ਜਨਰਲ ਪੰਨੇ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਦੁਨੀਆਂ ਦੀ ਕਿਸੇ ਵੀ ਭਾਸ਼ਾ ਵਿਚ ਪਹਿਲੀ ਪੰਜਾਬੀ ਫੌਂਟਸ ਦੀ ਨੁਮਾਇਸ਼ 13ਵੇਂ ਦਿਨ ’ਚ ਦਾਖ਼ਲ

Ludhiana Punjabi

DMT : ਲੁਧਿਆਣਾ : (29 ਅਪ੍ਰੈਲ 2023) : – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਡਾ. ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ,
ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਫੌਂਟਸ ਦੀ ਨੁਮਾਇਸ਼ ਲਗਾਤਾਰ ਜਾਰੀ ਹੈ। ਇਹ
ਪੰਜਾਬੀ ਫੌਂਟਸ ਦੀ ਨੁਮਾਇਸ਼ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਪਹਿਲੀ ਨੁਮਾਇਸ਼ ਨਹੀਂ ਸਗੋਂ
ਵਿਸ਼ਵ ਦੀ ਕਿਸੇ ਵੀ ਭਾਸ਼ਾ ਦੇ ਫੌਂਟਸ ਦੀ ਪਹਿਲੀ ਨੁਮਾਇਸ਼ ਹੈ। ਇਸ ਨੁਮਾਇਸ਼ ਵਿਚ ਪੰਜਾਬੀ
ਦੇ 600 ਫੌਂਟਸ ਨੂੰ ਪ੍ਰਦਰਸ਼ਤਿ ਕੀਤਾ ਗਿਆ ਹੈ। ਇਸ ਨੁਮਾਇਸ਼ ਦਾ ਅੱਜ 13ਵਾਂ ਦਿਨ ਹੈ
ਅਤੇ ਇਹ ਲਗਾਤਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਉਣ ਵਾਲੇ ਦਿਨਾਂ ਵਿਚ ਵੀ
ਜਾਰੀ ਰਹੇਗੀ। ਇਸ ਨੁਮਾਇਸ਼ ਦਾ ਉਦਘਾਟਨ ਬਾਬੂ ਸਾਹੀ ਡਾਟ ਕਾਮ ਦੇ ਰਹਿਨੁਮਾ ਬਲਜੀਤ
ਬੱਲੀ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸਾਬਕਾ
ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਅਕਾਡਮੀ ਦੇ ਸੀਨੀਅਰ ਮੀਤੀ ਪ੍ਰਧਾਨ ਡਾ. ਸ਼ਿਆਮ
ਸੁੰਦਰ ਦੀਪਤੀ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕੀਤਾ। ਇਸ ਮੌਕ ਲੋਕਮੰਚ ਪੰਜਾਬ
ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਜਸਵੀਰ ਝੱਜ,  ਕੇ. ਸਾਧੂ ਸਿੰਘ, ਡਾ. ਭਗਵੰਤ
ਸਿੰਘ, ਭਗਵੰਤ ਰਸੂਲਪੁਰੀ, ਹਰਬੰਸ ਮਾਲਵਾ, ਪਰਮਜੀਤ ਕੌਰ ਮਹਿਕ, ਪਰਮਜੀਤ ਮਾਨ
ਪ੍ਰਬੰਧਕੀ ਬੋਰਡ ਦੇ ਮੈਂਬਰ ਵੀ ਹਾਜ਼ਰ ਸਨ।
ਬਲਜੀਤ ਬੱਲੀ ਹੋਰਾਂ ਨੇ ਕਿਹਾ ਪੰਜਾਬੀ ਸਾਹਿਤ ਅਕਾਡਮੀ ਦਾ ਇਹ ਉਦਮ ਸਲਾਹੁਣਯੋਗ ਹੈ
ਜਿਹੜਾ ਆਪਣੇ ਆਪ ਵਿਚ ਨਵਾਂ ਤੇ ਨਿਵੇਕਲਾ ਹੈ। ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਕਿਹਾ ਕਿ ਅਕਾਡਮੀ ਪੰਜਾਬੀ ਭਾਸ਼ਾ, ਸਾਹਿਤ ਤੇ
ਸਭਿਆਚਾਰ ਨਾਲ ਸੰਬੰਧਤ ਅਜਿਹੇ ਹੋਰ ਵੀ ਕਾਰਜ ਨੇੜ ਭਵਿੱਖ ਵਿਚ ਕਰਦੀ ਰਹੇਗੀ। ਡਾ.
ਸ਼ਿਆਮ ਸੁੰਦਰ ਦੀਪਤੀ ਉਚੇਚੇ ਤੌਰ ’ਤੇ ਇਸ ਨੁਮਾਇਸ਼ ਵਿਚ ਸ਼ਾਮਲ ਹੋਣ ਲਈ ਅੰਮਿ੍ਰਤਸਰ ਤੋਂ
ਆਏ। ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਕਿਹਾ ਕਿ ਨੁਮਾਇਸ਼  ਨੂੰ
ਵੇਖ ਕੇ ਲਗਦਾ ਹੈ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਦੌਰ ਵਿਕਸਿਤ ਕਰ ਰਿਹਾ ਹੈ। ਜਨਰਲ
ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਸੰਸਾਰ ਵਿਚ ਪੰਜਾਬੀ ਅਜਿਹੇ ਨਿਵੇਕਲੇ
ਕਾਰਜਾਂ ਕਰਕੇ ਪਛਾਣੇ ਜਾ ਰਹੇ ਹਨ। ਇਸ ਨੁਮਾਇਸ਼ ਦੇ ਸੰਯੋਜਕ ਜਨਮੇਜਾ ਸਿੰਘ ਜੌਹਲ ਹਨ।
ਉਨ੍ਹਾਂ ਦਸਿਆ ਕਿ ਹੁਣ ਤਕ ਵੱਡੀ ਗਿਣਤੀ ਵਿਚ ਟਾਈਪਿਸਟ, ਲੇਖਕ, ਕੰਪਿਊਟਰ ਡਿਜ਼ਾਇਨਰ ਤੇ
ਹੋਰ ਇਸ ਨੁਮਾਇਸ਼ ਨੂੰ ਵੇਖ ਚੁਕੇ ਹਨ ਅਤੇ ਇਸ ਦੀ ਸਰਾਹੁਣਾ ਕਰ ਚੁੱਕੇ ਹਨ ਕਿ ਇਹ ਇਸ
ਕਿਸਮ ਦਾ ਇਕ ਵਖਰਾ ਕਾਰਜ ਹੈ ਜੋ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਕੀਤਾ।
ਜਨਮੇਜਾ ਸਿੰਘ ਜੌਹਲ ਨੇ ਦਸਿਆ ਕਿ ਵਖੋ ਵਖਰੇ ਕਿੱਤਿਆਂ ਨਾਲ ਸੰਬੰਧਤ ਕੋਈ 100 ਤੋਂ
ਵੱਧ ਵਿਸ਼ੇਸ਼ਗਾ ਨੇ ਇਨ੍ਹਾਂ ਫੌਂਟਸ ਨੂੰ ਡੋਨਲੋਡ ਕਕੀਤਾ ਹੈ ਅਤੇ ਇਹ ਕਾਰਜ ਬਿਲਕੁਲ
ਮੁਫ਼ਤ ਹੈ।

Leave a Reply

Your email address will not be published. Required fields are marked *