ਵੱਡੀਆਂ ਗੱਪਾਂ ਮਾਰਨ ਵਾਲੀ ਸਰਕਾਰ ਸਫ਼ਾਈ ਸੇਵਕਾਂ ਦੀਆਂ ਤਨਖਾਹਾਂ ਦੇਣਾ ਭੁੱਲੀ:ਬੈਂਸ

Ludhiana Punjabi

DMT : ਲੁਧਿਆਣਾ : (25 ਜੁਲਾਈ 2023) : – ਪਿਛਲੇ ਤਕਰੀਬਨ 8 ਮਹੀਨੇ ਤੋਂ ਨਗਰ ਨਿਗਮ ਦੇ ਉਹ ਮੁਲਾਜਮ ਜੋ ਬੜੇ ਲੰਬੇ ਸੰਘਰਸ਼ ਤੋਂ ਬਾਅਦ ਡੀਸੀ ਰੇਟ ਤੋਂ ਰੈਗੂਲਰ ਕੀਤੇ ਗਏ ਸਨ।ਉਹ ਹਜ਼ਾਰਾਂ ਸਫਾਈ ਕਰਮਚਾਰੀਆਂ ਦੀ ਤਨਖ਼ਾਹ ਨਾ ਮਿਲਣ ਕਾਰਨ ਉਹਨਾਂ ਨੂੰ ਆਪਣੇ ਘਰ ਦਾ ਚੁੱਲ੍ਹਾ ਬਾਲਣਾ ਵੀ ਔਖਾ ਹੋਇਆ ਪਿਆ ਹੈ।ਕਿਸੇ ਨੂੰ ਪੁਲੀਸ ਵੈਰੀਫਿਕੇਸ਼ਨ ਦੇ ਨਾਂ ਉਤੇ ਅਤੇ ਕਿਸੇ ਨੂੰ ਪੁਲੀਸ ਵੈਰੀਫਿਕੇਸ਼ਨ ਕਲੀਅਰ ਨਾਂ ਹੋਣ ਕਰਕੇ ਅਤੇ ਕਿਸੇ ਦੇ ਹੋਰ  ਇਤਰਾਜ਼ ਕਰਨ ਉਹਨਾਂ ਦੀ  ਤਨਖ਼ਾਹ ਭਗਵੰਤ ਮਾਨ ਸਰਕਾਰ ਨੇ ਰੋਕੀ ਹੋਈ ਹੈ ਜੌ ਕਿ ਇੱਕ ਨਿੰਦਣਯੋਗ ਗੱਲ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਹੇ।ਬੈਂਸ ਨੇ ਕਿਹਾ ਕਿ ਇਹ ਉਹ ਲੋਕ ਹਨ  ਜੌ ਆਪਣੀ ਜਾਨ ਜੋਖਿਮ ਵਿੱਚ ਪਾਕੇ ਸ਼ਹਿਰ ਦੀ ਸਫਾਈ ਕਰਦੇ ਹਨ।ਇਹਨਾਂ ਲੋਕਾਂ ਨੂੰ ਇਹਨੀ  ਸਰਕਾਰੀ ਜਾਣਕਾਰੀ ਨਹੀਂ ਹੁੰਦੀ।ਇਹ ਕੰਮ ਨਗਰ ਨਿਗਮ ਅਤੇ ਸਰਕਾਰੀ ਅਧਿਕਾਰੀਆਂ ਦੇ ਕਰਨ ਦੇ ਹੁੰਦੇ ਹਨ ।ਜੌ ਰੈਗੂਲਰ ਹੋਣ ਉਪਰੰਤ  ਸਾਰੇ  ਕਾਗਜ਼ ਤਿਆਰ ਕਰਕੇ ਅਧਿਕਾਰੀਆਂ  ਦੀਆਂ ਡਿਊਟੀਆਂ ਲਗਾ ਕੇ ਉਹਨਾਂ ਦੀਆ ਤਨਖ਼ਾਹਾਂ ਉਹਨਾਂ ਦੇ ਖਾਤਿਆਂ  ਵਿੱਚ ਪਾਉਂਦੀ ਹੈ।ਪਰ ਦੁੱਖ ਦੀ ਗੱਲ ਕਿ ਭਗਵੰਤ ਮਾਨ ਸਰਕਾਰ ਨੇ ਕੁਛ ਨਹੀਂ ਕੀਤਾ।ਬੈਂਸ ਨੇ ਕਿਹਾ ਕਿ ਮਜ਼ਦੂਰ ਨੂੰ ਪਸੀਨਾ ਸੁਕਣ ਤੋਂ ਪਹਿਲਾਂ ਉਸਦੀ ਮਜ਼ਦੂਰੀ ਮਿਲ ਜਾਵੇ ਤਾਂ ਉਸ ਵਰਗੀ ਰੀਸ ਨਹੀਂ।ਪਰ ਵੱਡੀਆਂ ਗੱਪਾਂ ਮਾਰਨ ਵਾਲੀ ਸਰਕਾਰ ਕੁੰਭਕਰਨੀ ਨੀਂਦ ਸੁਤੀ ਪਈ ਹੈ।ਉਹਨਾਂ ਕਿਹਾ ਕਿ ਉਹ ਸਰਕਾਰ ਜਿਹੜੀ ਸਫਾਈ ਸੇਵਕਾਂ ਦੀਆਂ ਤਨਖਾਹਾਂ ਦੇਣ ਤੋਂ ਭਜਦੀ ਹੋਵੇ ਉਹ ਪੰਜਾਬ ਦੇ ਵੱਡੇ ਪ੍ਰੋਜੈਕਟਾਂ ਨੂੰ ਕਿਵੇਂ ਚਲਾਏਗੀ।ਬੈਂਸ ਨੇ ਕਿਹਾ ਕਿ ਸਰਕਾਰ ਰੋਜ ਵੱਡੇ ਤੋਂ ਵੱਡਾ ਝੂਠ ਬੋਲ ਕੇ ਅਸਲ ਮੁੱਦਿਆ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਨੋਟੈਂਕੀ ਕਰਨੀ ਬੰਦ ਕਰੇ ਅਤੇ  ਗਰੀਬਾਂ ਦੀ  ਤਨਖਾਹ ਉਹਨਾਂ ਦੇ ਖਾਤੇ ਵਿਚ ਤਰੂੰਤ ਪਾਵੇ ਨਹੀਂ ਤਾਂ ਇਹ ਸਫਾਈ ਸੇਵਕ ਜਿਹੜੇ ਤਨ ਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ ਉਹ ਸੰਘਰਸ਼ ਦੀ ਰਾਹ ਤੇ ਜਾਣ ਨੂੰ ਮਜ਼ਬੂਰ ਹੋ ਜਾਣਗੇ।

Leave a Reply

Your email address will not be published. Required fields are marked *