ਜਰਖੜ ਖੇਡਾਂ ਤੇ ਹੋਵੇਗਾ 6 ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ

Ludhiana Punjabi
  • ਗੁਰਜਤਿੰਦਰ ਰੰਧਾਵਾ, ਹਰਜੀਤ ਹਰਮਨ ਪੁਰੇਵਾਲ, ਸੁਰਿੰਦਰ ਕੌਰ, ਐਸ ਐਸ ਸੈਣੀ ਦਾ ਹੋਵੇਗਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ
  • ਕੋਚ ਦੇਵੀ ਦਿਆਲ ਐਵਾਰਡ ਮਿਲੇਗਾ ਸਾਬਕਾ ਕਬੱਡੀ ਸਟਾਰ ਮਨਜੀਤ ਸਿੰਘ ਮੋਹਲਾ ਖਡੂਰ ਨੂੰ

DMT : ਲੁਧਿਆਣਾ : (05 ਫਰਵਰੀ 2024) : –

36ਵੀਆਂ ਮਾਡਰਨ ਪੇਂਡੂ ਮਿਨੀ ਓਲੰਪਿਕ ਜਰਖੜ ਖੇਡਾਂ ਜੋ 10 ਅਤੇ 11 ਫਰਵਰੀ ਨੂੰ 6 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਹੋ ਰਹੀਆਂ ਹਨ। ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਦੇ ਉੱਤੇ ਖੇਡਾਂ ਅਤੇ ਸਿੱਖਿਆ ਜਗਤ ਦੀਆਂ ਪੰਜ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ।
ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਮਨਮੋਹਨ ਗਰੇਵਾਲ ਮੋਹਣਾ ਜੋਧਾ ਸਿਆਟਲ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ ਖੇਡਾਂ ਦੇ ਫਾਈਨਲ ਸਮਾਰੋਹ ਤੇ 11 ਫਰਵਰੀ ਨੂੰ ਜਿੱਥੇ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਮੁੱਖ ਕੇਂਦਰ ਹੋਣਗੇ ਉੱਥੇ ਉੱਘੇ ਲੋਕ ਗਾਇਕ ਹਰਜੀਤ ਹਰਮਨ ਦਾ ਖੁੱਲਾ ਅਖਾੜਾ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ । ਇਸ ਮੌਕੇ ਤੇ ਉੱਘੀਆ 6 ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਜਿਸ ਵਿੱਚ ਮਰਹੂਮ ਕਬੱਡੀ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਕੋਚ ਦੇਵੀ ਦਿਆਲ ਦੀ ਯਾਦ ਵਿੱਚ ਰੱਖਿਆ ਅਵਾਰਡ ਕਬੱਡੀ ਦੇ ਸਾਬਕਾ ਸਟਾਰ ਖਿਡਾਰੀ ਮਨਜੀਤ ਸਿੰਘ ਮੋਹਲਾ ਖਡੂਰ ਨੂੰ ਦਿੱਤਾ ਜਾਵੇਗਾ । ਜਿਸ ਵਿੱਚ 50 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਦੇਵੀ ਦਿਆਲ ਐਵਾਰਡ ਹੋਵੇਗਾ ਜਦ ਕਿ ਸਿੱਖਿਆ ਦੇ ਖੇਤਰ ਦਾ ਐਵਾਰਡ ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ ਜਰਖੜ ਸਕੂਲ ਦੀ ਹੈਡ ਮਾਸਟਰ ਬੀਬੀ ਸੁਰਿੰਦਰ ਕੌਰ ਨੂੰ ਦਿੱਤਾ ਜਾਵੇਗਾ। ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ ਖੇਡਾਂ ਦੇ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਉੱਘੇ ਖੇਡ ਪ੍ਰਮੋਟਰ ਗੁਰਜੀਤ ਸਿੰਘ ਹਕੀਮਪੁਰ ਨੂੰ ਦਿੱਤਾ ਜਾਵੇਗਾ। ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ ਰੋਪੜ ਹਾਕਸ ਹਾਕੀ ਦੇ ਪਿਤਾਮਾ ਐਸਐਸ ਸੈਣੀ ਸਾਹਿਬ ਨੂੰ ਦਿੱਤਾ ਜਾਵੇਗਾ। ਜਦ ਕਿ ਪੱਤਰਕਾਰੀ ਦਾ ਮਾਣ ਐਵਾਰਡ ਪੰਜਾਬ ਮੇਲ ਯੂਐਸਏ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਜਾਵੇਗਾ। ਪੰਜਾਬੀ ਸੱਭਿਆਚਾਰ ਦਾ ਮਾਣ ਅਵਾਰਡ ਉੱਘੇ ਲੋਕ ਗਾਇਕ ਹਰਜੀਤ ਹਰਮਨ ਨੂੰ ਦਿੱਤਾ ਜਾਵੇਗਾ।
ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਵਿੱਚ ਹਾਕੀ ਮੁੰਡੇ ਕੁੜੀਆਂ ਹਾਕੀ ਅੰਡਰ 15 ਸਾਲ ਮੁੰਡੇ ,ਪ੍ਰਾਈਮਰੀ ਸਕੂਲਾਂ ਦੇ ਕਬੱਡੀ ਮੁਕਾਬਲੇ, ਹਾਈ ਸਕੂਲਾਂ ਦੇ ਰੱਸਾਕਸੀ ਅਤੇ ਪਬਲਿਕ ਸਕੂਲਾਂ ਦੀਆਂ ਖੇਡਾਂ ਤੋਂ ਇਲਾਵਾ ਕਬੱਡੀ ਓਪਨ ਕੱਪ ਨਾਇਬ ਸਿੰਘ ਗਰੇਵਾਲ ਜੋਧਾ ਦੀ ਯਾਦ ਨੂੰ ਸਮਰਪਿਤ ਹੋਵੇਗਾ ਜਦ ਕਿ ਕੁਸ਼ਤੀ ਮੁਕਾਬਲੇ ਬਚਨ ਸਿੰਘ ਮੰਡੌਰ ਅਤੇ ਵਾਲੀਬਾਲ ਮੁਕਾਬਲੇ ਅਮਰਜੀਤ ਸਿੰਘ ਗਰੇਵਾਲ ਦੀ ਯਾਦ ਵਿੱਚ ਕਰਵਾਏ ਜਾਣਗੇ।

Leave a Reply

Your email address will not be published. Required fields are marked *