ ਨੂੰ ਗੈਬ ਦੀ ਪੁਲੀ ਵਿੱਚ ਵਾਟਰ ਵਰਕਸ ਨੂੰ ਮੁਕੰਮਲ ਕੀਤਾ ਹੈ।

ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਕੁਲਦੀਪ ਸਿੰਘ ਬਾਵਾ, ਜਿਨ੍ਹਾਂ ਕੋਲ ਖੰਨਾ ਸਬ-ਡਵੀਜ਼ਨ ਦਾ ਵਾਧੂ ਚਾਰਜ ਵੀ ਹੈ, ਦੀ ਅਗਵਾਈ ਹੇਠ ਇੱਕ ਟੀਮ ਛੇ ਘੰਟੇ ਤੋਂ ਵੱਧ ਸਮੇਂ ਤੱਕ ਡਟੀ ਰਹੀ ਅਤੇ ਰਵਾਇਤੀ ਅਤੇ ਪੁਰਾਣੇ ਜਲਸ੍ਰੋਤਾਂ ਵਿੱਚ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਰਾਹ ਪੱਧਰਾ ਕੀਤਾ ਗਿਆ। ਇਸ ਵੱਡੇ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਜੇ.ਸੀ.ਬੀ. ਮਸ਼ੀਨਾਂ ਦੇ ਨਾਲ-ਨਾਲ ਲੋੜੀਂਦੀ ਮੈਨਪਾਵਰ ਵੀ ਤਾਇਨਾਤ ਕੀਤੀ ਗਈ ਸੀ।

ਬਾਵਾ ਨੇ ਕਿਹਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਇਸ ਔਖੀ ਘੜੀ ਵਿੱਚ ਲੋਕਾਂ ਦੇ ਨਾਲ ਹੈ ਅਤੇ ਅਸੀਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਾਸੀਆਂ ਨੂੰ ਰਾਹਤ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ। ਉਨ੍ਹਾਂ ਕਿਹਾ ਕਿ ਬਚਾਅ ਕੇਂਦਰਾਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿੱਥੇ ਭੋਜਨ, ਖਾਣ-ਪੀਣ ਦੀਆਂ ਵਸਤੂਆਂ ਅਤੇ ਡਾਕਟਰੀ ਸਹੂਲਤਾਂ ਚੌਵੀ ਘੰਟੇ ਉਪਲਬਧ ਹਨ।

Leave a Reply

Your email address will not be published. Required fields are marked *