ਗੁਰਦੀਪ ਸਿੰਘ ਚੀਮਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਪੱਛਮੀ ਬੰਗਾਲ ਦੇ ਸਰਪ੍ਰਸਤ ਬਣਾਏ ਗਏ

Ludhiana Punjabi
  • ਏਪੈਕਸ ਕਲੱਬ ਲੁਧਿਆਣਾ ਵੱਲੋਂ ਰਕਬਾ ਭਵਨ ਵਿਖੇ ਬੂਟੇ ਲਗਾਏ ਗਏ
  • “ਸ਼ਬਦ ਪ੍ਰਕਾਸ਼ ਅਜਾਇਬ ਘਰ” ਦੇ ਦਰਸ਼ਨ ਕਰਕੇ ਅਤੇ ਇਤਿਹਾਸ ਪੜ੍ਹ ਕੇ ਮੇਰੇ ਗਿਆਨ ‘ਚ ਵਡਮੁੱਲਾ ਵਾਧਾ ਹੋਇਆ- ਚੀਮਾ, ਕੇ.ਬੀ. ਸਿੰਘ

DMT : ਲੁਧਿਆਣਾ : (07 ਅਗਸਤ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਏਪੈਕਸ ਕਲੱਬ ਲੁਧਿਆਣਾ ਵੱਲੋਂ ਸੁਰਿੰਦਰ ਅਗਰਵਾਲ ਲਾਈਫ਼ ਗਵਰਨਰ ਏਪੈਕਸ ਇੰਡੀਆ ਦੀ ਅਗਵਾਈ ਵਿਚ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ। ਇਸ ਸਮੇਂ ਕਲਕੱਤਾ ਦੇ ਉੱਘੇ ਟਰਾਂਸਪੋਰਟਰ ਗੁਰਦੀਪ ਸਿੰਘ ਚੀਮਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਫਾਊਂਡੇਸ਼ਨ ਦਾ ਪੱਛਮੀ ਬੰਗਾਲ ਦਾ ਸਰਪ੍ਰਸਤ ਬਣਾਇਆ। ਉਹ ਲੰਮੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਲਈ ਕਲਕੱਤਾ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਸਮੇਂ ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਵਾਈਸ ਪ੍ਰਧਾਨ ਬਾਦਲ ਸਿੰਘ ਸਿੱਧੂ, ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਸ਼ੰਕਰ, ਪਰਮਿੰਦਰ ਸਿੰਘ ਗਰੇਵਾਲ, ਕੇ.ਬੀ. ਸਿੰਘ ਲਾਈਫ਼ ਗਵਰਨਰ ਏਪੈਕਸ ਇੰਡੀਆ, ਅਮਰੀਕ ਸਿੰਘ ਖ਼ਜ਼ਾਨਚੀ ਏਪੈਕਸ ਕਲੱਬ, ਮਹਿਲਾ ਨੇਤਾ ਗੁਰਪ੍ਰੀਤ ਕੌਰ ਬਾਦਲ ਚੇਅਰਪਰਸਨ ਫਾਊਂਡੇਸ਼ਨ ਪੰਜਾਬ, ਮਹਿਲਾ ਨੇਤਾ ਕਲਪਨਾ ਅਗਰਵਾਲ, ਰਾਜ ਕੁਮਾਰ ਭਾਟੀਆ, ਐਡਵੋਕੇਟ ਅਮਨਦੀਪ ਭਨੋਟ, ਅਰਨਵ ਅਗਰਵਾਲ, ਅਭੀਜੇ ਅਗਰਵਾਲ, ਰਣਵੀਰ ਸਿੰਘ ਹੰਬੜਾਂ ਯੂਥ ਨੇਤਾ, ਇਕਬਾਲ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

  ਇਸ ਸਮੇਂ ਸੁਰਿੰਦਰ ਅਗਰਵਾਲ, ਚੀਮਾ ਅਤੇ ਕੇ.ਬੀ. ਸਿੰਘ ਨੇ ਕਿਹਾ ਕਿ ਅੱਜ “ਸ਼ਬਦ ਪ੍ਰਕਾਸ਼ ਅਜਾਇਬ ਘਰ” ਦੇ ਦਰਸ਼ਨ ਕਰਕੇ ਖ਼ੁਸ਼ੀ ਮਹਿਸੂਸ ਹੋਈ ਹੈ ਅਤੇ ਗਿਆਨ ਵਿਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤਾਂ, ਭੱਟਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਸ਼ੋਭਿਤ ਕਰਕੇ ਪੂਰੇ ਭਾਰਤ ਨੂੰ ਇੱਕ ਲੜੀ ਵਿਚ ਪਰੋਇਆ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਵਿਸ਼ਵ ਵਿਚ ਵੱਸਦੀ ਸਮੁੱਚੀ ਮਨੁੱਖਤਾ ਲਈ ਹੈ। ਇਸ ਦਾ ਪ੍ਰਚਾਰ ਅਤੇ ਪਸਾਰ ਦੁਨੀਆ ਵਿਚ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸ਼੍ਰੀ ਬਾਵਾ ਅਤੇ ਉਹਨਾਂ ਦੇ ਸਾਥੀ ਵਧਾਈ ਦੇ ਪਾਤਰ ਹਨ ਜਿੰਨਾ ਨੇ ਲੱਖਾਂ ਲੋਕਾਂ ਨੂੰ ਗੌਰਵਮਈ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ।

  ਇਸ ਸਮੇਂ ਅਗਰਵਾਲ ਨੇ ਕਿਹਾ ਕਿ ਬੂਟੇ ਲਗਾ ਕੇ ਹੀ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖ ਸਕਦੇ ਹਾਂ ਜੋ ਸਿਹਤਮੰਦ ਸਮਾਜ ਲਈ ਅਤਿ ਜ਼ਰੂਰੀ ਹੈ। ਉਹਨਾਂ ਕਿਹਾ ਕਿ ਏਪੈਕਸ ਵੱਲੋਂ ਇਹ ਉਪਰਾਲਾ ਦੇਸ਼ ਵਿਦੇਸ਼ ਵਿਚ ਕੀਤਾ ਜਾ ਰਿਹਾ ਹੈ।

  ਇਸ ਸਮੇਂ ਸ਼੍ਰੀ ਬਾਵਾ ਨੇ ਸਭ ਮਹਿਮਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਸਬੰਧੀ ਪੁਸਤਕ ਭੇਂਟ ਕੀਤੀ ਅਤੇ ਗੁਰਦੀਪ ਸਿੰਘ ਚੀਮਾ ਨੂੰ ਸ਼ਾਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਭੇਂਟ ਕਰਕੇ ਸਨਮਾਨਿਤ ਕੀਤਾ।

  ਇਸ ਸਮੇਂ ਗੁਰਦੀਪ ਸਿੰਘ ਚੀਮਾ ਨੇ ਬਾਵਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸਬੰਧਿਤ ਦਿਹਾੜੇ ਕਲਕੱਤਾ ਵਿਚ ਮਨਾਉਣਗੇ ਤਾਂ ਕਿ ਮਹਾਨ ਯੋਧੇ, ਜਰਨੈਲ ਦੀ ਸੂਰਬੀਰਤਾ, ਕਿਸਾਨੀ ਨੂੰ ਦੇਣ ਅਤੇ ਪਹਿਲੇ ਸਿੱਖ ਲੋਕ ਰਾਜ ਸੰਸਥਾਪਕ ਹੋਣ ਬਾਰੇ ਸਭ ਨੂੰ ਗਿਆਨ ਹੋਵੇ।

Leave a Reply

Your email address will not be published. Required fields are marked *