ਜਰੂਰਤਮੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਵਾਲੀਆਂ ਸੰਸਥਾਵਾਂ ਦਾ ਸਮਾਜ ਚ ਵਿਸ਼ੇਸ਼ ਸਥਾਨ : ਬੈਂਸ 

Ludhiana Punjabi

DMT : ਲੁਧਿਆਣਾ : (03 ਅਗਸਤ 2023) : – ਵਾਰਡ ਨੰ.47 ਜੰਮੂ ਕਾਲੋਨੀ ਵਿੱਚ ਸਿੰਘ ਸਭਾ  ਗੁਰੂਦਵਾਰਾ ਵਿਖੇ ਤਲਵਿੰਦਰ ਸਿੰਘ ਟੋਨੀ ਦੀ ਅਗੁਵਾਈ ਵਿੱਚ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਮੈਡੀਕਲ ਕੈਂਪ ਸਹਾਰਾ ਐਨ.ਜੀ.ਓ ਦੇ ਸਹਿਯੋਗ ਨਾਲ ਲਗਾਇਆ ਗਿਆ।ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼ਿਰਕਤ ਕੀਤੀ।ਕੈਂਪ ਵਿੱਚ ਜਰਨਲ ਬਿਮਾਰੀਆ, ਬੀਪੀ  ਸ਼ੂਗਰ  ਦੇ ਮਰੀਜ਼ ਨੂੰ ਚੈੱਕਅਪ ਕਰ ਕੇ ਉਹਨਾਂ ਨੂੰ ਦਵਾਈਆਂ ਮੁਫ਼ਤ ਦਿੱਤੀਆ ਗਈਆ।ਇਸ ਮੌਕੇ ਬੈਂਸ ਨੇ ਕਿਹਾ ਕਿ ਜਿਹੜੇ ਕੰਮ ਰਾਜ ਸਰਕਾਰਾਂ ਦੇ ਹੁੰਦੇ ਹਨ ਉਹ ਕੰਮ ਅੱਜ ਐਨ.ਜੀ.ਓ ਅਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਹਨ।ਉਹਨਾਂ ਨੇ ਕਿਹਾ ਕਿ ਸਮਾਜ ਨੂੰ ਅਜਿਹੇ ਕੈਂਪਾਂ ਦੀ ਲੋੜ ਹੈ ਜਿਸ ਨਾਲ ਲੋੜਵੰਦ ਲੋਕਾਂ ਨੂੰ ਫਾਇਦਾ ਮਿਲ ਸਕੇ। ਅਤੇ ਉਹ ਇਲਾਜ ਤੋਂ ਵਾਂਝੇ ਨਾ ਰਹੀ ਸਕਣ।ਇਸ ਮੌਕੇ ਜਤਿੰਦਰ ਪੰਧੇਰ,ਕੁਲਦੀਪ ਰਸੀਲਾ,ਸੁਖਬੀਰ ਸਿੰਘ ਮਿੰਟੂ,ਰਜਿੰਦਰ ਸਿੰਘ ਬੰਟੀ,ਪਰਮਿੰਦਰ ਸਿੰਘ ਜੱਸਲ ਆਦਿ ਮੌਜੂਦ ਸਨ।

Leave a Reply

Your email address will not be published. Required fields are marked *