ਘਰ- ਘਰ ਰਾਸ਼ਨ  ਪਹੁੰਚਾਉਣ ਦਾ ਵਾਅਦਾ ਕਰਨ ਵਾਲੀ  ਭਗਵੰਤ ਮਾਨ ਸਰਕਾਰ ਹੀ ਬਣੀ ਲੋੜਵੰਦ ਲੋਕਾਂ ਦੀ ਦੁਸ਼ਮਣ: ਬੈਂਸ

Ludhiana Punjabi
  •  ਨੀਲੇ ਕਾਰਡ ਕਟ ਕੇ ਅਤੇ ਰਾਸ਼ਨ ਚ ਕਟੌਤੀ ਕਰਕੇ ਗਰੀਬ ਨਾਲ ਕੀਤਾ ਜਾ ਰਿਹਾ ਧੱਕਾ ਬਰਦਾਸ਼ਿਤ ਨਹੀਂ 

DMT : ਲੁਧਿਆਣਾ : (31 ਮਈ 2023) : – ਸਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਦੇ ਘਰਾਂ ਵਿੱਚ  ਰਾਸ਼ਨ  ਪਹੁੰਚਾਉਣ ਦਾ ਵਾਧਾ ਕਰਨ ਵਾਲੀ  ਭਗਵੰਤ ਮਾਨ ਸਰਕਾਰ   ਹੁਣ ਖੁਦ ਹੀ ਗਰੀਬਾਂ ਦੇ ਨੀਲੇ ਕਾਰਡਾਂ ਨੂੰ ਕਟ  ਰਹਿ ਹੈ।ਜਿਸ ਨਾਲ  ਭਗਵੰਤ ਮਾਨ ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ ਸਾਫ ਦਿੱਖ ਰਿਹਾ ਹੈ।ਭਗਵੰਤ ਮਾਨ ਸਰਕਾਰ ਦੇ ਇਸ ਨਾਦਿਰ ਸ਼ਾਹੀ ਫਰਮਾਨ ਨੂੰ ਲੈਕੇ ਗਰੀਬ ਵਰਗ ਵਿੱਚ  ਹਾਹਾਕਾਰ ਮਚੀ ਹੋਈ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ।ਬੈਂਸ ਨੇ ਕਿਹਾ ਕਿ ਆਪਣੇ ਆਪ ਨੂੰ ਗਰੀਬਾਂ ਦੀ ਹਮਦਰਦ ਕਹਿਣ ਵਾਲੀ ਭਗਵੰਤ ਮਾਨ ਸਰਕਾਰ  ਦਾ ਸੱਚ ਲੋਕਾਂ ਸਾਮ੍ਹਣੇ ਆ ਗਿਆ ਹੈ।ਸਰਕਾਰ ਦੇ ਆਗੂਆਂ ਵਲੋ ਆਪਣੇ ਚਹੇਤਿਆਂ ਦੇ ਕਾਰਡਾਂ ਨੂੰ ਛੱਡ ਕੇ ਜਰੂਰਤਮਦ ਲੋਕਾਂ ਦੇ ਕਾਰਡ ਕਟ ਕੇ ਉਨ੍ਹਾਂ ਦੇ ਹਿਤਾਂ ਨਾਲ ਧੱਕਾ ਕੀਤਾ ਜਾ ਰਿਹਾ  ਹੈ।ਅਤੇ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਵਲੋ  ਗਰੀਬਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਉਤੇ ਤੀਹ ਪ੍ਰਤੀਸ਼ਤ ਕਟੌਤੀ ਵੀ ਕੀਤੀ ਗਈ ਹੈ ।ਜੋਂ ਕਿ ਬਹੁਤ ਹੀ ਨਿੰਦਣਯੋਗ ਹੈ। ਬੈਂਸ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਗਰੀਬ ਅਤੇ ਲੋੜਵੰਦ ਲੋਕਾਂ ਦੇ ਕਾਰਡ ਬਣਾਉਣ ਦਾ ਐਲਾਨ ਕੀਤਾ ਸੀ।ਪਰ ਕਾਰਡ ਬਣਾਉਣ  ਦੀ ਬਜ਼ਾਏ ਬਣੇ ਹੋਏ ਕਾਰਡ ਕੈਂਸਲ ਕਰ ਕੇ ਭਗਵੰਤ ਮਾਨ ਸਰਕਾਰ ਨੇ  ਲੋੜਵੰਦ ਲੋਕਾਂ ਨਾਲ ਥੋਖਾ ਕੀਤਾ ਹੈ। ਜੌ ਕਿ ਲੋਕ ਇਨਸਾਫ਼ ਪਾਰਟੀ ਕਦੇ ਬਰਦਾਸ਼ਤ ਨਹੀ ਕਰੇਗੀ ਬੈਂਸ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਤਾ ਵਿੱਚ ਆਉਣ ਤੋਂ ਪਹਿਲਾਂ ਗਰੀਬਾਂ ਨਾਲ ਨੀਲੇ ਕਾਰਡ ਬਣਾਉਣ ਦਾ ਜੌ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕੀਤਾ ਜਾਵੇ ਅਤੇ  ਅਨਾਜ  ਉਤੇ ਤੀਹ ਪ੍ਰਤੀਸ਼ਤ ਕਟ ਲਾਉਣ ਵਾਲੇ ਫਰਮਾਨ ਨੂੰ  ਵਾਪਿਸ ਲਿਤਾ ਜਾਵੇ।ਤਾਂ ਜੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਉਹਨਾਂ ਦਾ ਅਸਲੀ ਹੱਕ ਮਿਲ ਸਕੇ।ਇਸ ਮੌਕੇ ਸੁਖਵਿੰਦਰ ਸਿੰਘ,ਸੁਰਿੰਦਰ ਪਾਲ,ਸ਼ਿਵ ਕੁਮਾਰ,ਗੁਰਮੀਤ ਸਿੰਘ,ਰਾਜਿੰਦਰ ਸਿੰਘ ਭੁਪਿੰਦਰ ਸਿੰਘ, ਅਸ਼ੋਕ ਕੁਮਾਰ, ਰਘਬੀਰ ਸਿੰਘ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *