ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2023 ਜਰਖੜ ਸਟੇਡੀਅਮ ਵਿਖੇ 6 ਮਈ ਤੋਂ

Ludhiana Punjabi
  • 20 ਟੀਮਾਂ ਲੈਣਗੀਆਂ ਹਿੱਸਾ, ਉਦਘਾਟਨੀ ਮੈਚ ਰਾਮਪੁਰ ਕਲੱਬ ਅਤੇ ਉਟਾਲਾ ਵਿਚਕਾਰ

DMT : ਲੁਧਿਆਣਾ : (29 ਅਪ੍ਰੈਲ 2023) : – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵਲੋਂ ਜਰਖੜ ਖੇਡਾਂ ਦੀ ਕੜੀ ਦਾ ਹਿੱਸਾ 13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 6 ਮਈ ਤੋਂ ਜਰਖੜ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਕੇ 28 ਮਈ ਤੱਕ ਚੱਲੇਗਾ। 

ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਬਲ ਵਿੱਚ ਇਸ ਵਾਰ 20 ਟੀਮਾਂ ਹਿੱਸਾ ਲੈਣਗੀਆਂ । ਜਿਸ ਵਿਚ 12 ਟੀਮਾਂ ਜੂਨੀਅਰ ਵਰਗ ਵਿਚ ਅਤੇ 8 ਟੀਮਾਂ ਸੀਨੀਅਰ ਵਰਗ ਵਿੱਚ ਖੇਡਣਗੀਆ। ਸੀਨੀਅਰ ਵਰਗ ਦੀ ਜੇਤੂ ਟੀਮ ਨੂੰ 10 ਏਵਨ ਸਾਈਕਲ ਅਤੇ ਉਪ ਜੇਤੂ ਟੀਮ ਨੂੰ 21 ਹਜਾਰ ਰੁਪਏ ਦੀ ਨਗਦ ਰਾਸ਼ੀ, ਜੂਨੀਅਰ ਵਰਗ ਦੀ ਜੇਤੂ ਟੀਮ ਨੂੰ 16 ਹਜ਼ਾਰ ਰੁਪਏ, ਉਪ ਜੇਤੂ ਟੀਮ ਨੂੰ 11 ਹਜ਼ਾਰ ਰੁਪਏ, ਸਰਵੋਤਮ ਖਿਡਾਰੀਆਂ ਨੂੰ ਸਾਈਕਲ ਦੇਕੇ ਸਨਮਾਨਿਆ ਜਾਵੇਗਾ। 

 ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਸੀਨੀਅਰ ਵਰਗ ਵਿੱਚ  ਹਿੱਸਾ ਲੈਣ ਵਾਲੀਆਂ ਟੀਮਾਂ ਨੂੰ  ਪੂਲ ਏ ਦੇ ਵਿੱਚ ਵਰਤਮਾਨ ਚੈਂਪੀਅਨ   ਫਰੈਂਡਜ਼ ਕਲੱਬ ਰੂਮੀ, ਕਿਲ੍ਹਾ ਰਾਇਪੁਰ ਕਲੱਬ , ਗਿੱਲ ਕਲੱਬ ਘਵੱਦੀ ਅਤੇ  ਡਾਕਟਰ ਕੁਲਦੀਪ ਕਲੱਬ ਮੋਗਾ ਨੂੰ,

ਪੂਲ ਬੀ ਵਿਚ ਉਪ ਜੇਤੂ ਜਰਖੜ ਹਾਕੀ ਅਕੈਡਮੀ, ਹਾਕੀ ਸੈਂਟਰ ਰਾਮਪੁਰ , ਏਕ ਨੂਰ ਅਕੈਡਮੀ ਤੇਂਗ ਜਲੰਧਰ, ਯੰਗ ਕਲੱਬ ਉਟਾਲਾ ਸਮਰਾਲਾ ਨੂੰ ਰੱਖਿਆ ਗਿਆ ਹੈ। 

