ਚੰਦਰਯਾਨ-3 ਦਾ ਮਿਸ਼ਨ ਪੂਰਾ ਹੋਣ ‘ਤੇ ਸਾਬਕਾ ਫ਼ੌਜੀਆਂ ਅਤੇ ਲੁਧਿਆਣਾ ਫ਼ੱਸਟ ਕਲੱਬ ਦੇ ਮੈਂਬਰਾਂ ਨੇ ਮਿਠਾਈਆਂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ

Ludhiana Punjabi
  • ਚੰਦਰਯਾਨ ਪਹੁੰਚਿਆ ਚੰਦ (ਮਾਮਾ) ਕੋਲ, ਭਾਰਤੀ ਪਹੁੰਚੇ ਨਾਨਕੇ, ਦੁਨੀਆ ‘ਚ ਹੋਇਆ ਭਾਰਤੀਆਂ ਦਾ ਸਿਰ ਉੱਚਾ, ਈਸਰੋ ਮੁਖੀ ਐੱਸ ਸੋਮਨਾਥ ਨੂੰ ਦਿੱਤੀ ਵਧਾਈ

DMT : ਲੁਧਿਆਣਾ : (24 ਅਗਸਤ 2023) : – ਅੱਜ ਚੰਦਰਯਾਨ-3 ਦਾ ਮਿਸ਼ਨ ਪੂਰਾ ਹੋਣ ‘ਤੇ ਹਰ ਭਾਰਤੀ ਜੋ ਦੇਸ਼ ਵਿਦੇਸ਼ ‘ਚ ਬੈਠੇ ਹਨ, ਨੇ ਖੁਸ਼ੀਆਂ ਮਨਾਉਂਦੇ ਭੰਗੜੇ ਪਾਏ, ਮਿਠਾਈਆਂ ਵੰਡੀਆਂ ਅਤੇ ਈਸਰੋ ਦੇ ਮੁਖੀ ਐੱਸ ਸੋਮਨਾਥ ਨੂੰ ਵਧਾਈਆਂ ਦਿੱਤੀਆਂ। ਇਸੇ ਤਰ੍ਹਾਂ ਅੱਜ ਲੁਧਿਆਣਾ ‘ਚ ਸਾਬਕਾ ਫ਼ੌਜੀ ਅਫ਼ਸਰ ਵੀਰ ਚੱਕਰ ਵਿਜੇਤਾ ਕਰਨਲ ਹਰਬੰਤ ਸਿੰਘ ਕਾਹਲੋਂ, ਰਿਟਾ. ਕਰਨਲ ਜੁਗਰਾਜ ਸਿੰਘ ਸਿੱਧੂ, ਰਿਟਾ. ਮੇਜਰ ਆਈ.ਐੱਸ.ਸੰਧੂ,  ਰਿਟਾ. ਮੇਜਰ ਭੰਬ ਅਤੇ ਲੁਧਿਆਣਾ ਫ਼ਸਟ ਕਲੱਬ ਦੇ ਮੈਂਬਰ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ, ਰਿਟਾ. ਐੱਸ.ਸੀ. ਕਾਰਪੋਰੇਸ਼ਨ ਲੁਧਿਆਣਾ ਡੀ.ਐੱਸ. ਮਲਹੋਤਰਾ, ਉੱਘੇ ਸਨਅਤਕਾਰ ਜੋਗਾ ਸਿੰਘ ਮਾਨ, ਸੋਨੂੰ ਮਾਨ, ਜੀ.ਐੱਸ. ਕੈਰੋਂ, ਮਹਿੰਦਰ ਸਿੰਘ ਈਰੋਜ, ਐੱਸ.ਐੱਸ. ਬੇਦੀ (ਐਗਜੈਕਟਿਵ ਮੈਂਬਰ ਸਤਲੁੱਜ ਕਲੱਬ), ਡਾ. ਜਸਵੰਤ ਸਿੰਘ ਰਿਟਾ. ਕਮਿਸ਼ਨਰ ਕਾਰਪੋਰੇਸ਼ਨ ਪਟਿਆਲਾ, ਐੱਸ.ਕੇ. ਗੁਪਤਾ, ਵਿਨੋਦ ਤਲਵਾੜ, ਐਮ.ਐੱਸ. ਚਹਿਲ, ਤਰਲੋਚਨ ‌ਸਿੰਘ ਸੱਗੂ ਕੈਨੇਡਾ, ਸੀ.ਐੱਸ. ਤਲਵਾੜ, ਆਰ.ਐੱਸ. ਖੋਖਰ ਰਿਟਾ. ਜੱਜ, ਉੱਘੇ ਸਨਅਤਕਾਰ ਸੁਰਜੀਤ ਸਿੰਘ ਮਣਕੂ, ਮੁਕੇਸ਼ ਦੱਤ ਸੂਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