ਸਬ ਜੂਨੀਅਰ ਵਰਗ ਵਿੱਚ ਪੂਲ ਏ ਵਿੱਚ ਜਰਖੜ ਹਾਕੀ ਅਕੈਡਮੀ ,ਪੀਪੀਐਸ ਨਾਭਾ, ਅਮਰਗੜ, ਪੂਲ ਬੀ ਵਿੱਚ ਐਚ ਟੀ ਸੈਂਟਰ ਰਾਮਪੁਰ ,ਏਕ ਨੂਰ ਅਕੈਡਮੀ ਤੈਂਗ, ਏ ਬੀ ਸੀ ਅਕੈਡਮੀ ਭਵਾਨੀਗੜ, ਪੂਲ ਸੀ ਵਿੱਚ ਰਾਊਂਡ ਗਲਾਸ ਨਨਕਾਣਾ ਸਾਹਿਬ ਹਾਕੀ ਸੈਂਟਰ ਰਾਮਪੁਰ ਛੰਨਾ, ਘਵੱਦੀ ਸਕੂਲ ,ਥੂਹੀ ਸੈਂਟਰ ਨਾਭਾ ਪੂਲ ਡੀ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾਰੀ, ਰਾਮਪੁਰ ਛੰਨਾਂ ,ਕਿਲ੍ਹਾ ਰਾਏਪੁਰ ਰੱਖਿਆ ਗਿਆ। ਇਸ ਫੈਸਟੀਵਲ  ਦਾ ਉਦਘਾਟਨ ਹਲਕਾ ਵਿਧਾਇਕ  ਜੀਵਨ ਸਿੰਘ ਸੰਗੋਵਾਲ 6 ਮਈ ਨੂੰ ਕਰਨਗੇ। ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਮੈਚ 6,7 ਮਈ, ਫੇਰ 13,14 ਅਤੇ 20,21 ਮਈ ਨੂੰ ਲੀਗ ਦੌਰ ਦੇ ਮੈਚ ਹੋਣਗੇ । 25 ਅਤੇ 26 ਮਈ ਨੂੰ ਕੁਆਟਰ ਫਾਈਨਲ ਮੁਕਾਬਲੇ, 27 ਮਈ ਨੂੰ ਸੇਮੀਫ਼ਾਈਨਲ ਮੁਕਾਬਲੇ,28 ਮਈ ਨੂੰ ਦੋਹਾਂ ਵਰਗਾਂ ਦੇ ਫਾਈਨਲ ਹੋਣਗੇ। ਮੈਚਾਂ ਦਾ ਸਮਾਂ ਸ਼ਾਮ 5 ਤੋਂ ਰਾਤ 9 ਵਜੇ ਤੱਕ ਹੋਵੇਗਾ। 6 ਮਈ ਨੂੰ ਉਦਘਾਟਨੀ ਮੈਚ  ਨੀਟਾ ਕਲੱਬ ਰਾਮਪੁਰ ਬਨਾਮ ਯੰਗ ਕਲੱਬ ਓਟਾਲਾ ਵਿਚਕਾਰ ਸ਼ਾਮ 6ਵਜੇ,  ਦੂਸਰਾ ਮੁਕਾਬਲਾ ਕਿਲ੍ਹਾ ਰਾਏਪੁਰ ਅਤੇ ਗਿੱਲ ਕਲੱਬ ਘਵੱਦੀ ਵਿਚਕਾਰ ਸ਼ਾਮ 7 ਵਜੇ ਹੋਵੇਗਾ।

ਮੈਚਾਂ ਦਾ ਵੇਰਵਾ-

      ਸੀਨੀਅਰ ਵਰਗ

ਮਿਤੀ 6 ਮਈ- ਨੀਟਾ ਕਲੱਬ ਰਾਮਪੁਰ ਬਨਾਮ ਯੰਗ ਕਲੱਬ ਉਟਾਲਾ 

 ਸ਼ਾਮ 6 ਵਜੇ , ਕਿਲਾ ਰਾਏਪੁਰ ਬਨਾਮ ਗਿੱਲ ਕਲੱਬ ਘਵੱਦੀ 7 ਵਜੇ 

7 ਮਈ- ਜਰਖੜ ਅਕੈਡਮੀ ਬਨਾਮ ਏਕ ਨੂਰ ਅਕੈਡਮੀ ਤੇਂਗ਼ ਜਲੰਧਰ ਸ਼ਾਮ 6 ਵਜੇ, ਫਰੈਂਡਜ ਕਲੱਬ ਰੂਮੀ ਬਨਾਮ ਡਾਕਟਰ ਕੁਲਦੀਪ ਕਲੱਬ ਮੋਗਾ ਸ਼ਾਮ 7 ਵਜੇ ।

13ਮਈ ਜਰਖੜ ਅਕੈਡਮੀ ਬਨਾਮ ਏਕ ਨੂਰ ਅਕੈਡਮੀ,6 ਵਜੇ, ਗਿੱਲ ਕਲੱਬ ਘਵੱਦੀ ਬਨਾਮ ਫਰੈਡਜ਼ ਕਲੱਬ ਰੂਮੀ ਸ਼ਾਮ 7 ਵਜੇ ।

14 ਮਈ  ਯੰਗ ਕਲੱਬ ਉਟਾਲਾ ਬਨਾਮ ਏਕ ਨੂਰ ਅਕੈਡਮੀ ਸ਼ਾਮ 6 ਵਜੇ, ਕਿਲ੍ਹਾ ਰਾਇਪੁਰ ਬਨਾਮ ਡੀ ਪੀ ਸੀ ਮੋਗਾ।

20 ਮਈ ਗਿੱਲ ਕਲੱਬ ਘਵੱਦੀ ਬਨਾਮ ਮੋਗਾ 6ਵਜੇ ਸ਼ਾਮ, ਦੂਜਾ ਮੈਚ ਕਿਲ੍ਹਾ ਰਾਇਪੁਰ ਬਨਾਮ ਫਰੈਂਡਜ ਕਲੱਬ ਰੂਮੀ ਸ਼ਾਮ 7 ਵਜੇ।

21 ਮਈ ਜਰਖੜ ਅਕੈਡਮੀ ਬਨਾਮ ਯੰਗ ਕਲੱਬ ਉਟਾਲਾ 6 ਵਜੇ ਸ਼ਾਮ, ਨੀਟਾ ਕਲੱਬ ਰਾਮਪੁਰ ਬਨਾਮ ਏਕ ਨੂਰ ਅਕੈਡਮੀ ਟੇਂਗ ਸ਼ਾਮ 7 ਵਜੇ।

Leave a Reply

Your email address will not be published. Required fields are marked *