          ਇਸ ਸਮੇਂ ਮਿਠਾਈਆਂ ਵੰਡ ਕੇ ਫ਼ੌਜੀ ਅਫ਼ਸਰਾਂ ਦੇ ਹਾਰ ਪਾ ਕੇ ਅਤੇ ਇਸ ਖ਼ੁਸ਼ੀਆਂ ਭਰੇ ਸਮਾਗਮ ਦੇ ਮੁੱਖ ਪ੍ਰਬੰਧਕ ਡੀ.ਐੱਸ. ਮਲਹੋਤਰਾ ਦੇ ਗਲਾਂ ‘ਚ ਹਾਰ ਪਾਏ ਗਏ ਜਦ ਕਿ ਕਲੱਬ ਦੇ ਨਵੇਂ ਬਣੇ ਮੈਂਬਰ ਕਰਨਲ ਜੁਗਰਾਜ ਸਿੰਘ ਸਿੱਧੂ ਅਤੇ ਸੁਰਜੀਤ ਸਿੰਘ ਮਣਕੂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ ਅਤੇ ਵਿਦੇਸ਼ ਤੋਂ ਪਰਤੇ ਜੋਗਾ ਸਿੰਘ ਮਾਨ, ਮਹਿੰਦਰ ‌ਸਿੰਘ ਈਰੋਜ ਅਤੇ ਤਰਲੋਚਨ ਸਿੰਘ ਸੱਗੂ ਕੈਨੇਡਾ ਦਾ ਵੀ ਵਿਸ਼ੇਸ਼ ਸਨਮਾਨ ਹੋਇਆ।

          ਇਸ ਸਮੇਂ ਡੀ.ਐੱਸ. ਮਲਹੋਤਰਾ ਨੇ ਕਿਹਾ ਕਿ ਚੰਦ (ਮਾਮਾ) ਕੋਲ ਪਹੁੰਚਿਆ ਚੰਦਰਯਾਨ-3 ਅਤੇ ਭਾਰਤੀ ਪਹੁੰਚੇ ਨਾਨਕੇ। ਭਾਰਤ ਦੁਨੀਆ ਦੇ ਪ੍ਰਮੁੱਖ ਚਾਰ ਦੇਸ਼ਾਂ ਵਿਚ ਸ਼ਾਮਲ ਹੋਣ ‘ਤੇ ਐੱਸ. ਸੋਮਨਾਥ ਨੂੰ ਵਧਾਈ ਦਿੱਤੀ ਗਈ।

          ਸਮਾਗਮ ਵਿਚ ਖ਼ੁਸ਼ੀਆਂ ਦੇ ਨਾਲ ਨਾਲ ਬੱਦੋਵਾਲ ਸਕੂਲ ਦੀ ਛੱਤ ਡਿੱਗਣ ਕਾਰਨ ਵਾਪਰੀ ਘਟਨਾ ‘ਤੇ ਇੱਕ ਅਧਿਆਪਕ ਦੀ ਹੋਈ ਮੌਤ ‘ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਕੂਲਾਂ ਦੀਆਂ ਖਸਤਾ ਇਮਾਰਤਾਂ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

Leave a Reply

Your email address will not be published. Required fields are marked *